ਮਾਲੇਰਕੋਟਲਾ: ਜ਼ਿਲ੍ਹਾ ਇੰਡਸਟਰੀ ਚੈਂਬਰ ਵੱਲੋਂ ਕੀਤੀ ਸਲਾਨਾ ਕਾਨਫਰੰਸ ਆਪਣੀਆਂ ਅਮਿੱਟ ਯਾਦਾਂ ਛੱਡਦੀ ਯਾਦਗਾਰੀ ਹੋਰ ਨਿਬੜੀ
ਚੈਂਬਰ ਵਲੋਂ ਸੌਂਪੀ ਜ਼ਿਲ੍ਹੇ ਦੀ ਜਿੰਮੇਵਾਰੀ ਨੂੰ ਪੂਰੀ ਤਨਦਿਆ, ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਤੱਤਪਰ ਰਹਾਂਗਾ -ਪ੍ਰਧਾਨ ਸਜੀਵ ਸੂਦ
ਸਾਲ 2024-25 ਲਈ ਨਵ-ਨਿਯੁਕਤ ਪ੍ਰਧਾਨ ਸਜੀਵ ਸੂਦ ਵੱਲੋਂ ਸੱਤ ਬਲਾਕ ਪ੍ਰਧਾਨਾਂ ਨੂੰ ਨਿਯੁਕਤ ਕਰਕੇ ਸੰਭਾਲਾਏ ਅਹੁਦੇ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 29 ਅਪ੍ਰੈਲ 2024- ਜ਼ਿਲਾ ਇੰਡਸਟਰੀ ਚੈਂਬਰ ਵੱਲੋਂ ਨਵ-ਨਿਯੁਕਤ ਪ੍ਰਧਾਨ ਸਜੀਵ ਸੂਦ ਮਾਲੇਰਕੋਟਲਾ ਦੀ ਪ੍ਰਧਾਨਗੀ ਹੇਠ ਇਕ ਪ੍ਰਭਾਵਸ਼ਾਲੀ ਕਾਨਫਰੰਸ ਕੀਤੀ ਗਈ ਜਿਸ ਵਿਚ ਜ਼ਿਲ੍ਹਾ ਇੰਡਸਟਰੀਜ਼ ਚੈਂਬਰ ਅਤੇ ਰਾਇਸੀਲਾ ਗਰੁੱਪ ਦੇ ਚੇਅਰਮੈਨ ਡਾ.ਏ.ਆਰ.ਸ਼ਰਮਾ, ਸੀਨੀਅਰ ਵਾਈਸ ਚੇਅਰਮੈਨ ਘਨਸ਼ਿਆਮ ਕਾਂਸਲ ਅਤੇ ਵਾਈਸ ਚੇਅਰਮੈਨ ਸੰਜੀਵ ਕਿੱਟੀ ਚੋਪੜਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਇਸ ਮੌਕੇ ਚੈਂਬਰ ਦੇ ਨਵ-ਨਿਯੁਕਤ ਪ੍ਰਧਾਨ ਸਜੀਵ ਸੂਦ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਚੈਂਬਰ ਵਲੋਂ ਉਨ੍ਹਾਂ ਨੂੰ ਸੋਪੀ ਗਈ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਤੱਤਪਰ ਰਹਿਣਗੇ।ਉਨ੍ਹਾਂ ਕਿਹਾ ਕਿ ਇੰਡਸਟਰੀਜ਼ ਚੈਂਬਰ ਸੰਗਰੂਰ ਦੇ ਸਮੂਹ ਮੈਂਬਰ ਪਰਿਵਾਰਕ ਮੈਂਬਰਾਂ ਵਾਂਗ ਰਹਿੰਦੇ ਹਨ ਅਤੇ ਇਕ ਦੂਜੇ ਦੇ ਦੁੱਖ-ਸੁੱਖ ਵਿਚ ਵੀ ਸ਼ਰੀਕ ਹੁੰਦੇ ਹਨ ਤੇ ਇੰਡਸਟਰੀ ਚੈਂਬਰ ਵਿਚ ਇਸ ਰਵਾਇਤ ਨੂੰ ਹੋਰ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਸਮੂਹ ਮੈਂਬਰਾਂ ਤੋਂ ਇੰਡਸਟਰੀ ਚੈਂਬਰ ਨੂੰ ਹੋਰ ਤਰੱਕੀ ਦੇ ਰਾਹ 'ਤੇ ਲਿਜਾਣ ਲਈ ਸੁਝਾਅ ਵੀ ਮੰਗੇ।
