ਮਸਹੂਰ ਸੰਗੀਤਕਾਰ ਸਾਜਿਦ ਵਾਜਿਦ ਜੋੜੀ ਟੁੱਟੀ, ਵਾਜ਼ਿਦ ਦੀ ਹੋਈ ਕੋਰੋਨਾ ਨਾਲ ਮੌਤ
ਫਿਰੋਜ਼ਪੁਰ 1 ਜੂਨ 2020 : ਬਾਲੀਵੁੱਡ ਵਿੱਚ ਮਸਹੂਰ ਸੰਗੀਤਕਾਰ ਭਰਾਵਾਂ ਸਾਜਿਦ ਵਾਜਿਦ ਦੀ ਜੋੜੀ ਉਸ ਵੇਲੇ ਟੁੱਟ ਗਈ ਜਦੋਂ ਵਾਜਿਦ ਖਾਨ ਦੀ ਕੋਰੋਨਾ ਅਤੇ ਕਿਡਨੀ ਦੀ ਸਮੱਸਿਆ ਕਾਰਨ ਮੌਤ ਹੋ ਗਈ। ਵਾਜ਼ਿਦ ਦੀ ਮੌਤ ਦੇ ਮੁੱਖ ਕਾਰਨ ਕਿਡਨੀ ਦੀ ਸਮੱਸਿਆ ਨੂੰ ਹੀ ਦੱਸਿਆ ਜਾ ਰਿਹਾ ਹੈ। ਇਲਾਜ ਦੌਰਾਨ ਹੀ ਪਿਛਲੇ ਹਫਤੇ ਹੀ ਉਸਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆ ਗਈ ਸੀ।
ਵਾਜਿਦ ਨੇ ਆਪਣੇ ਭਰਾ ਸਾਜਿਦ ਨਾਲ ਮਿਲਕੇ ਸਭ ਤੋਂ ਪਹਿਲਾਂ 1998 ਵਿਚ ਸਲਮਾਨ ਖਾਨ ਦੀ ਫ਼ਿਲਮ 'ਪਿਆਰ ਕੀਆ ਤੋ ਡਰਨਾ ਕਿਆ' ਦਾ ਸੰਗੀਤ ਦਿੱਤਾ ਸੀ। 1999 ਚ ਸੋਨੂੰ ਨਿਗਮ ਦੀ ਐਲਬਮ 'ਦੀਵਾਨਾ' ਦਾ ਸੰਗੀਤ ਦਿੱਤਾ।। ਹੈੱਲੋ ਬ੍ਰਦਰ' ਫਿਲਮ ਦਾ ਸੰਗੀਤ ਦਿੱਤਾ ਨਾਲ ਹੀ ਇਸ ਫਿਲਮ ਦੇ ਗੀਤ 'ਹਟਾ ਸਾਵਣ ਕੀ ਘਟਾ' 'ਚੁਪਕੇ ਸੇ ਕੋਈ ਔਰ' ਤੇ ਹੈੱਲੋ ਬ੍ਰਦਰ' ਦੀ ਰਚਨਾ ਵੀ ਕੀਤੀ।
ਇਸ ਤੋਂ ਇਲਾਵਾ ' ਕਿਆ ਯਹੀ ਪਿਆਰ ਹੈ' 'ਗੁਨਾਹ' 'ਚੋਰੀ ਚੋਰੀ' 'ਦ ਕਿਲਰ' 'ਸ਼ਾਦੀ ਕਰਕੇ ਫਸ ਗਯਾ ਯਾਰ' 'ਜਾਨੇ ਹੋਗਾ ਕਿਆ' 'ਕੱਲ ਕਿਸਨੇ ਦੇਖਾ' ਵਰਗੀਆਂ ਫ਼ਿਲਮਾਂ ਦਾ ਸੰਗੀਤ ਦਿੱਤਾ।
ਸਾਜਿਦ ਵਾਜਿਦ ਦੀ ਜੋੜੀ ਨੇ ਸਲਮਾਨ ਖਾਨ ਦੀਆਂ ਕਈ ਫ਼ਿਲਮਾਂ ਦਾ ਸੰਗੀਤ ਤਿਆਰ ਕੀਤਾ ਹੈ। ਜਿਨ੍ਹਾਂ ਵਿਚ 'ਤੁਮਕੋ ਭੂਲ ਨਾ ਪਏਂਗੇ' 'ਤੇਰੇ ਨਾਮ' 'ਗਰਵ' 'ਮੁਝਸੇ ਸ਼ਾਦੀ ਕਰੋਗੀ' 'ਪਾਰਟਨਰ' 'ਗੋਡ ਤੁਸੀਂ ਗ੍ਰੇਟ ਹੋ' 'ਵਾਂਟੇਡ' 'ਮੈਂ ਔਰ ਮਿਸਿਜ਼ ਖੰਨਾ' 'ਵੀਰ' 'ਦਬੰਗ' 'ਨੋ ਪ੍ਰਾਬਲਮ' ਏਕ ਥਾ ਟਾਈਗਰ' ਸ਼ਾਮਿਲ ਹਨ।
ਸਾਜਿਦ ਵਾਜਿਦ ਨੇ ਕਈ ਟੀਵੀ ਰਿਆਲਟੀ ਸ਼ੋਅਜ਼ ਦਾ ਵੀ ਸੰਗੀਤ ਤਿਆਰ ਕੀਤਾ ਸੀ।
ਵਾਜਿਦ ਦੀ ਮੌਤ ਨਾਲ ਸਮੁੱਚਾ ਬਾਲੀਵੁੱਡ ਸਦਮੇਂ ਵਿਚ ਹੈ।