ਜਾਣੋ ਕੌਣ ਹੈ ਰਾਤੋ ਰਾਤ ਹਰਮਨਪਿਆਰਾ ਬਣਿਆ ਇਹ ਨੌਜਵਾਨ ਕਿਸਾਨ ਹੀਰੋ
ਅੰਬਾਲਾ, 26 ਨਵੰਬਰ, 2020 : ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਚੱਲੋ ਪ੍ਰੋਗਰਾਮ ਤਹਿਤ ਕੱਲ੍ਹ ਅੰਬਾਲਾ ਵਿਚ ਪੁਲਿਸ ਦੀ ਵਾਟਰ ਕੈਨਨ ਗੱਡੀ ਵਿਚ ਪਾਣੀ ਦੀ ਬੋਛਾੜ ਬੰਦ ਕਰ ਕੇ ਮੁੜ ਟਰਾਲੀ ਵਿਚ ਛਾਲ ਮਾਰ ਕੇ ਰਾਤੋ ਰਾਤ ਸੋਸ਼ਲ ਮੀਡੀਆ ਰਾਹੀਂ ਸਮੁੱਚੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਸਮੇਤ ਹਰ ਵਰਗ ਵਿਚ ਹਰਮਨਪਿਆਰਾ ਬਣੇ ਨੌਜਵਾਨ ਦਾ ਨਾਂ ਨਵਦੀਪ ਸਿੰਘ ਹੈ ਜੋ ਅੰਬਾਲਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਜਲਵੇੜਾ ਦਾ ਰਹਿਣ ਵਾਲਾ ਹੈ।
ਇਸ ਨੌਜਵਾਨ ਦੇ ਪਿਤਾ ਕਿਸਾਨ ਯੂਨੀਅਨ ਦੇ ਆਗੂ ਹਨ ਜਿਹਨਾਂ ਨੇ ਖੁਦ ਪਹਿਲਾਂ ਅੰਬਾਲਾ ਇਲਾਕੇ ਦੇ ਗੰਨਾ ਉਤਪਾਦਕਾਂ ਦੇ 78 ਕਰੋੜ ਰੁਪਏ ਧਰਨਾ ਦੇਕੇਕਿਸਾਨਾਂ ਨੂੰ ਦੁਆਏ ਸਨ।
ਇਹ ਪਰਿਵਾਰ ਕਿਸਾਨਾਂ ਲਈ ਸੰਘਰਸ਼ ਵਿਚ ਹਮੇਸ਼ਾ ਮੋਹਰੀ ਰਿਹਾ ਹੈ ਤੇ ਇਕ ਸੰਘਰਸ਼ ਦੌਰਾਨ ਇਸ ਨੌਜਵਾਨ, ਇਸਦੇ ਭਰਾ, ਪਿਤਾ ਤੇ ਚਾਚਾ ’ਤੇ ਧਾਰਾ 307 ਦਾ ਕੇਸ ਵੀ ਦਰਜ ਕੀਤਾ ਗਿਆ। ਪੁਲਿਸ ਨੇ ਅਨੇਕਾਂ ਵਾਰ ਇਹਨਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਲੋਕ ਰੋਹ ਅੱਗੇ ਪੁਲਿਸ ਫੇਲ੍ਹ ਹੋ ਗਈ।
ਵੇਖੋ ਨਵਦੀਪ ਸਿੰਘ ਦੀ ਇਕ ਵੀਡੀਓ
ਲਿੰਕ ਕਲਿੱਕ ਕਰੋ :
https://www.facebook.com/mukhatiarasighap/videos/4782835355091087
ਗੱਡੀ ਤੇ ਚੜ੍ਹ ਬੁਛਾੜਾਂ ਨੂੰ ਬੰਦ ਕਰਨ ਵਾਲੇ ਨੌਜਵਾਨ ਦੀ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
">http://