ਹਰਦਮ ਮਾਨ
ਸਰੀ, 18 ਫਰਵਰੀ 2020 - ਸਰੀ ਆਰ.ਸੀ.ਐੱਮ.ਪੀ. ਨੇ ਚੋਰੀ ਕੀਤੀਆਂ ਵਸਤਾਂ ਦਾ ਵੱਡਾ ਭੰਡਾਰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ ਜਿਸ ਦੀ ਕੀਮਤ 80 ਡਾਲਰ ਤੋਂ ਵੱਧ ਬਣਦੀ ਹੈ। ਆਰਸੀਐਮਪੀ ਨੇ ਇਕ ਨਿਊਜ਼ ਰਿਲੀਜ਼ ਵਿਚ ਦੱਸਿਆ ਹੈ ਕਿ ਚੋਰੀ ਕੀਤੀਆਂ ਇਨ੍ਹਾਂ ਵਸਤਾਂ ਵਿਚ 40 ਸਾਈਕਲ, ਵੱਡੀ ਮਾਤਰਾ ਵਿਚ ਪਾਵਰ ਟੂਲਜ਼ ਅਤੇ ਕਈ ਹਥਿਆਰ ਸ਼ਾਮਲ ਹਨ। ਇਹ ਵਸਤਾਂ ਪ੍ਰਾਪਰਟੀ ਕਰਾਈਮ ਟੀਮ ਵੱਲੋਂ ਜਾਂਚ ਪੜਤਾਲ ਕਰਨ ਉਪਰੰਤ ਨਿਊਟਨ ਦੇ ਇਕ ਰਿਹਾਇਸ਼ੀ ਮਕਾਨ ਅਤੇ ਸਟੋਰੇਜ ਲੌਕਰ ਚੋਂ ਬਰਾਮਦ ਕੀਤੀਆਂ ਗਈਆਂ ਹਨ। ਇਸ ਸਬੰਧ ਵਿਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ ਚੋਰੀ ਦੇ ਇਸ ਮਾਮਲੇ ਵਿਚ ਤਿੰਨ ਵਿਅਕਤੀਆਂ ਦੀ ਸ਼ਮੂਲੀਅਤ ਦੱਸੀ ਜਾਂਦੀ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com