ਸੀਨੀਅਰ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਹਲਕਾ ਇੰਚਾਰਜ ਗੁਰੂਹਰਸਹਾਏ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ : 18 ਸਤੰਬਰ : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਿਸਾਨ ਮਾਰੂ ਤਿੰਨ ਖੇਤੀ ਬਿੱਲਾਂ ਨੂੰ ਲੋਕ ਸਭਾ ਚ ਪਾਸ ਕਰ ਦੇਣ ਦੇ ਰੋਸ ਵੱਜੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਨੇ ਕੇਂਦਰੀ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਇਤਿਹਾਸਕ ਫੈਸਲਾ ਕੀਤਾ ਹੈ ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਰਦੇਵ ਸਿੰਘ ਮਾਨ ਹਲਕਾ ਇੰਚਾਰਜ ਗੁਰੂਹਰਸਹਾਏ ਨੇ ਕੀਤਾ ।
ਨੋਨੀ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੀ ਰਾਏ ਲਏ ਜਾਣ ਬਾਅਦ ਕੌਰ ਕਮੇਟੀ ਨੇ ਇਹ ਫੈਸਲਾ ਲਿਆ ਸੀ ਕਿ ਕੇਂਦਰ ਕਿਸਾਨਾਂ ਦੇ ਇਤਰਾਜ ਦੂਰ ਕਰੇ ਬਿਨ ਇਹ ਤਿੰਨ ਬਿੱਲ ਪਾਸ ਨਾ ਕਰੇ ।
ਜੇਕਰ ਭਾਜਪਾ ਅਜਿਹਾ ਕਰਦੀ ਹੈ ਤਾ ਅਕਾਲੀ ਦਲ ਇਸਦਾ ਵਿਰੋਧ ਕਰੇਗਾ ।
ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚ ਇਹਨਾ ਬਿੱਲਾਂ ਦਾ ਵਿਰੋਧ ਕਰਦਿਆਂ ਪੰਜਾਬ ਦੇ ਕਿਸਾਨਾਂ ਦਾ ਪੱਖ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ।
ਬਾਦਲ ਨੇ ਲੋਕ ਸਭਾ ਚ ਪੰਜਾਬ ਦੇ ਮੰਡੀਕਰਨ ਢਾਂਚੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ।
ਮਾਨ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਧੀ ਹੋਣ ਦਾ ਫਰਜ ਅਦਾ ਕਰ ਕਿਸਾਨਾਂ ਦੇ ਜਖਮਾਂ ਤੇ ਮਲ੍ਹਮ ਲਾਈ ਹੈ ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਤੇ ਮਜਦੂਰਾਂ ਦੀ ਪਾਰਟੀ ਹੈ ਜੋ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਜਾਣਦੀ ਹੈ ।
ਖੇਤੀ ਬਿੱਲਾਂ ਬਾਰੇ ਵਰਦੇਵ ਮਾਨ ਨੇ ਕਿਹਾ ਕਿ ਇਹ ਕਾਲੇ ਕਨੂੰਨ ਕਿਸਾਨ, ਮਜਦੂਰ ਅਤੇ ਆੜ੍ਹਤੀਏ ਤਿੰਨਾਂ ਨੂੰ ਹੀ ਖਤਮ ਕਰ ਦੇਣਗੇ ਇਸ ਕਰਕੇ ਸਾਡੀ ਮੰਗ ਹੈ ਕਿ ਕੇਂਦਰ ਤੁਰੰਤ ਇਹ ਬਿੱਲ ਵਾਪਿਸ ਲਵੇ ਤੇ ਜੋ ਕਿਸਾਨ ਵੀਰ ਸੜਕਾਂ ਤੇ ਬੈਠੇ ਹਨ , ਉਹਨਾਂ ਦੀਆਂ ਮੰਗਾ ਨੂੰ ਪ੍ਰਵਾਨ ਕਰੇ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਆਪਣੀ ਲੀਡਰਸ਼ਿਪ ਦੀ ਸਲਾਹ ਨਾਲ ਆਉਣ ਵਾਲੇ ਦਿਨਾਂ ਚ ਵੱਡਾ ਜਨ ਅੰਦੋਲਨ ਵਿਢੇਗਾ ।
ਇਹ ਅੰਦੋਲਨ ਕੇਂਦਰ ਨੂੰ ਹਿਲਾ ਕੇ ਰੱਖ ਦੇਵੇਗਾ ।
ਇਸ ਸਮੇਂ ਉਹਨਾਂ ਨਾਲ ਗੁਰਸੇਵਕ ਸਿੰਘ ਕੈਸ਼ ਮਾਨ, ਸੁਖਵੰਤ ਸਿੰਘ ਥੇਹ ਗੁੱਜਰ, ਹਰਜਿੰਦਰਪਾਲ ਸਿੰਘ ਗੁਰੂ, ਬਲਦੇਵ ਰਾਜ ਕੰਬੋਜ ਸਾਬਕਾ ਚੇਅਰਮੈਨ, ਸ਼ਿਵ ਤਿਰਪਾਲ ਕੇ, ਲਖਵਿੰਦਰ ਸਿੰਘ ਮਹਿਮਾ, ਜਸਪ੍ਰੀਤ ਮਾਨ ਪ੍ਰਧਾਨ ਆਈ ਟੀ ਵਿੰਗ ਮਾਲਵਾ ਜ਼ੋਨ, ਗੁਰਬਾਜ ਰੱਤੇਵਾਲਾ, ਗੁਰਪ੍ਰੀਤ ਸਿੰਘ ਲੱਖੋ ਕੇ, ਜੋਗਿੰਦਰ ਸਵਾਈ ਕੇ, ਨਿਸ਼ਾਨ ਝਾੜੀਵਾਲਾ, ਕਾਕਾ ਸੇਖੋਂ, ਮੇਜਰ ਸਿੰਘ ਸੋਢੀ ਵਾਲਾ, ਪ੍ਰੇਮ ਸੱਚਦੇਵਾ, ਸੁਖਦੇਵ ਕੜਮਾ, ਗੁਰਸ਼ਰਨ ਚਾਵਲਾ, ਪ੍ਰੀਤਮ ਬਾਠ, ਸ਼ੇਰ ਚੰਦ ਬੁੰਗੀ, ਗੁਰਦਿੱਤ ਸਿੰਘ, ਗੁਰਵਿੰਦਰ ਗਿੱਲ, ਸਤਨਾਮ ਸਿੰਘ, ਸੁਰਜੀਤ ਮਾਦੀ ਕੇ, ਸੰਪੂਰਨ ਮਲਸੀਆਂ, ਬਲਜੀਤ ਮਿਰਜ਼ਾ ਲੱਖੋ ਕੇ, ਜਰਨੈਲ ਟਾਹਲੀਵਾਲਾ, ਜਸਪਾਲ ਸਿੰਘ ਲੱਖੋ ਕੇ ਆਦਿ ਹਾਜਰ ਸਨ |