ਟੱਕ ਲਗਾ ਕੇ ਸੀਸੀ ਫਲੋਰਿੰਗ ਦਾ ਕਾਰਜਾਂ ਦੀ ਸ਼ੁਰੂਆਤ ਕਰਦੇ ਹੋਏ ਵਿਧਾਇਕ ਰਮਿੰਦਰ ਸਿੰਘ ਆਵਲਾ
ਜਗਦੀਸ਼ ਥਿੰਦ
ਜਲਾਲਾਬਾਦ, ਫ਼ਾਜ਼ਿਲਕਾ 22 ਮਈ
ਸ਼ਹਿਰ ਦੀ ਹਦੂਦ ਅੰਦਰ ਵੱਖ-ਵੱਖ ਗਲੀਆਂ ਦੇ ਨਿਰਮਾਣ ਕਾਰਜ ਲਈ ਬੀਤੇ ਸਮੇਂ ਦੌਰਾਨ ਪਾਸ ਹੋਏ ਠੇਕਿਆਂ ਤੋਂ ਬਾਅਦ ਸ਼ੁੱਕਰਵਾਰ ਨੂੰ ਵਿਧਾਇਕ ਰਮਿੰਦਰ ਆਵਲਾ ਵਲੋਂ ਸੀਸੀ ਫਲੋਰਿੰਗ ਗਲੀਆਂ ਦੇ ਨਿਰਮਾਣ ਦਾ ਕਾਰਜ ਦਾ ਕੰਮ ਟੱਕ ਲਗਾ ਕੇ ਸ਼ੁਰੂ ਕਰਵਾਇਆ ਗਿਆ।
ਵਿਧਾਇਕ ਰਮਿੰਦਰ ਆਵਲਾ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ‘ਚ ਕੁੱਝ ਗਲੀਆਂ ਦੇ ਲੋੜੀਦੇ ਨਿਰਮਾਣ ਲਈ ਟੈਂਡਰ ਪਾਸ ਹੋਏ ਸਨ ਪਰ ਲਾਕ ਡਾਊਨ ਕਾਰਣ ਇਹ ਕੰਮ ਸ਼ੁਰੂ ਨਹੀਂ ਹੋ ਸਕੇ ਪਰ ਹੁਣ ਇਨ੍ਹਾਂ ਗਲੀਆਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਿੰਨ੍ਹਾਂ ‘ਚ ਸ਼ਹਿਰ ਦੇ ਵਾਰਡ ਨੰਬਰ-2, ਵਾਰਡ ਨੰਬਰ-3,ਵਾਰਡ ਨੰਬਰ-4, ਵਾਰਡ ਨੰਬਰ-8 ਬਸਤੀ ਭਗਵਪੁਰਾ ਸ਼ਾਮਿਲ ਹਨ। ਇਸ ਤੋਂ ਇਲਾਵਾ ਇੱਕ ਫਾਇਰ ਸਟੇਸ਼ਨ ਆਫਿਸ ਦੀ ਮੁਰੰਮਤ ਦਾ ਕੰਮ ਵੀ ਸ਼ਾਮਿਲ ਹੈ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਅਧੀਨ ਜੋ ਵੀ ਵਿਕਾਸ ਕਾਰਜ ਲੋੜੀਦੇ ਹੋਣਗੇ ਉਹ ਭਵਿੱਖ ‘ਚ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੋਲੀ ਹੋਲੀ ਆਰਥਿਕ ਹਲਾਤਾਂ ਨੂੰ ਸੁਧਾਰਣ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਵਿਕਾਸ ਕਾਰਜਾਂ ਦੀ ਰਫਤਾਰ ਵਿੱਚ ਹੋਰ ਜ਼ਿਆਦਾ ਤੇਜੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣਾ ਉਨ੍ਹਾਂ ਦੀ ਜਿੰਮੇਵਾਰੀ ਹੈ ਅਤੇ ਜਿਵੇ ਜਿਵੇ ਸਰਕਾਰ ਪਾਸੋਂ ਫੰਡ ਪਹੁੰਚੇਗਾ ਵਿਕਾਸ ਕਾਰਜਾਂ ਲਈ ਖਰਚ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਨਾਲ ਜਰਨੈਲ ਸਿੰਘ ਮੁਖੀਜਾ, ਜੋਨੀ ਆਵਲਾ, ਸਚਿਨ ਆਵਲਾ, ਸੁਮਿਤ ਆਵਲਾ, ਕਪਤਾਨ ਛਾਬੜਾ, ਦਰਸ਼ਨ ਲਾਲ ਵਾਟਸ, ਸੋਨੂੰ ਦਰਗਨ, ਡਿੰਪਲ ਕੁਮਾਰ, ਨੀਲਾ ਮਦਾਨ, ਕੁਲਦੀਪ ਧਵਨ,ਸ਼ਿਵ ਛਾਬੜਾ, ਰਾਜ ਕੁਮਾਰ ਦੂਮੜਾ, ਰਵੀ ਮਿੱਢਾ, ਮਿੰਟੂ ਕਮਰਾ, ਬੂੜ ਚੰਦ, ਬਿੰਦਰਾ, ਜਸਵਿੰਦਰ ਬਰਾੜ੍ਹ ਏਐਮਈ, ਹੁਕਮ ਚੰਦ ਜੇਈ, ਰਾਮ ਪ੍ਰਤਾਪ ਕਲਰਕ, ਮੋਹਿਤ ਕੁਮਾਰ ਮੌਜੂਦ ਸਨ।