ਗੁਰਨਾਮ ਸਿੱਧੂ
ਫਿਰੋਜ਼ਪੁਰ 21 ਅਕਤੂਬਰ 2019: ਅੱਜ ਇੱਥੇ ਸ਼ਹੀਦ ਭਗਤ ਸਿੰਘ ਸਟੇਡੀਅਮ, ਫਿਰੋਜ਼ਪੁਰ ਵਿਖੇ ਚੱਲ ਰਹੀਆਂ ਪੰਜਾਬ ਰਾਜ ਖੇਡਾਂ-ਲੜਕੇ (ਅੰਡਰ-18) ਦੇ ਦੂਜੇ ਦਿਨ ਐਥਲੈਟਿਕਸ ਦੇ 100 ਮੀਟਰ ਈਵੈਂਟ ਵਿਚ ਫਤਿਹਗੜ੍ਹ ਸਾਹਿਬ ਦੇ ਸੋਨੂੰ ਨੇ 11.21 ਸੈਕਿੰਡ ਵਿਚ ਦੌੜ ਪੂਰੀ ਕਰਕੇ ਸੋਨੇ ਦਾ, ਹੁਸਿਆਰਪੁਰ ਦੇ ਸਾਹਿਲਪ੍ਰੀਤ ਸਿੰਘ ਨੇ 11.37 ਸੈਕਿੰਡ ਵਿਚ ਚਾਂਦੀ ਦਾ ਜਦੋਕਿ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਗੁਰਪ੍ਰਤਾਪ ਸਿੰਘ ਨੇ 11.58 ਸੈਕਿੰਡ ਵਿਚ ਦੌੜ ਪੂਰੀ ਕਰਕੇ ਕਾਂਸੇ ਦਾ ਤਮਗਾ ਜਿੱਤਿਆ। 400 ਮੀਟਰ ਈਵੈਂਟ ਵਿਚ ਸੰਗਰੂਰ ਦੇ ਕੁਲਪ੍ਰੀਤ ਸਿੰਘ ਨੇ 50.37 ਸੈਕਿੰਡ ਵਿਚ ਦੌੜਕੇ ਸੋਨੇ ਦਾ, ਲੁਧਿਆਣਾ ਦੇ ਰਾਜਵੀਰ ਸਿੰਘ ਨੇ 51.22 ਸੈਕਿੰਡ ਵਿਚ ਚਾਂਦੀ ਦਾ ਜਦਕਿ ਫਰੀਦਕੋਟ ਦੇ ਮਹਿਨੂਰ ਸਿੰਘ ਨੇ 51.41 ਸੈਕਿੰਡ ਵਿਚ ਦੌੜ ਕੇ ਕਾਂਸੇ ਦਾ ਤਮਗਾ ਜਿੱਤਿਆ। 1500 ਮੀਟਰ ਈਵੈਂਟ ਲੁਧਿਆਣਾ ਦੇ ਹਰਨੂਰ ਸਿੰਘ ਨੇ 4:22.24 ਮਿੰਟਾਂ ਵਿਚ ਸੋਨੇ ਦਾ ਅਤੇ ਮੁਕਲ ਧਾਮ ਨੇ 4:22.51 ਮਿੰਟਾਂ ਵਿਚ ਚਾਂਦੀ ਦਾ ਅਤੇ ਸੰਗਰੂਰ ਦੇ ਲਵਦੀਪ ਸਿੰਘ ਨੇ 4:23.21 ਮਿੰਟਾਂ ਵਿੱਚ ਕਾਂਸੇ ਦਾ ਤਮਗਾ ਜਿੱਤਿਆ। ਫੁੱਟਬਾਲ ਵਿਚ ਗੁਰਦਾਸਪੁਰ ਨੇ ਲੁਧਿਆਣਾ ਨੂੰ 3-0, ਅੰਮ੍ਰਿਤਸਰ ਨੇ ਪਠਾਨਕੋਟ ਨੂੰ 4-3 ਅਤੇ ਪਟਿਆਲਾ ਨੇ ਮੋਗਾ ਨੂੰ 2-1 ਨਾਲ ਹਰਾਇਆ। ਵਾਲੀਬਾਲ ਦੇ ਮੁਕਾਬਲਿਆਂ ਵਿਚ ਲੁਧਿਆਣਾ ਨੇ ਮਾਨਸਾ ਨੂੰ 2-0 (25-23, 25-29) ਨਾਲ, ਫਰੀਦਕੋਟ ਨੇ ਫਤਿਹਗੜ੍ਹ ਸਾਹਿਬ ਨੂੰ 2-0 (25-19, 25-17) ਨਾਲ, ਬਠਿੰਡਾ ਨੇ ਬਰਨਾਲਾ ਨੂੰ 2-0 (25-23, 