ਪੰਜਾਬ ਚੋਣਾਂ ਨੂੰ ਲੈਕੇ ਚੰਡੀਗੜ੍ਹ ਵਿਚ RSS ਦੀ ਵੱਡੀ ਮੀਟਿੰਗ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 17 ਜੂਨ 2026 : ਪੰਜਾਬ ਵਿਚ ਹੋਣ ਜਾ ਰਹੀਆਂ 2027 ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਰ ਐਸ ਐਸ ਅਤੇ ਪੰਜਾਬ ਭਾਜਪਾ ਲੀਡਰਾਂ ਨੇ ਚੰਡੀਗੜ੍ਹ ਵਿਚ ਵੱਡੀ ਬੈਠਕ ਕੀਤੀ ਹੈ। ਇਸ ਮੀਟਿੰਗ ਵਿਚ ਪੰਜਾਬ ਭਾਜਪਾ ਕੇਵਲ ਸਿੰਘ ਢਿੱਲੋਂ ਅਤੇ ਸੁਨੀਲ ਜਾਖੜ ਸਣੇ ਹੋਰ ਕਾਂਗਰਸੀ ਲੀਡਰ ਅਤੇ ਆਰ ਐਸ ਐਸ ਦੇ ਲੀਡਰ ਵੀ ਸ਼ਾਮਲ ਸਨ। ਇਸ ਦੌਰਾਨ ਅਕਾਲੀ ਦਲ ਨਾਲ ਗੱਠਜੋੜ ਬਾਰੇ ਵੀ ਚਰਚਾ ਕੀਤੀ ਗਈ। ਇੱਥੇ ਦਸ ਦਈਏ ਕਿ ਬੀਤੇ ਭਲਕ ਚੰਡੀਗੜ੍ਹ ਵਿਚ ਪੂਰਾ ਦਿਨ ਇਹ ਮੀਟਿੰਗ ਚੱਲੀ। ਇਸ ਦੌਰਾਨ ਆਰ ਐਸ ਐਸ ਦੇ ਅਹੁੱਦੇਦਾਰ ਅਰੁਣ ਕੁਮਾਰ ਵੀ ਸ਼ਾਮਲ ਸਨ। ਇਸ ਤੋਂ ਭਾਜਪਾ ਦੇ ਵੱਡੇ ਲੀਡਰ ਬੀ ਐਲ ਸੰਤੋਸ਼ ਵੀ ਹਾਜ਼ਰ ਸਨ।
- Download Babushahi App
-
-