ਨਿਰਵੈਰ ਸਿੰਘ ਸਿੰਧੀ
- ਲੋਕਾਂ ਨੇ ਵਣ ਵਿਭਾਗ ਤੋਂ ਲੰਗੂਰ ਨੂੰ ਫੜਨ ਦੀ ਕੀਤੀ ਮੰਗ
ਮਮਦੋਟ, 27 ਮਾਰਚ 2020 - ਇੱਕ ਪਾਸੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਲੋਕਾਂ ਨੂੰ ਮਜਬੂਰਨ ਘਰਾਂ ਵਿੱਚ ਰਹਿਣਾ ਪੈ ਰਿਹਾ ਹੈ ਪਰ ਇਸ ਦੇ ਬਾਵਜੂਦ ਕਸਬਾ ਮਮਦੋਟ ਦੇ ਵਿੱਚ ਇਕ ਜੰਗਲੀ ਲੰਗੂਰ ਵਲੋਂ ਦਹਿਸ਼ਤ ਫੈਲਾਈ ਜਾ ਰਹੀ ਹੈ ਅਤੇ ਸਥਾਨਕ ਲੋਕਾਂ ਵਿੱਚ ਡਰ ਦਾ ਮਹੌਲ ਪਾਇਆ ਜਾ ਰਿਹਾ ਹੈ ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਲੰਗੂਰ ਵਲੋਂ ਘਰਾਂ ਵਿੱਚ ਵੜ ਕਿ ਘਰ ਦੇ ਵਿੱਚ ਪਏ ਸਮਾਨ ਦਾ ਨੁਕਸਾਨ ਕੀਤਾ ਜਾਦਾ ਹੈ। ਸਥਾਨਕ ਲੋਕਾਂ ਨੇ ਵਣ ਵਿਭਾਗ ਤੋਂ ਮੰਗ ਕੀਤੀ ਕਿ ਇਸ ਲੰਗੂਰ ਨੂੰ ਕਾਬੂ ਕੀਤਾ ਜਾਵੇ। ਇਸ ਸੰਬੰਧੀ ਜਦੋਂ ਬਲਾਕ ਅਫਸਰ ਸਤਿੰਦਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਸਮੇਂ ਅਸੀਂ ਡਿਊਟੀ ਤੇ ਤਾਇਨਾਤ ਨਹੀਂ ਹਾਂ, ਅਗਰ ਡੀ ਸੀ ਸਾਹਿਬ ਵੱਲੋਂ ਸਾਨੂੰ ਪਾਸ ਮਿਲ ਜਾਂਦਾ ਹੈ ਤਾਂ ਅਸੀਂ ਇਸ ਲੰਗੂਰ ਨੂੰ ਫੜ ਸਕਦੇ ਹਾਂ।