ਸੰਜੀਵ ਸੂਦ
- ਲੁਧਿਆਣਾ ਚ ਬੇਘਰ ਹੋਈਆਂ ਤਿੰਨ ਧੀਆਂ ਅਤੇ ਸੜੀਆਂ ਝੁੱਗੀਆਂ ਦੀ ਵੀ ਕੀਤੀ ਮਦਦ
ਲੁਧਿਆਣਾ, 31 ਮਈ 2020 - ਪੰਜਾਬ ਪੁਲਿਸ ਅਕਸਰ ਹੀ ਆਪਣੇ ਸਖਤ ਰਵੱਈਏ ਕਰਕੇ ਜਾਣੀ ਜਾਂਦੀ ਹੈ ਪਰ ਅੱਜ ਤੁਹਾਨੂੰ ਅਸੀਂ ਪੰਜਾਬ ਪੁਲਿਸ ਦੇ ਉਸ ਕਾਂਸਟੇਬਲ ਨਾਲ ਮਿਲਾਉਣ ਜਾ ਰਹੇ ਹਾਂ ਜੋ ਨਾ ਸਿਰਫ ਲੋਕਾਂ ਦੀ ਮਦਦ ਕਰਦਾ ਹੈ। ਸਗੋਂ ਵਿਛੜਿਆਂ ਨੂੰ ਆਪਣਿਆਂ ਨਾਲ ਵੀ ਮਿਲਾਉਂਦਾ ਹੈ। ਪੰਜਾਬ ਪੁਲਿਸ ਦੇ ਕਾਂਸਟੇਬਲ ਅਜੈਬ ਸਿੰਘ ਉਰਫ ਗੋਲਡੀ ਦੀ ਲਗਾਤਾਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਸ ਨੇ ਤੇਲੰਗਾਨਾ ਦੇ ਇੱਕ ਪਰਿਵਾਰ ਨੂੰ ਆਪਣੇ ਲੁਧਿਆਣਾ 'ਚ ਰਹਿੰਦੇ ਜੀਅ ਨਾਲ ਮਿਲਾਇਆ ਜੋ ਦੋ ਸਾਲ ਪਹਿਲਾਂ ਉਨ੍ਹਾਂ ਤੋਂ ਵਿਛੜ ਗਿਆ ਸੀ ਅਤੇ ਕਾਫੀ ਮਾਨਸਿਕ ਤੇ ਦਿਮਾਗ਼ੀ ਤੌਰ 'ਤੇ ਵੀ ਪ੍ਰੇਸ਼ਾਨ ਸੀ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਵੇਖ ਤੇਲੰਗਾਨਾ ਵਿੱਚ ਬੈਠੇ ਪਰਿਵਾਰ ਨੇ ਪੰਜਾਬ ਪੁਲਿਸ ਨਾਲ ਰਾਬਤਾ ਕਾਇਮ ਕਰਕੇ ਆਪਣੇ ਜੀਅ ਨੂੰ ਘਰ ਵਾਪਸ ਲਿਆਂਦਾ।
ਪੰਜਾਬ ਪੁਲਿਸ ਦੇ ਕਾਂਸਟੇਬਲ ਅਜੈਬ ਸਿੰਘ ਉਰਫ ਗੋਲਡੀ ਨੇ ਦੱਸਿਆ ਕਿ ਉਹ ਪੁਲ ਥੱਲੇ ਬਜ਼ੁਰਗ ਅਕਸਰ ਉਨ੍ਹਾਂ ਨੂੰ ਮਿਲਦਾ ਸੀ ਤੇ ਉਸ ਨੂੰ ਰੋਟੀ ਦੇ ਦਿੰਦੇ ਸਨ ਇੱਕ ਦਿਨ ਉਨ੍ਹਾਂ ਨੇ ਉਸ ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਪਾਈ ਅਤੇ ਵੀਡੀਓ ਤੇਲੰਗਾਨਾ ਤੱਕ ਪਹੁੰਚ ਗਈ ਅਤੇ ਉਹ ਆਪਣੇ ਪਰਿਵਾਰ ਦੇ ਨਾਲ ਮਿਲਿਆ। ਇਨ੍ਹਾਂ ਹੀ ਨਹੀਂ ਸਾਡੇ ਵੱਲੋਂ ਤਿੰਨ ਧੀਆਂ ਦੀ ਖ਼ਬਰ ਨਸ਼ਰ ਕੀਤੇ ਜਾਣ ਤੋਂ ਬਾਅਦ ਵੀ ਗੋਲਡੀ ਉਨ੍ਹਾਂ ਦੀ ਮਦਦ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ ਨਾ ਸਿਰਫ਼ ਧੀਆਂ ਦੇ ਘਰ ਦੀ ਉਸਾਰੀ ਕਰਵਾਈ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ।
ਇਸ ਤੋਂ ਇਲਾਵਾ ਗੋਲਡੀ ਨੇ ਦੱਸਿਆ ਕਿ ਅੱਜ ਉਹ ਸਾਹਨੇਵਾਲ ਦੇ ਪਿੰਡ ਰਾਵਤ ਵਿੱਚ ਪਹੁੰਚੇ ਨੇ ਜਿੱਥੇ 50 ਇਸ ਤੋਂ ਵੱਧ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਸਨ। ਲੋਕ ਬੇਘਰ ਹੋ ਗਏ ਸਨ ਅਤੇ ਉਨ੍ਹਾਂ ਦੀਆਂ ਝੁੱਗੀਆਂ ਦੀ ਮੁੜ ਉਸਾਰੀ ਉਨ੍ਹਾਂ ਤੱਕ ਰਾਸ਼ਨ ਅਤੇ ਹਰ ਮਦਦ ਦੀ ਲੋੜ ਪਹੁੰਚਾਉਣ ਲਈ ਵੀ ਗੋਲਡੀ ਉਨ੍ਹਾਂ ਤੱਕ ਪਹੁੰਚਿਆਪ ਗੋਲਡੀ ਨੇ ਦੱਸਿਆ ਕਿ ਇਸ ਵਿੱਚ ਲੁਧਿਆਣਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੀ ਉਨ੍ਹਾਂ ਦੀ ਬਹੁਤ ਮਦਦ ਕਰਦੇ ਨੇ ਤੇ ਅਕਸਰ ਉਨ੍ਹਾਂ ਦੀ ਹੌਸਲਾ ਅਫਜਾਈ ਕਰਦੇ ਹਨ।
ਸੋ ਅਕਸਰ ਅਸੀਂ ਵੇਖਦੇ ਹਾਂ ਕਿ ਪੰਜਾਬ ਪੁਲਿਸ ਆਪਣੇ ਸਖਤ ਰਵੱਈਏ ਕਰਕੇ ਸੁਰੱਖਿਆ 'ਚ ਰਹਿੰਦੀ ਹੈ ਪਰ ਮੁੜ ਤੋਂ ਪੰਜਾਬ ਪੁਲਿਸ ਦਾ ਇੱਕ ਕਾਂਸਟੇਬਲ ਸੁਰਖੀਆਂ 'ਚ ਹੈ ਪਰ ਆਪਣੇ ਚੰਗੇ ਕੰਮਾਂ ਲਈ ਜੋ ਨਾ ਸਿਰਫ ਲੋਕਾਂ ਦੀ ਮਦਦ ਕਰਦਾ ਹੈ ਸਗੋਂ ਉਸ ਦੀ ਇੱਕ ਛੋਟੀ ਜਿਹੀ ਵੀਡੀਓ ਨੇ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਪਰਿਵਾਰ ਨੂੰ ਆਪਣੇ ਜੀਅ ਨਾਲ ਮਿਲਾਉਣ ਦੀ ਵੀ ਮਦਦ ਕੀਤੀ।