ਅਹਿਮਦਾਬਾਦ, 13 ਅਗਸਤ, 2020 : ਵਿਆਹ ਦੇ 22 ਮਹੀਨਿਆਂ ਮਗਰੋਂ ਪਤੀ ਨੇ ਆਤਮ ਹੱਤਿਆ ਕਰ ਲਈ। ਆਤਮ ਹੱਤਿਆ ਕਰਨ ਵਾਲੇ ਦੀ ਮਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਪਤਨੀ ਵੱਲੋਂ ਸਰੀਰਕ ਸੰਬੰਧ ਨਾ ਬਣਾਉਣ 'ਤੇ ਉਸਦੇ ਪੁੱਤ ਨੇ ਖੁਦਕੁਸ਼ੀ ਕੀਤੀ ਹੈ ,ਤਾਂ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਥੇ ਮਨੀਨਗਰ ਦੀ ਰਹਿਣ ਵਾਲੀ ਗੀਤ ਪਰਮਾਤ (32) ਦਾ ਵਿਆਹ 22 ਮਹੀਨੇ ਪਹਿਲਾਂ ਸੁਰਿੰਦਰ ਸਿੰਘ ਨਾਲ ਹੋਇਆ ਸੀ।ਸ਼ਿਕਾਇਤ 'ਚ ਇਹ ਦੋਸ਼ ਲਾਇਆ ਗਿਆ ਕਿ 22 ਮਹੀਨਿਆਂ ਦੌਰਾਨ ਉਸਨੇ ਆਪਣੇ ਪਤੀ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਨਾਂਹ ਕਰ ਦਿੱਤੀ। ਇਸ ਤੋਂ ਪ੍ਰੇਸ਼ਾਨ ਸੁਰਿੰਦਰ ਸਿੰਘ ਨੇ ਆਤਮ ਹੱਤਿਆ ਕਰ ਲਈ। ਉਸਦਾ ਬੇਟਾ ਇਸਨੂੰ ਲੈ ਕੇ ਬਹੁਤ ਤਣਾਅ ਵਿਚ ਸੀ। ਜਦੋਂ ਉਸਨੇ ਆਪਣੇ ਪੁੱਤਰ ਸੁਰਿੰਦਰ ਸਿੰਘ ਨੂੰ ਵੱਖੋ ਵੱਖ ਸੌਣ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਪਤਨੀ ਨੇ ਸਹੁੰ ਖਾਧੀ ਹੈ ਕਿ ਉਸ ਨਾਲ ਰੀਰਕ ਸੰਬੰਧ ਨਹੀਂ ਬਣਾਏਗੀ। ਸੁਰਿੰਦਰ ਸਿੰਘ ਦਾ ਆਪਣੀ ਪਹਿਲੀ ਪਤਨੀ ਨਾਲ 2016 ਵਿਚ ਤਲਾਕ ਹੋ ਗਿਆ ਸੀ ਜਦਕਿ ਗੀਤਾ ਨੇ ਵੀ ਇਸ ਤੋਂ ਪਹਿਲਾ ਦੋ ਜਣਿਆਂ ਨੂੰ ਤਲਾਕ ਦਿੱਤਾ ਸੀ। ਗੀਤਾ ਤੇ ਸੁਰਿੰਦਰ ਸਿੰਘ ਵਿਚਾਲੇ ਝਗੜਾ ਹੋਣ ਮਗਰੋਂ ਉਹ ਆਪਣੇ ਪੇਕੇ ਚਲੀ ਗਈ ਸੀ।