ਚੰਡੀਗੜ੍ਹ, 31 ਮਈ 2020 - ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦੇਸ਼ ਵਿਚ ਇਕ ਵਾਰ ਫਿਰ ਲਾਕ ਡਾਉਨ ਵਧਾ ਦਿੱਤਾ ਗਿਆ ਹੈ। ਲਾਕ ਡਾਉਨ 5.0 ਨੂੰ ਕੇਂਦਰ ਸਰਕਾਰ ਨੇ ਅਨਲੌਕ-1 ਦਾ ਨਾਮ ਦਿੱਤਾ ਹੈ। ਅਨਲੌਕ-1 ਲਈ ਗ੍ਰਹਿ ਮੰਤਰਾਲੇ ਦੁਆਰਾ ਨਵੀਂ ਗਾਇਡ ਲਾਈਨ ਜਾਰੀ ਕੀਤੀ ਗਈ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕੰਟੇਨਮੈਂਟ ਜ਼ੋਨ ਵਿਚ ਅਜੇ ਵੀ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ, ਪਰ ਬਾਕੀ ਥਾਵਾਂ 'ਤੇ ਹੌਲੀ ਹੌਲੀ ਢਿੱਲ ਦਿੱਤੀ ਜਾਵੇਗੀ। ਇਹ ਦਿਸ਼ਾ ਨਿਰਦੇਸ਼ 1 ਜੂਨ ਤੋਂ 30 ਜੂਨ ਤੱਕ ਲਾਗੂ ਰਹਿਣਗੇ।