ਘਰ ਤੇ ਦਫਤਰ ਖੜ੍ਹੀਆਂ ਗੱਡੀਆਂ ਦਾ ਵੀ ਕੱਟ ਰਿਹਾ ਹੈ ਟੋਲ, ਨਵਾਂ ਮਾਮਲਾ ਲਾਲੜੂ ਦਾ
- ਕਾਰ ਮਾਲਕਾਂ ਦੀਆਂ ਚਿੰਤਾਵਾਂ ਵਧੀਆ
ਮਲਕੀਤ ਸਿੰਘ ਮਲਕਪੁਰ
ਲਾਲੜੂ 15 ਅਪ੍ਰੈਲ 2015: ਇੱਕ ਹੀ ਗੱਡੀ ਦੇ ਫਾਸਟੈਗ 'ਤੇ ਟੋਲ ਕਟੌਤੀ ਦੀ ਆਨਲਾਈਨ ਧੋਖਾਧੜੀ ਦੇ ਮਾਮਲੇ ਵਧਦੇ ਜਾ ਰਹੇ ਹਨ। ਗੱਡੀ ਘਰ ਜਾਂ ਦਫ਼ਤਰ ਵਿੱਚ ਹੋਵੇ ਤਾਂ ਵੀ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਇਸ ਦਾ ਟੋਲ ਕੱਟ ਜਾਂਦਾ ਹੈ। ਪਤਾ ਲੱਗਣ ’ਤੇ ਹੈਰਾਨ ਅਤੇ ਪ੍ਰੇਸ਼ਾਨ ਹੋਏ ਵਾਹਨ ਮਾਲਕ ਅਜਿਹੀ ਸਥਿਤੀ ਵਿੱਚ ਹੱਲ ਕੱਢਣ ਲਈ ਜਾਣ ਤਾਂ ਕਿਥੇ ਜਾਣ। ਕਿਤੇ ਇਸ ਗਲਤ ਟੋਲ ਦੀ ਦੁਰਵਰਤੋਂ ਕਰਕੇ ਉਨ੍ਹਾਂ ਲਈ ਨਵੀਆਂ ਮੁਸ਼ਕਲਾਂ ਖੜ੍ਹੀਆਂ ਖੜੀਆਂ ਨਾ ਹੋ ਜਾਣ , ਇਸ ਡਰ ਕਾਰਨ ਵਾਹਨ ਮਾਲਕ ਆਪਣੀ ਬੇਗੁਨਾਹੀ ਦੇ ਸਬੂਤ ਇਕੱਠੇ ਕਰਨ ਲਈ ਮਜਬੂਰ ਹੋ ਰਹੇ ਹਨ। ਹੁਣ ਤੱਕ ਡੇਰਾਬੱਸੀ ਦੇ ਚਾਰ ਲੋਕ ਫਾਸਟੈਗ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਚੁੱਕੇ ਹਨ ਭਾਵੇਂ ਕਿ ਉਨ੍ਹਾਂ ਦੇ ਵਾਹਨ ਕਿਤੇ ਗਏ ਹੀ ਨਹੀਂ। ਨਵਾਂ ਮਾਮਲਾ ਲਾਲੜੂ ਦੀ ਚੱਠਾ ਫੂਡਜ਼ ਕੰਪਨੀ ਦੇ ਮੇਨਟੇਨੈਂਸ ਹੈੱਡ ਮਾਧਵਜੀ ਦੂਬੇ ਦਾ ਹੈ।
ਉਸ ਦੀ ਬਲੇਨੋ ਕਾਰ ਫੈਕਟਰੀ ਤੋਂ ਲਾਲੜੂ ਤੋਂ ਇਲਾਵਾ ਹੋਰ ਕਿਤੇ ਨਹੀਂ ਗਈ, ਪਰ ਹਫ਼ਤੇ ਵਿਚ ਚਾਰ ਵਾਰ ਉਸ ਦੇ ਫਾਸਟੈਗ ਵਾਲੇਟ ਤੋਂ ਕੁੱਲ 385 ਰੁਪਏ ਦਾ ਟੋਲ ਕੱਟਿਆ ਗਿਆ। ਇਹ ਟੋਲ ਯੂਪੀ ਵਿੱਚ 900 ਕਿਲੋਮੀਟਰ ਦੂਰ ਜੋਰਵਾਰ ਟੋਲ, ਮੇਰਠ ਨੇੜੇ ਰਸੂਲਪੁਰ ਟੋਲ, ਆਗਰਾ-ਲਖਨਊ ਐਕਸਪ੍ਰੈਸਵੇਅ ਅਤੇ ਪਾਣੀਪਤ ਟੋਲ ਪਲਾਜਿਆ ਉੱਤੇ ਕੱਟਿਆ ਗਿਆ। ਮਾਧਵ ਨੇ ਦੱਸਿਆ ਕਿ ਟੋਲ ਕੱਟੇ ਜਾਣ ਤੋਂ ਬਾਅਦ ਸਭ ਤੋਂ ਪਹਿਲਾਂ ਉਸ ਨੂੰ ਟੋਲ ਰਾਹੀਂ ਕਾਰ ਨੰਬਰ ਦੀ ਦੁਰਵਰਤੋਂ ਦਾ ਡਰ ਸਤਾਉਣ ਲੱਗਾ। ਕਾਰ ਫੈਕਟਰੀ ਅਤੇ ਘਰ ਵਿੱਚ ਸੀਸੀਟੀਵੀ ਨਿਗਰਾਨੀ ਵਿੱਚ ਰਹਿੰਦੀ ਹੈ, ਇਸ ਲਈ ਇਸਦੀ ਫੁਟੇਜ ਨੂੰ ਵੀ ਸੁਰੱਖਿਅਤ ਰੱਖਿਆ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਦੇ ਮਾਮਲੇ ਵਿੱਚ ਇਸ ਨੂੰ ਬੇਗੁਨਾਹੀ ਦੇ ਸਬੂਤ ਵਜੋਂ ਪੇਸ਼ ਕੀਤਾ ਜਾ ਸਕੇ। ਬਾਅਦ ਵਿੱਚ ਜਦੋਂ ਉਹ ਇਸ ਬਾਰੇ ਸ਼ਿਕਾਇਤ ਕਰਨ ਲਈ ਐਚਡੀਐਫਸੀ ਬੈਂਕ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਪਤਾ ਲਗਾਉਣਾ ਉਨ੍ਹਾਂ ਦਾ ਕੰਮ ਨਹੀਂ ਹੈ, ਜਦੋਂ ਅਸੀਂ ਫਾਸਟੈਗ ਬਣਾਉਣ ਵਾਲੀ ਕੰਪਨੀ ਕੋਲ ਗਏ ਤਾਂ ਉਨ੍ਹਾਂ ਨੇ ਕਿਹਾ ਕਿ ਪੁਰਾਣੇ ਦੀ ਬਜਾਏ ਨਵਾਂ ਫਾਸਟੈਗ ਲੈਣਾ ਬਿਹਤਰ ਹੈ।
ਸਵਾਲ ਇਹ ਹੈ ਕਿ ਫਾਸਟੈਗ ਨੂੰ ਦੁਬਾਰਾ ਬਣਾਉਣ ਦੇ ਬਾਅਦ ਵੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੈ, ਕਿਉਂਕਿ ਪੁਰਾਣੇ ਫਾਸਟੈਗ ਨੂੰ ਰੀਚਾਰਜ ਕੋਈ ਵੀ ਕਰਵਾ ਸਕਦਾ ਹੈ ਜਿਸ ਵਿੱਚ ਕਾਰ ਦਾ ਰਜਿਸਟ੍ਰੇਸ਼ਨ ਨੰਬਰ ਲਿਖਿਆ ਹੋਇਆ ਹੈ। ਦੱਸਣਯੋਗ ਹੈ ਕਿ ਡੇਰਾਬੱਸੀ ਸ਼ਹਿਰ ਵਾਸੀ ਦਾ ਟੋਲ ਕਿਤੇ ਹੋਰ ਕੱਟੇ ਜਾਣ ਦਾ ਇਹ ਚੌਥਾ ਮਾਮਲਾ ਹੈ। ਇਸ ਤੋਂ ਪਹਿਲਾਂ ਭਾਂਖਰਪੁਰ ਦੇ ਪਰਮਜੀਤ ਬੱਬੂ ਦੀ ਗੱਡੀ ਦਾ ਟੋਲ ਜੰਮੂ-ਕਸ਼ਮੀਰ ਵਿੱਚ ਕੱਟਿਆ ਗਿਆ ਸੀ, ਜਦੋਂਕਿ ਗੱਡੀ ਮੋਹਾਲੀ ਵਿੱਚ ਸੀ। ਡੇਰਾਬੱਸੀ ਤੋਂ ਵਿਨੈ ਜੈਨ ਦੀ ਕਾਰ ਦਾ ਟੋਲ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ 1110 ਕਿਲੋਮੀਟਰ ਦੀ ਦੂਰੀ ’ਤੇ ਕੱਟਿਆ ਗਿਆ, ਜਦੋਂ ਕਿ ਕਾਰ ਪੰਚਕੂਲਾ ਦੀ ਵਰਕਸ਼ਾਪ ਵਿੱਚ ਮੁਰੰਮਤ ਹੋਣ ਦੀ ਉਡੀਕ ਕਰ ਰਹੀ ਸੀ। ਹੰਸਾਂਪਾਰਕ ਵਿੱਚ 2013 ਕਿਲੋਮੀਟਰ ਦੂਰ ਅਸਾਮ ਵਿੱਚ ਫੈਕਟਰੀ ਮਾਲਕ ਅਸ਼ਵਨੀ ਦੀ ਕਾਰ ਦਾ ਟੋਲ ਕੱਟਿਆ ਗਿਆ, ਜਦੋਂ ਕਿ ਕਾਰ ਫੈਕਟਰੀ ਵਿੱਚ ਹੀ ਖੜ੍ਹੀ ਸੀ।