ਸਵਰਗੀ ਅਮਰ ਗਿਰੀ
ਚੰਡੀਗੜ੍ਹ , 11 ਫਰਵਰੀ ,2017
ਉੱਘੇ ਪੱਤਰਕਾਰ ਅਤੇ ਲੇਖਕ ਅਮਰ ਗਿਰੀ ਦਾ ਲੰਘੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਂਹਾਤ ਹੋ ਗਿਆ ਹੈ। ਉਹਨਾਂ ਦਾ ਅੰਤਿਮ ਸਸਕਾਰ ਸ਼ਨਿੱਚਰਵਾਰ ਨੂੰ ਚੰਡੀਗੜ• ਦੇ ਸੈਕਟਰ 25 ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਅਮਰ ਗਿਰੀ ਪਿਛਲੇ 10 ਸਾਲਾਂ ਤੋਂ ਪੰਜਾਬੀ ਪੱਤਰਕਾਰੀ ਖਾਸ ਕਰ ਸੱਭਿਆਚਾਰ ਅਤੇ ਸਾਹਿਤਕ ਪੱਤਰਕਾਰੀ 'ਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਬਤੌਰ ਪੱਤਰਕਾਰ ਉਹਨਾਂ ਰੋਜ਼ਾਨਾ ਦੇਸ ਸੇਵਕ ਤੋਂ ਆਪਣੀ ਸ਼ੁਰੂਆਤ ਕੀਤੀ ਸੀ। ਕੁਝ ਸਾਲਾਂ ਤੋਂ ਪੰਜਾਬੀ ਟ੍ਰਿਬਿਊਨ ਲਈ ਚੰਡੀਗੜ ਤੋਂ ਸੱਭਿਆਚਾਰਕ ਤੇ ਸਾਹਿਤਕ ਪੱਤਰਕਾਰ ਵਜੋਂ ਸੇਵਾਵਾਂ ਨਿਭਾ ਰਹੇ ਗਿਰੀ ਸਿੱਖਿਆ ਵਿਭਾਗ ਦੇ ਡੀਪੀਆਈ ਮਹਿਕਮੇ 'ਚ ਬਤੌਰ ਸੰਪਾਦਕ ਸੇਵਾ ਮੁਕਤ ਹੋਏ ਸਨ। ਉਹ ਸਿੱÎਖਿਆ ਵਿਭਾਗ 'ਚ ਬਤੌਰ ਕਲਰਕ ਭਰਤੀ ਹੋਏ ਸਨ। ਐਸ ਸੀ ਈ ਆਰ ਟੀ 'ਚ ਬਤੌਰ ਸਕਰਪਿਟ ਰਾਈਟਰ ਲੰਮਾ ਸਮਾਂ ਸੇਵਾਵਾ ਨਿਭਾਉਂਦਿਆਂ ਉਹਨਾਂ ਅੱਧੀ ਦਰਜਨ ਤੋਂ ਵੱਧ ਬੱÎਚਿਆਂ ਲਈ ਪੁਸਤਕਾਂ ਲਿਖਿਆਂ। ਉਹਨਾਂ ਤਿੰਨ ਕਹਾਣੀਆਂ ਦੀਆਂ ਕਿਤਾਬਾਂ ਮਤਾੜ, ਦੁਪਾਹਿਰ ਤੇ ਦਹਿਸ਼ਤ ਅਤੇ ਗਲੋਬ ਮੰਡੀ ਤੇ ਮੁਰਦਾਘਾਟ ਵੀ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ। 63 ਸਾਲ ਇਸ ਸ਼ਖ਼ਸ਼ੀਅਤ ਦੀ ਮੌਤ 'ਤੇ ਪੱਤਰਕਾਰ ਅਤੇ ਲੇਖਕ ਭਾਈਚਾਰੇ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗਿਰੀ ਪਿਛੇ ਪਤਨੀ ਅਤੇ ਇਕ ਪੁੱਤ ਤੇ ਨੂੰਹ ਛੱਡ ਗਏ ਹਨ।