ਜੰਡਿਆਲਾ ਗੁਰੂ ਦੇ ਦਰਜਨਾਂ ਪਰਿਵਾਰਾਂ ਨੇ ਕੀਤੀ ਭਾਜਪਾ ਵਿੱਚ ਸ਼ਮੂਲੀਅਤ
ਪੰਜਾਬ ਵਿੱਚ ਵੀ ਚੱਲ ਰਹੀ ਹੈ ਭਾਜਪਾ ਦੇ ਪੱਖ ਵਿੱਚ ਹਵਾ-ਗੁਰਪ੍ਰਤਾਪ ਟਿੱਕਾ,ਹਰਦੀਪ ਗਿੱਲ
ਰਾਕੇਸ਼ ਨਈਅਰ ਚੋਹਲਾ
ਜੰਡਿਆਲਾ ਗੁਰੂ/ਅੰਮ੍ਰਿਤਸਰ,15 ਅਪ੍ਰੈਲ - ਵਿਧਾਨ ਸਭਾ ਹਲਕਾ ਜੰਡਿਆਲਾ ਗਰੂ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਹੋਰ ਬੱਲ ਮਿਲਿਆ ਜਦ ਰਵਾਇਤੀ ਪਾਰਟੀਆਂ ਕਾਂਗਰਸ,ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਇਨ੍ਹਾਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।ਨਿਊ ਆਬਾਦੀ ਵਿਖੇ ਹੋਏ ਸਮਾਗਮ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਟਿੱਕਾ,ਹਲਕਾ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਸ਼ਾਮਿਲ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਦੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿਵਾਇਆ।
ਇਸ ਮੌਕੇ 'ਤੇ ਬੋਲਦਿਆਂ ਗੁਰਪ੍ਰਤਾਪ ਸਿੰਘ ਟਿੱਕਾ ਤੇ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਵੀ ਭਾਜਪਾ ਦੇ ਪੱਖ ਵਿੱਚ ਹਵਾ ਚੱਲ ਰਹੀ ਹੈ ਅਤੇ ਇਹ ਹਵਾ ਵਿਰੋਧੀ ਪਾਰਟੀਆਂ ਦੇ ਸੁਪਨੇ ਢਹਿ-ਢੇਰੀ ਕਰ ਦੇਵੇਗੀ।ਭਾਜਪਾ ਦੇ ਸੀਨੀਅਰ ਚੇਅਰਮੈਨ ਕੰਵਰਵੀਰ ਸਿੰਘ ਮੰਜ਼ਿਲ ਅਤੇ ਰਾਜੀਵ ਕੁਮਾਰ ਮਾਣਾ ਕਿਹਾ ਕਿ ਦੇਸ਼ ਵਿੱਚ ਨਰੇੰਦਰ ਮੋਦੀ ਦੀ ਸਰਕਾਰ ਬਣਨਾ ਤੈਅ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਭਾਜਪਾ ਨੂੰ ਮੌਕਾ ਦੇਣਾ ਚਾਹੀਦਾ ਹੈ,ਕਿਉਂਕਿ ਬਾਕੀ ਪਾਰਟੀਆਂ ਨੇ ਅੱਜ ਤੱਕ ਸਿਰਫ ਵਾਅਦੇ ਕੀਤੇ ਜਿਹੜੇ ਪੂਰੇ ਨਹੀਂ ਹੋਏ ਜਦ ਕਿ ਨਰਿੰਦਰ ਮੋਦੀ ਨੇ ਜੋ ਕਿਹਾ ਉਹ ਕਰਕੇ ਵਿਖਾਇਆ।ਇਸ ਮੌਕੇ 'ਤੇ ਸਾਬਕਾ ਸੀ.ਡਿਪਟੀ ਮੇਅਰ ਅਜੇਬੀਰਪਾਲ ਸਿੰਘ ਰੰਧਾਵਾ,ਓਬੀਸੀ ਮੋਰਚਾ ਦੇ ਸੂਬਾ ਸਕੱਤਰ ਤਜਿੰਦਰ ਸਿੰਘ ਚੰਦੀ,ਸ਼੍ਰੀਮਤੀ ਸ਼ੀਲਾ ਸ਼ਰਮਾ,ਸੁਖਵਿੰਦਰ ਸਿੰਘ ਰੂਬੀ,ਅਮਰਜੀਤ ਕੌਰ,ਸੁਭਾਸ਼ ਸ਼ਰਮਾ ਵੀ ਹਾਜ਼ਰ ਸਨ।ਇਸ ਮੌਕੇ ਸੁਖਵਿੰਦਰ ਸਿੰਘ ਰੂਬੀ ਨੂੰ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦਾ ਜੰਡਿਆਲਾ ਮੰਡਲ ਸ਼ਹਿਰੀ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ।