ਭਾਰਤੀ ਨੈਤਿਕਤਾ (Indian Ethos) ਕੈਟਾਗਰੀ ਵਿੱਚ ਸਰਕਾਰੀ ਹਾਈ ਸਕੂਲ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
ਰਵਿੰਦਰ ਢਿੱਲੋਂ
ਬੀਜਾ , 13 ਨਵੰਬਰ 2026:
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਬਜੈਕਟ ਮੇਲਾ ਪੀ ਐਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਪਾਲੋਂ ਵਿਖੇ ਲਗਾਇਆ ਗਿਆ। ਜਿਸ ਵਿੱਚ ਬਲਾਕ ਦੋਰਾਹਾ ਦੇ ਵੱਖ-ਵੱਖ ਸਕੂਲਾਂ ਦੇ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ ਵੱਖ ਕੈਟਾਗਰੀਆਂ ਵਿੱਚ ਪੜ੍ਹਾਈ ਨਾਲ ਸੰਬੰਧਿਤ ਮਾਡਲ ਪੇਸ਼ ਕੀਤੇ। ਭਾਰਤੀ ਨੈਤਿਕਤਾ (Indian Ethos) ਕੈਟਾਗਰੀ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਰਾਜਪੂਤਾਂ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਜਿਸ ਵਿੱਚ ਵਿਦਿਆਰਥੀਆਂ ਨੂੰ ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਪਾਲੋਂ ਦੇ ਕਾਰਜਕਾਰੀ ਪ੍ਰਿੰਸੀਪਲ ਮੰਗਲ ਸਿੰਘ ਵੱਲੋਂ ਵਿਦਿਅਰਥੀਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਸਕੂਲ ਇੰਚਾਰਜ ਸੁਖਵੀਰ ਸਿੰਘ ਬੈਨੀਪਾਲ ਨੇ ਸਮੂਹ ਸਟਾਫ ਮੈਂਬਰਾਂ ਅਤੇ ਮਿਹਨਤੀ ਵਿਦਿਅਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਐੱਸ ਐੱਮ ਸੀ ਕਮੇਟੀ ਮੈਂਬਰਾਂ ਵੱਲੋਂ ਸਕੂਲ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਗਈ। ਇਸ ਮੌਕੇ ਸਕੂਲ਼ ਅਧਿਆਪਕ ਮਿਸ ਮੰਜੂ ਬਾਲਾ, ਅਮਨਦੀਪ ਸਿੰਘ, ਸ਼੍ਰੀ ਨਿਰਮਲ ਖਾਂ, ਜਗਜੀਤ ਸਿੰਘ, ਸ਼੍ਰੀ ਨਰਦੀਪ ਕੁਮਾਰ, ਮਾ ਜਗਦੇਵ ਸਿੰਘ ਘੁੰਗਰਾਲੀ, ਰਾਜਿੰਦਰ ਸਿੰਘ ਬੈਨੀਪਾਲ, ਦਵਿੰਦਰਜੀਤ ਸਿੰਘ, ਸ਼੍ਰੀਮਤੀ ਕਮਲਪ੍ਰੀਤ ਕੌਰ, ਪੂਜਾ ਖੁਰਾਣਾ, ਸ਼੍ਰੀਮਤੀ ਸਾਰਿਕਾ ਕੰਡਾ ਅਤੇ ਕੁਲਜਿੰਦਰ ਕੌਰ ਹਾਜ਼ਿਰ ਸਨ।
ਫਾਇਲ ਫੋਟੋ-13 ਸਨਮਾਨ ਕੈਪਸਨ-ਜੇਤੂ ਵਿਦਿਆਰਥੀ ਫਤਹਿ ਸਿੰਘ ਅਤੇ ਸਨੀ ਕੁਮਾਰ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਇੰਚਾਰਜ ਤੇ ਹੋਰ।
- Download Babushahi App
-
-