ਸਮਾਰਟ ਸਕੂਲ ਛਾਂਗਾ ਰਾਏ ਉਤਾੜ ਦਾ ਸਮੂਹ ਸਟਾਫ਼ ਵਿਦਿਆਰਥਣ ਦੀ ਹੌਸਲਾ ਅਫਜਾਈ ਕਰਦੇ ਹੋਏ
ਜਗਦੀਸ਼ ਥਿੰਦ
ਗੁਰੂ ਹਰਸਹਾਏ /ਫਿਰੋਜ਼ਪੁਰ , 18 ਫਰਵਰੀ ; ਟੈਲੇਂਟਡ ਬੱਚਿਆਂ ਲਈ ਕੇਂਦਰ ਸਰਕਾਰ ਵਲੋਂ ਦਿੱਤੀ ਜਾਂਦੀ ਸਕਾਲਰਸ਼ਿਪ ਲਈ ਰਾਸ਼ਟਰੀ ਪੱਧਰ ਤੇ ਹੁੰਦੇ
ਨੈਸ਼ਨਲ ਟੇਲੈਂਟ ਸਰਚ ਐਗਜ਼ਾਮੀਨੇਸ਼ਨ ਟੈਸਟ ਵਿੱਚ ਜ਼ਿਲਾ ਫਿਰੋਜ਼ਪੁਰ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ਕਾਮਯਾਬੀ ਹਾਸਲ ਕੀਤੀ ਹੈ ।
ਦੱਸਣਯੋਗ ਹੈ ਕਿ ਇਹ ਵਿਦਿਆਰਥਣ ਭਾਰਤ - ਪਾਕਿਸਤਾਨ ਸਰਹੱਦ ਦੇ ਬਿਲਕੁਲ ਨੇੜੇ ਵੱਸੇ ਸਮਾਰਟ ਸਕੂਲ ਵਿੱਚ ਸਿੱਖਿਆ ਗ੍ਰਹਿਣ ਕਰ ਰਹੀ ਹੈ ।
ਫਿਰੋਜ਼ਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚੋਂ ਇਸ ਸਕਾਲਰਸ਼ਿਪ ਨੂੰ ਪ੍ਰਾਪਤ ਕਰਨ ਵਾਲੀ ਸਭ ਤੋਂ ਪਹਿਲੀ ਵਿਦਿਆਰਥਣ ਹੈ ।
ਇਸ ਸਬੰਧੀ ਸਕੂਲ ਮੁਖੀ ਉਮੇਸ਼ ਕੁਮਾਰ ਨੇ ਦੱਸਿਆ ਕਿ ਵਿਦਿਆਰਥਣ ਹਰਮਨਪ੍ਰੀਤ ਕੌਰ ਪੁੱਤਰੀ ਸੁਖਦਿਆਲ ਸਿੰਘ ਜਮਾਤ ਦਸਵੀਂ ਸਰਕਾਰੀ ਹਾਈ ਸਮਾਰਟ ਸਕੂਲ ਛਾਂਗਾ ਰਾਏ ਉਤਾੜ ਨੇ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਨਾਮ ਰੌਸ਼ਨ ਕੀਤਾ ਹੈ ।
ਐੱਨ ਟੀ ਐੱਸ ਈ 2019 ਦੀ ਪ੍ਰੀਖਿਆ ਵਿੱਚ ਹਰਮਨਪ੍ਰੀਤ ਕੌਰ ਪੂਰੇ ਜ਼ਿਲ੍ਹੇ ਦੀ ਇਕਲੌਤੀ ਸਰਕਾਰੀ ਸਕੂਲ ਦੀ ਵਿਦਿਆਰਥਣ ਹੈਵ, ਜਿਸਨੇ ਇਹ ਸਕਾਲਰਸ਼ਿਪ ਟੈਸਟ ਦਾ ਪਹਿਲਾ ਪੜਾਅ ਪਾਸ ਕੀਤਾ ਹੈ।
ਉਨ੍ਹਾਂ ਪੂਰਾ ਸਿਹਰਾ ਵਿਦਿਆਰਥਣ ਹਰਮਨਪ੍ਰੀਤ,ਉਸ ਦੇ ਮਾਤਾ ਪਿਤਾ ਸਕੂਲ ਦੇ ਅਧਿਆਪਕਾਂ ਅਤੇ ਐਨ ਟੀ ਐਸ ਈ ਦੀ ਕੋਚਿੰਗ ਦੇਣ ਵਾਲੇ ਅਧਿਆਪਕਾਂ ਨੂੰ ਦਿੱਤਾ।
ਇਸ ਖ਼ੁਸ਼ੀ ਦੇ ਮੌਕੇ ਡੀ ਈ ਓ ਮੈਡਮ ਸ੍ਰੀਮਤੀ ਕੁਲਵਿੰਦਰ ਕੌਰ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਕੋਮਲ ਅਰੋੜਾ,ਸ. ਜਗਜੀਤ ਸਿੰਘ ,
ਡੀ ਐੱਮ ਗਣਿਤ ਰਵੀ ਗੁਪਤਾ,ਡੀ ਐਮ ਗੁਰਵਿੰਦਰ ਸਿੰਘ, ਵੱਖ ਵੱਖ ਸਕੂਲਾਂ ਦੇ ਪਿ੍ੰਸੀਪਲ,ਮੁੱਖ ਅਧਿਆਪਕਾਂ ਨੇ ਫੋਨ ਕਰਕੇ ਵਧਾਈ ਦਿੱਤੀ।
ਸਕੂਲ ਦੇ ਸਟਾਫ਼ ਸ੍ਰੀਮਤੀ ਦਿਸ਼ਾ,ਪ੍ਰੀਤ ਬਾਲਾ, ਸੁਨੀਤਾ ਰਾਣੀ, ਪਰਮਪਾਲ ਕੌਰ, ਅਮਨਦੀਪ ਕੌਰ, ਹਰਵਿੰਦਰ ਕੌਰ, ਮਨਪ੍ਰੀਤ ਕੰਬੋਜ, ਸੰਦੀਪ ਕੰਬੋਜ,ਸੁਨੀਲ ਕੁਮਾਰ ਡੇ, ਜਗਤਾਰ ਸਿੰਘ,ਪਰਮਜੀਤ ਸਿੰਘ, ਪਵਨ ਕੰਬੋਜ,ਹਰਜਿੰਦਰ ਸਿੰਘ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੀ ਮਿਹਨਤ ਸਦਕਾ ਹੀ ਅੱਜ ਇਸ ਵਿਦਿਆਰਥਣ ਨੇ ਪੂਰੇ ਪੰਜਾਬ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।