ਰਾਜਿੰਦਰ ਕੁਮਾਰ
ਬੰਗਾ , 23 ਨਵੰਬਰ 2020 - ਜਲੰਧਰ ਦੇ ਸੰਤੋਖਪੁਰਾ ਦੀ ਇਕ ਫੈਕਟਰੀ 'ਚ ਬਾਰਾਂ ਸਿੰਗਾ ਵੜ ਗਿਆ। ਜਿਸ ਦੀ ਸੂਚਨਾ ਫੈਕਟਰੀ ਮਾਲਕ ਦੁਆਰਾ ਪੁਲਿਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਇਸ ਸਾਂਬਰ ਨੂੰ ਫੜਨ ਨੂੰ ਉਨ੍ਹਾਂ ਨੂੰ ਭਾਰੀ ਮੁਸ਼ੱਕਤ ਕਰਨੀ ਪਈ। ਇਸ ਉਪਰੰਤ ਇਸ ਨੂੰ ਹਿਮਾਚਲ ਦੇ ਜੰਗਲਾਂ ਚ ਛੱਡ ਦਿੱਤਾ ਜਾਵੇਗਾ। ਥੋੜ੍ਹੇ ਦਿਨ ਪਹਿਲਾਂ ਵੀ ਜਲੰਧਰ 'ਚ ਬਾਰਾਂ ਸਿੰਘਾ ਆ ਵੜਿਆ ਸੀ, ਜੋ ਜੰਗਲਾਤ ਵਿਭਾਗ ਦੇ ਹੱਥ ਨਹੀਂ ਆਇਆ ਸੀ।
ਵਿਭਾਗ ਦੇ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿਪ੍ਰਦੀਪ ਕੁਮਾਰ ਦੀ ਅਗਵਾਈ ਵਾਲੀ ਟੀਮ ਚੂਚੀ ਪਿੰਡ ਵਿਚ ਬਾਰਾਂ ਸਿੰਗਾ ਫੜਨ ਗਈ। ਟੀਮ ਨੇ ਖੇਤਰ ਦੀ ਕਾਫ਼ੀ ਭਾਲ ਕੀਤੀ ਪਰ ਬਰਾਸਿਘਾਂ ਉਥੇ ਨਹੀਂ ਮਿਲਿਆ। ਬਾਰਸਿੰਘਾ ਕੂਲ ਰੋਡ ਤੋਂ ਉੱਤਰ ਕੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚੋਂ ਹੁੰਦਾ ਹੋਇਆ ਗੁਰੂ ਗੋਬਿੰਦ ਸਿੰਘ ਐਵੀਨਿਉ ਅਤੇ ਫਿਰ ਸੁਚੀ ਪਿੰਡ ਖੇਤਰ ਵਿਚ ਗਿਆ। ਉਸਨੇ ਕਰੀਬ ਪੰਜ ਘੰਟੇ ਜੰਗਲਾਤ ਵਿਭਾਗ ਦੀ ਟੀਮ ਨੂੰ ਘੁਮਾਇਆ।