ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 9 ਦਸੰਬਰ ;
ਭਾਰਤ ਸਕਾਊਟ ਐਡ ਗਾਈਡਜ ਨੈਸ਼ਨਲ ਹੈਡਕੁਆਰਟਰ ਨਵੀਂ ਦਿੱਲੀ ਦੇ ਨਿਯਮਾਂ ਅਨੁਸਾਰ ਤੇ ਸਟੇਟ ਆਰਗੇਨਾਈਜ਼ਰ ਕਮਿਸ਼ਨਰ ਉਂਕਾਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਸੈਕੰਡਰੀ ਕੁਲਵਿੰਦਰ ਕੌਰ ਤੇ ਉਪ ਜਿਲਾ ਸਿਖਿਆ ਅਫਸਰ ਕਮ ਜਿਲ੍ਹਾ ਸਕੱਤਰ ਸਕਾਊਟ ਐਡ ਗਾਇਡ ਸੁਖਵਿੰਦਰ ਸਿੰਘ ਅਤੇ ਜਿਲ੍ਹਾ ਟਰੇਨਿੰਗ ਕਮਿਸ਼ਨਰ ਸਕਾਊਟ ਫਿਰੋਜ਼ਪੁਰ ਚਰਨਜੀਤ ਸਿੰਘ ਚਹਿਲ ਦੇ ਹੁਕਮਾਂ ਅਨੁਸਾਰ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂਹਰਸਹਾਏ "ਵਿਖੇ ਫ੍ਰੀ ਬੀਂਗ ਮੀ " ਐਕਸ਼ਨ ਔਨ ਬੋਡੀ ਕੋਫੀਡੈਂਸ ਦੀ 2 ਰੋਜਾ ਵਰਕਸ਼ਾਪ ਦੀ ਸ਼ੁਰੂਆਤ ਪ੍ਰਿੰਸੀਪਲ ਪੰਕਜ ਧਮੀਜਾ, ਸਕੂਲ ਮੈਨੇਜਮੈਟ ਕਮੇਟੀ ਦੇ ਮੈਂਬਰ ਮਹੀਪਾਲ ਸਿੰਘ, ਕਮਲਪਾਲ ਸਿੰਘ, ਹਰਬੀਰ ਸਿੰਘ, ਗੁਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਟਰੇਨਿੰਗ ਇੰਚਾਰਜ ਸਕਾਊਟ ਮਾਸਟਰ ਸੰਦੀਪ ਕੰਬੋਜ ਅਤੇ ਕੇਵਲ ਕ੍ਰਿਸ਼ਨ ਸੇਠੀ ਵੱਲੋਂ ਕੀਤੀ ਗਈ ।
ਇਸ ਮੋਕੇ ਸਕਾਊਟ ਮਾਸਟਰ ਸੰਦੀਪ ਕੰਬੋਜ ਅਤੇ ਕੇਵਲ ਕ੍ਰਿਸ਼ਨ ਸੇਠੀ ਨੇ ਵਰਕਸ਼ਾਪ ਦੋਰਾਨ ਬੱਚਿਆਂ ਨੂੰ ਦੱਸਿਆ ਕਿ ਸਾਨੂੰ ਬਾਹਰੀ ਸੁੰਦਰਤਾ ਨੂੰ ਛੱਡ ਕੇ ਆਪਣੇ ਅੰਦਰਲੇ ਗੁਣਾ ਦੀ ਪਹਿਚਾਣ ਕਰਨੀ ਚਾਹੀਦੀ ਹੈ, ਸ਼ੋਸ਼ਲ ਮੀਡੀਆ, ਟੀ ਵੀ ਚੈਨਲ ਅਤੇ ਮੈਗਜ਼ੀਨ ਵਿੱਚ ਦਿਖਾਈ ਗਈ ਬਣਾਉਟੀ ਸੁੰਦਰਤਾ ਤੋ ਪਰਭਾਵਿਤ ਨਹੀਂ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੀ ਅਸਲੀਅਤ ਬਾਰੇ ਜਾਨਣਾ ਚਾਹੀਦਾ ਹੈ ।ਇਸ ਮੋਕੇ ਬੱਚਿਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਨ ਲਈ ਵੱਖ ਵੱਖ ਗਤੀਵਿਧੀਆਂ ਕੀਤੀਆਂ ਗਈਆਂ ਜਿੰਨਾਂ ਗਤੀਵਿਧੀਆਂ ਨਾਲ ਬੱਚਿਆਂ ਦਾ ਆਤਮ ਵਿਸ਼ਵਾਸ ਵਧਾਇਆ ਜਾ ਸਕੇ ।ਵਰਕਸ਼ਾਪ ਦੋਰਾਨ ਬੱਚਿਆਂ ਨੂੰ ਗਰੁੱਪਾਂ ਵਿੱਚ ਵੰਡ ਕੇ ਚਾਰਟ ਸ਼ੀਟ ਤੇ ਇਮੇਜ਼ ਮਿੱਥ ਬਾਰੇ ਲਖਵਾਇਆ ਗਿਆ ਕਿ ਇਮੇਜ ਮਿੱਥ ਸਾਨੂੰ ਕਿਥੋ ਕਿਥੋ ਮਿਲਦੀ ਹੈ ਅਤੇ ਇਮੇਜ਼ ਮਿੱਥ ਦੇ ਸਾਡੇ ਰੋਜਾਨਾ ਦੀ ਜਿੰਦਗੀ ਤੇ ਕੀ ਪ੍ਰਭਾਵ ਪੈਂਦੇ ਹਨ ਅਤੇ ਇਮੇਜ ਮਿੱਥ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ ।ਇਸ ਮੌਕੇ ਬੱਚਿਆਂ ਦਾ ਦਿਮਾਗੀ ਵਿਕਾਸ ਕਰਨ ਲਈ ਵੀ ਗਤੀਵਿਧੀਆਂ ਕਰਵਾਈਆ ਗਈਆ।ਇਸ ਮੌਕੇ, ਮੈਡਮ ਬਬੀਤਾ, ਮੈਡਮ ਸੰਦੀਪ ਸ਼ਰਮਾ, ਮੋਹਿਤ ਕੁਮਾਰ, ਸਵਰਨ ਸਿੰਘ, ਬਖਸ਼ੀਸ਼ ਸਿੰਘ, ਅਭੈ ਬਜਾਜ, ਵਰਿੰਦਰ ਸਿੰਘ, ਸਮੂਹ ਸਟਾਫ ਹਾਜ਼ਿਰ ਸੀ।