ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਤਰਸੇਮ ਜੱਸੜ ਸਨਮਾਨਿਤ ਕੀਤਾ
ਮਨਪ੍ਰੀਤ ਸਿੰਘ
ਰੂਪਨਗਰ, 2 ਜੁਲਾਈ
ਉੱਘੇ ਫਿਲਮੀ ਐਕਟਰ ਤੇ ਗਾਇਕ ਤਰਸੇਮ ਸਿੰਘ ਜੱਸੜ ਜੋ ਕਿ ਆਪਣੇ ਗੀਤਾਂ ਰਾਹੀਂ ਮਾਂ ਬੋਲੀ, ਪੰਜਾਬ, ਪੰਜਾਬੀਅਤ ਤੇ ਦਸਤਾਰ ਦਾ ਪ੍ਰਚਾਰ ਕਰ ਰਹੇ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਮਿਹਨਤ ਕਰਨ ਦਾ ਸੰਦੇਸ਼ ਦਿੰਦੇ ਹਨ ਉਸੇ ਲੜੀ ਦੇ ਤਹਿਤ ਨੌਜਵਾਨ ਪੀੜ੍ਹੀ ਵਿੱਚ ਦਸਤਾਰਾਂ ਸਜਾਉਣ ਦਾ ਰੁਝਾਨ ਹੋਰ ਵਧਾਉਣ ਲਈ ਤੇ ਦਸਤਾਰ ਦੀ ਮਹੱਤਤਾ ਨੂੰ ਦਰਸਾਉਂਦੀ ਉਨਾਂ ਵੱਲੋਂ ਨਵੀਂ ਬਣਾਈ ਫਿਲਮ 'ਦਸਤਾਰ' ਦੀ ਪ੍ਰਮੋਸ਼ਨ
ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਤਰਸੇਮ ਸਿੰਘ ਜੱਸੜ ਨੂੰ ਦਸਤਾਰ ਦੀ ਮਹਾਨਤਾ ਨੂੰ ਦਰਸਾਉਂਦੀ ਹੋਈ ਫਿਲਮ ਦਸਤਾਰ ਦੇ ਵਿੱਚ ਵਧੀਆ ਰੋਲ ਅਦਾ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਯਾਦਗਾਰੀ ਮੋਰਿੰਗੇ ਦਾ ਬੂਟਾ ਦੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਸਾਬਕਾ ਪ੍ਰਧਾਨ ਰੋਟੇਰੀਅਨ ਅਜਮੇਰ ਸਿੰਘ ਨੇ ਤਰਸੇਮ ਸਿੰਘ ਜੱਸੜ ਨੂੰ ਦੱਸਿਆ ਕਿ ਕਿਵੇਂ ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਮੋਰਿੰਗੇ ਦੇ ਉਤੇ ਕੰਮ ਕੀਤਾ ਜਾ ਰਿਹਾ ਹੈ ਉਹਨਾ ਦਾ ਟੀਚਾ ਹੈ ਕਿ ਹਰ ਘਰ ਮੋਰਿੰਗਾ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਉਹਨਾਂ ਇਸਦੇ ਸਾਰੇ ਗੁਣਾ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਤਰਸੇਮ ਸਿੰਘ ਜੱਸੜ ਨੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਤੇ ਕਿ ਸਾਨੂੰ ਸਭ ਨੂੰ ਇਸ ਮੁਹਿੰਮ ਦੇ ਨਾਲ ਜੁੜਨਾ ਚਾਹੀਦਾ ਹੈ।
ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਸਾਬਕਾ ਪ੍ਰਧਾਨ ਰੋਟੇਰੀਅਨ ਅਜਮੇਰ ਸਿੰਘ, ਉਘੇ ਨੌਜਵਾਨ ਪੰਜਾਬੀ ਗਾਇਕ ਏਕਮ ਚਨੌਲੀ, ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਕੌਮੀ ਪ੍ਰਧਾਨ ਭਾਈ ਮਨਦੀਪ ਸਿੰਘ ਖੁਰਦ, ਪੱਤਰਕਾਰ ਮਨਪ੍ਰੀਤ ਸਿੰਘ ਘਨੌਲੀ ਤੋਂ ਇਲਾਵਾ ਵੱਡੀ ਗਿਣਤੀ ਲੋਕ ਆਦਿ ਹਾਜ਼ਰ ਸਨ।
- Download Babushahi App
-
-