ਜ਼ਿਲਾ ਇੰਡਸਟਰੀਜ਼ ਚੈਂਬਰ ਅਤੇ ਰਾਇਸੀਲਾ ਗਰੁੱਪ ਦੇ ਚੇਅਰਮੈਨ ਡਾ. ਏ.ਆਰ ਸ਼ਰਮਾ, ਸੀਨੀਅਰ ਵਾਈਸ ਚੇਅਰਮੈਨ ਘਨਸ਼ਿਆਮ ਕਾਂਸਲ ਅਤੇ ਵਾਈਸ ਚੇਅਰਮੈਨ ਸੰਜੀਵ ਕਿੱਟੀ ਚੋਪੜਾ ਨੇ ਦੱਸਿਆ ਕਿ ਜ਼ਿਲਾ ਸੰਗਰੂਰ ਦਾ ਇੰਡਸਟਰੀ ਚੈਂਬਰ ਪੰਜਾਬ ਦਾ ਸਭ ਤੋਂ ਵੱਡਾ ਉਦਯੋਗ ਚੈਂਬਰ ਹੈ ਅਤੇ ਸਾਨੂੰ ਇਸ 'ਤੇ ਮਾਣ ਹੈ। ਉਨ੍ਹਾਂ ਦੱਸਿਆ ਕਿ ਸਾਲ 2024-25 ਲਈ ਇਸ ਕਾਨਫਰੰਸ ਵਿੱਚ ਨਵ-ਨਿਯੁਕਤ ਪ੍ਰਧਾਨ ਸਜੀਵ ਸੂਦ ਵੱਲੋਂ ਸੱਤ ਬਲਾਕ ਪ੍ਰਧਾਨਾਂ ਮੁਕੇਸ਼ ਸਿੰਗਲਾ ਨੂੰ ਬਲਾਕ ਧੂਰੀ, ਰਾਜੀਵ ਬਾਂਸਲ ਮੱਖਣ ਨੂੰ ਬਲਾਕ ਸੁਨਾਮ, ਵਤੀਸ਼ ਗਰਗ ਨੂੰ ਬਲਾਕ ਦਿੜਬਾ,ਸੁਨੀਲ ਗੋਇਲ ਨੂੰ ਬਲਾਕ ਸ਼ੇਰਪੁਰ, ਭਾਰਤ ਭੂਸ਼ਣ ਗਰਗ ਨੂੰ ਬਲਾਕ ਲਹਿਰਾਗਾਗਾ, ਭੀਮਸੇਨ ਗਰਗ ਨੂੰ ਬਲਾਕ ਮੂਨਕ ਅਤੇ ਰਾਮ ਨਿਵਾਸ ਗਰਗ ਨੂੰ ਬਲਾਕ ਖਨੌਰੀ ਨੂੰ ਪ੍ਰਧਾਨ ਨਾਮਜ਼ਦ ਕਰਦਿਆ ਉਹਨਾਂ ਦੇ ਅਹੁਦੇ ਸੰਭਾਲਾਉਣ ਦੀ ਰਸਮ ਅਦਾ ਕੀਤੀ ।
ਅੱਜ ਦੀ ਇਸ ਕਾਨਫਰੰਸ/ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਚੇਅਰਮੈਨ ਡਾ.ਏ.ਆਰ ਸ਼ਰਮਾ,ਸੀਨੀਅਰ ਵਾਈਸ ਚੇਅਰਮੈਨ ਘਨਸ਼ਿਆਮ ਕਾਂਸਲ, ਵਾਈਸ ਚੇਅਰਮੈਨ ਸੰਜੀਵ ਕਿੱਟੀ ਚੋਪੜਾ,ਐਮ.ਪੀ.ਸਿੰਘ ਸੰਗਰੂਰ, ਇੰਦਰਜੀਤ ਸਿੰਘ ਮੁੰਡੇ,ਗਿਆਨੀ ਅਮਰ ਸਿੰਘ, ਪ੍ਰੇਮ ਗੁਪਤਾ ਸੁਨਾਮ, ਸੰਦੀਪ ਬਾਂਸਲ ਸੰਗਰੂਰ, ਮੱਖਣ ਲਾਲ ਧੂਰੀ, ਪੁਰਸ਼ੋਤਮ ਲਾਲ ਕਾਲਾ ਧੂਰੀ, ਵਿਜੇ ਗੋਇਲ ਧੂਰੀ, ਮੋਹਿਤ ਸੂਦ ਲੁਧਿਆਣਾ, ਰਾਜ ਸੂਦ ਖੰਨਾ,ਅਮਿਤ ਗੋਇਲ ਧੂਰੀ, ਸੰਜੇ ਗੋਇਲ ਧੂਰੀ, ਅਨਿਲ ਜੂਨੇਜਾ ਸੁਨਾਮ, ਅਮਨ ਜ਼ਖਮੀ ਸੰਗਰੂਰ, ਵਿਵੇਕ ਸਿੰਧਵਾਨੀ ਬਰਨਾਲਾ, ਵਿਕਾਸ ਗੋਇਲ ਬਰਨਾਲਾ, ਗਗਨ ਸੋਹਲ, ਅਮਰ ਗੁਪਤਾ, ਰਾਕੇਸ਼ ਸਿੰਗਲਾ, ਅਤਰਦੀਪ ਸਿੰਘ ਲਾਲੀ, ਹਰਿੰਦਰ ਸੂਦ, ਵੇਦ ਪ੍ਰਕਾਸ਼, ਅਸ਼ੋਕ ਸਿੰਗਲਾ, ਸ਼ਾਂਤੀ ਗੁਪਤਾ, ਸੁਮਿਤ ਅਗਰਵਾਲ, ਵਰਿੰਦਰ ਜੈਨ, ਪਾਰਸ ਜੈਨ, ਡਿੰਪਲ ਗਰਗ, ਵਰੁਣ ਜਿੰਦਲ, ਦੀਪਕ ਜਿੰਦਲ, ਜਸਵੰਤ ਸਿੰਘ, ਰਣਜੀਤ ਸਿੰਘ, ਸਵਰਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇੰਡਸਟਰੀਜ਼ ਚੈਂਬਰ ਦੇ ਨੁਮਾਇੰਦੇ ਹਾਜ਼ਰ ਸਨ। ਜ਼ਿਲ੍ਹਾ ਇੰਡਸਟਰੀ ਚੈਂਬਰ ਵੱਲੋਂ ਕੀਤੀ ਇਹ ਸਲਾਨਾ ਕਾਨਫਰੰਸ ਆਪਣੀਆ ਅਮਿੱਟ ਯਾਦਾਂ ਛੱਡਦੀ ਯਾਦਗਾਰੀ ਹੋਰ ਨਿਬੜੀ।