25-21) ਨਾਲ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਅੰਮ੍ਰਿਤਸਰ ਨੂੰ 2-0 (25-18, 28-26) ਨਾਲ ਹਰਾ ਕੇ ਪਰੀ ਕੁਆਟਰ ਫਾਈਨਲ ਵਿਚ ਪ੍ਰਵੇਸ ਕੀਤਾ। ਕੁਆਟਰ ਫਾਈਨਲ ਵਿਚ ਗੁਰਦਾਸਪੁਰ ਨੇ ਲੁਧਿਆਣਾ ਨੂੰ 2-0 (25-19, 25-15) ਨਾਲ, ਸਾਹਿਬਜਾਦਾ ਅਜੀਤ ਸਿੰਘ ਨਗਰ ਨੇ ਬਠਿੰਡਾ ਨੂੰ 2-0 (25-22, 25-16) ਨਾਲ, ਸਹੀਦ ਭਗਤ ਸਿੰਘ ਨਗਰ ਨੇ ਅੰਮ੍ਰਿਤਸਰ ਨੂੰ 2-0 (25-21, 25-13) ਅਤੇ ਪਟਿਆਲਾ ਨੇ ਫਰੀਦਕੋਟ ਨੂੰ 2-1 (25-15, 23-25, 25-12) ਨਾਲ ਹਰਾਕੇ ਸੈਮੀਫਾਈਨਲ ਵਿਚ ਪ੍ਰਵੇਸ ਕੀਤਾ। ਕਬੱਡੀ ਨੈਸਨਲ ਸਟਾਇਲ ਦੇ ਪਰੀ ਕੁਆਟਰ ਫਾਇਨਲ ਵਿੱਚ ਤਰਨਤਾਰਨ ਨੇ ਬਰਨਾਲਾ ਨੂੰ 58-43, ਕਪੂਰਥਲਾ ਨੇ ਮੋਗਾ ਨੂੰ 37-32 ਨਾਲ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਮੇਜਬਾਨ ਫਿਰੋਜਪੁਰ ਨੂੰ 58-44 ਨਾਲ ਮਾਤ ਦੇਕੇ ਕੁਆਟਰ ਫਾਇਨਲ ਵਿਚ ਪ੍ਰਵੇਸ ਕੀਤਾ।
ਬਾਕਸਿੰਗ ਦੇ ਕੁਆਟਰ ਫਾਈਨਲ ਮੁਕਾਬਲਿਆਂ ਵਿੱਚ 44-46 ਕਿਲੋ ਭਾਰ ਵਰਗ ਵਿਚ ਅੰਮ੍ਰਿਤਸਰ ਦੇ ਨਵਰੂਪ ਨੇ ਮੁਕਤਸਰ ਸਾਹਿਬ ਦੇ ਗੁਰਿੰਦਰਪਾਲ, ਪਠਾਨਕੋਟ ਦੇ ਵਿਕਾਸ ਨੇ ਪਟਿਆਲਾ ਦੇ ਅਮਨਦੀਪ, ਹੁਸਿਆਰਪੁਰ ਦੇ ਗੋਪੀ ਨੇ ਸੰਗਰੂਰ ਦੇ ਆਸਿਫ ਅਤੇ ਬਠਿੰਡਾ ਦੇ ਗਗਨਦੀਪ ਨੇ ਮੇਜਬਾਨ ਫਿਰੋਜ਼ਪੁਰ ਦੇ ਪੀਯੂਸ ਨੂੰ ਹਰਾਇਆ, 46-48 ਕਿੱਲੋ ਭਾਰ ਵਰਗ ਵਿਚ ਜਲੰਧਰ ਦੇ ਨਾਸਮ ਨੇ ਮੋਗਾ ਦੇ ਕ੍ਰਿਸਨ ਨੂੰ, ਬਠਿੰਡਾ ਦੇ ਮਨੀਸ ਨੇ ਪਠਾਨਕੋਟ ਦੇ ਵਿਕਟਰ ਨੂੰ, ਹੁਸਿਆਰਪੁਰ ਦੇ ਅਦਿੱਤਿਆ ਨੇ ਅੰਮ੍ਰਿਤਸਰ ਦੇ ਰੋਬਿਨ ਨੂੰ ਅਤੇ ਫਿਰੋਜ਼ਪੁਰ ਦੇ ਸੁਭਮ ਨੇ ਸ੍ਰੀ ਮੁਕਤਸਰ ਸਾਹਿਬ ਦੇ ਅਰਪਨ ਨੂੰ ਹਰਾਇਆ। 