ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਨੇ ਟਰਾਫੀ ਜਿੱਤ ਕੇ ਰਚਿਆ ਇਤਿਹਾਸ
ਬੰਗਾ 2 ਨਵੰਬਰ () ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੇ ਵਿਦਿਆਰਥੀਆਂ ਨੇ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਕਰਵਾਏ ਗਏ ਇੰਟਰ ਸਕੂਲ ਸੱਭਿਆਚਾਰਕ, ਅਕਾਦਮਿਕ ਅਤੇ ਵਿਰਾਸਤੀ ਮੁਕਾਬਲਿਆਂ ਵਿੱਚ ਓਵਰਆਲ ਵਿਜੇਤਾ ਦੀ ਸਭ ਤੋਂ ਵੱਡੀ ਟਰਾਫੀ ਜਿੱਤ ਕੇ ਇਤਹਾਸ ਰਚਿਆ ਹੈ। ਇਸ ਮੁਕਾਬਲੇ ਵਿੱਚ ਸਕੂਲ ਦੇ 40 ਹੋਣਹਾਰ ਵਿਦਿਆਰਥੀਆਂ ਨੇ ਵੱਖ-ਵੱਖ ਸੋਲੋ ਅਤੇ ਗਰੁੱਪ ਮੁਕਾਬਿਲਆਂ ਵਿਚ ਭਾਗ ਲਿਆ ਅਤੇ ਲਗਭਗ ਹਰ ਮੁਕਾਬਲੇ ਵਿੱਚ ਹੀ ਇਨਾਮ ਜਿੱਤੇ। ਇਹ ਜਾਣਕਾਰੀ ਪ੍ਰਿੰਸੀਪਲ ਵਨੀਤਾ ਚੋਟ ਨੇ ਦਿੰਦੇ ਕਿ ਇਸ ਇੰਟਰ ਸਕੂਲ ਮੁਕਬਾਲੇ ਵਿਚ ਵਿਦਿਆਰਥੀਆਂ ਨੇ 17 ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਿਹਨਾਂ ਵਿਚ ਰੰਗੋਲੀ, ਸ਼ੁੱਧ ਗੁਰਬਾਣੀ ਉਚਾਰਨ, ਬਿਜ਼ਨਸ ਮਾਡਲ, ਆਨ-ਦ-ਸਪਾਟ ਪੇਂਟਿੰਗ, ਕਲੇ ਮਾਡਲਿੰਗ, ਮਿੱਟੀ ਦੇ ਖਿਡੌਣੇ ਬਣਾਉਣਾ, ਮੱਕੀ ਦੀ ਰੋਟੀ ਬਣਾਉਣਾ, ਸ਼ਬਦ ਗਾਇਨ, ਕੰਪਿਊਟਰ ਟਾਈਪਿੰਗ, ਦਮਾਲਾ ਸਜਾਉਣਾ, ਭਾਸ਼ਣ, ਮਹਿੰਦੀ ਡਿਜ਼ਾਈਨ, ਫੁਲਕਾਰੀ, ਕਵਿਤਾ ਉਚਾਰਨ, ਕੋਲਾਜ ਮੇਕਿੰਗ, ਪੰਜਾਬੀ ਮਾਡਲ ਅਤੇ ਸੋਲੋ ਭੰਗੜਾ ਦੇ ਮੁਕਾਬਲੇ ਸ਼ਾਮਿਲ ਹਨ । ਜਦ ਕਿ ਕੁਇਜ਼, ਸਾਜ਼ ਵਜਾੳਣ, ਸਲਾਦ ਸਜਾਵਟ, ਗੀਤ-ਗ਼ਜ਼ਲ ਅਤੇ ਲੋਕ ਗੀਤ ਦੇ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ । ਇਸੇ ਤਰ੍ਹਾਂ ਕਵੀਸ਼ਰੀ, ਕਾਰਟੂਨਿੰਗ, ਰਵਾਇਤੀ ਭਾਂਡਿਆਂ ਦੀ ਪ੍ਰਦਰਸ਼ਨੀ, ਆਟੇ ਦੀ ਚਿੜੀ ਬਣਾਉਣੀ, ਦਸਤਾਰ ਸਜਾਉਣੀ ਅਤੇ ਪੋਸਟਰ ਮੇਕਿੰਗ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ ਨੇ ਇੰਟਰ ਸਕੂਲ ਮੁਕਾਬਲੇ ਵਿੱਚ ਆਲ ਉਵਰ ਟਰਾਫੀ ਜਿੱਤਣ ਵਾਲੇ ਸਕੂਲ ਦੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ । ਉਹਨਾਂ ਕਿਹਾ ਕਿ ਮੌਜੂਦਾ ਸਮੇਂ ਸਿਰਫ ਸਕੂਲੀ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਉਹਨਾਂ ਵਿਚ ਆਤਮ-ਵਿਸ਼ਵਾਸ ਪੈਦਾ ਕਰਨਾ, ਬੋਲਣ ਦੀ ਕਲਾ ਸਿੱਖਣੀ ਅਤੇ ਉਹਨਾਂ ਸੱਭਿਆਚਾਰ ਨਾਲ ਜੁੜਨਾ ਬਹੁਤ ਜ਼ਰੂਰੀ ਹੈ । ਇਹ ਆਲ ਉਵਰ ਟਰਾਫੀ ਦੀ ਜਿੱਤ ਸਾਡੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਕੀਤੀ ਸਖਤ ਮਿਹਨਤ ਦਾ ਸ਼ਾਨਦਾਰ ਖੁਸ਼ੀ ਭਰਿਆ ਨਤੀਜਾ ਹੈ ਜਿਸ ਨਾਲ ਸਾਡਾ ਸਿਰ ਮਾਣ ਨਾਲ ਉੱਚਾ ਹੋਇਆ ਹੈ । ਸਕੂਲ ਵਿਚ ਜੇਤੂਆਂ ਦੀ ਹੌਂਸਲਾ ਅਫਜ਼ਾਈ ਅਤੇ ਸਨਮਾਨ ਕਰਨ ਮੌਕੇ ਰਮਨ ਕੁਮਾਰ ਵਾਈਸ ਪ੍ਰਿੰਸੀਪਲ, ਭਾਈ ਜੋਗਾ ਸਿੰਘ, ਬਲਜੀਤ ਕੌਰ ਭੋਗਲ, ਸੰਦੀਪ ਕੌਰ, ਗੁਰਪ੍ਰੀਤ ਕੌਰ, ਪ੍ਰਭਪ੍ਰੀਤ ਕੌਰ , ਜਸਵੀਰ ਕੌਰ, ਕੋਮਲ, ਕੁਲਜੀਤ ਸਿੰਘ ਡੀ.ਪੀ.ਈ ਵੀ ਹਾਜ਼ਰ ਸਨ ।
- Download Babushahi App
-
-