48-50 ਕਿਲੋੱ ਭਾਰ ਵਰਗ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਲਖਵਿੰਦਰ ਪਾਲ ਨੇ ਬਰਨਾਲਾ ਦੇ ਕੁਲਵੀਰ ਨੂੰ, ਫਾਜਿਲਕਾ ਦੇ ਗੁਰਪ੍ਰੀਤ ਨੇ ਫਤਿਹਗੜ੍ਹ ਸਾਹਿਬ ਦੇ ਸਰਨਵੀਰ ਨੂੰ, ਪਟਿਆਲਾ ਦੇ ਅਭਿਸੇਕ ਨੇ ਲੁਧਿਆਣਾ ਦੇ ਕਰਨ ਕੁਮਾਰ ਨੂੰ ਅਤੇ ਬਠਿੰਡਾ ਦੇ ਸ਼ਿਵਮ ਨੇ ਜਲੰਧਰ ਦੇ ਸੋਰਵ ਨੂੰ ਹਰਾਇਆ। ਚੈੱਸ ਦੇ ਫਾਈਨਲ ਮੁਕਾਬਲੇ ਵਿਚ ਸੰਗਰੂਰ ਨੇ ਸੋਨੇ ਦਾ, ਬਠਿੰਡਾ ਨੇ ਚਾਂਦੀ ਦਾ ਜਦਕਿ ਮੋਗਾ ਨੇ ਕਾਂਸੇ ਦਾ ਤਮਗਾ ਪ੍ਰਾਪਤ ਕੀਤਾ। ਸਰਕਲ ਸਟਾਇਲ ਕਬੱਡੀ ਦੇ ਪਰੀ ਕੁਆਟਰ ਫਾਈਨਲ ਮੁਕਾਬਲਿਆਂ ਵਿਚ ਲੁਧਿਆਣਾ ਨੇ ਤਰਨਤਾਰਨ ਨੂੰ 35-30 ਨਾਲ, ਫਤਿਹਗੜ੍ਹ ਸਾਹਿਬ ਨੇ ਫਾਜ਼ਿਲਕਾ ਨੂੰ 36-22 ਨਾਲ, ਫਰੀਦਕੋਟ ਨੇ ਮਾਨਸਾ ਨੂੰ 42-29 ਅਤੇ ਬਰਨਾਲਾ ਨੂੰ ਜਲੰਧਰ ਤੋਂ ਵਾਕ ਓਵਰ ਦਿੱਤਾ ਗਿਆ। ਬੈਡਮਿੰਟਨ ਦੇ ਫਾਈਨਲ ਮੁਕਾਬਲਿਆਂ ਵਿਚ ਗੁਰਦਾਸਪੁਰ ਨੇ ਪਟਿਆਲਾ ਨੂੰ 2-0 ਨਾਲ ਹਰਾਕੇ ਸੋਨੇ ਦਾ ਜਦੋਕਿ ਜਲੰਧਰ ਅਤੇ ਫਾਜ਼ਿਲਕਾ ਨੇ ਸਾਂਝੇ ਤੌਰ ਦੇ ਕਾਂਸੇ ਦਾ ਤਮਗਾ ਜਿੱਤਿਆ। ਹੈਂਡਬਾਲ ਦੇ ਕੁਆਟਰ ਫਾਈਨਲ ਮੈਚਾਂ ਵਿਚ ਪਟਿਆਲਾ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 30-16 ਨਾਲ, ਅੰਮ੍ਰਿਤਸਰ ਨੇ ਮੋਗਾ ਨੂੰ 14-01, ਫਾਜ਼ਿਲਕਾ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ 26-19 ਅਤੇ ਫਿਰੋਜ਼ਪੁਰ ਨੇ ਲੁਧਿਆਣਾ ਨੂੰ 21-11 ਨਾਲ ਹਰਾਇਆ। ਖੋ-ਖੋ ਵਿਚ ਫਿਰੋਜ਼ਪੁਰ ਨੇ ਪਟਿਆਲਾ ਨੂੰ 14-13 ਨਾਲ, ਸੰਗਰੂਰ ਨੇ ਮਾਨਸਾ ਨੂੰ 10-3 ਨਾਲ, ਫਾਜ਼ਿਲਕਾ ਨੇ ਬਰਨਾਲਾ ਨੂੰ 9-2 ਨਾਲ ਅਤੇ ਲੁਧਿਆਣਾ ਨੇ ਮੋਗਾ ਨੂੰ 11-8 ਨਾਲ ਹਰਾਇਆ।