ਸੇਂਟ ਕਬੀਰ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਰਾਜ ਪੱਧਰੀ ਮਾਰਸ਼ਲ ਆਰਟ ਮੁਕਾਬਲਿਆਂ ਵਿਚ ਲਾਜਵਾਬ ਪ੍ਰਦਰਸ਼ਨ ਕੀਤਾ....
ਸੋਨੇ -ਚਾਂਦੀ ਦੇ ਤਮਗੇ ਤੇ 15000 ਰੁਪਏ ਦੀ ਇਨਾਮ ਰਾਸੀ ਪ੍ਰਾਪਤ ਕੀਤੀ...
ਰੋਹਿਤ ਗੁਪਤਾ
ਗੁਰਦਾਸਪੁਰ 15 ਅਕਤੂਬਰ
ਪੰਜਾਬ ਸਰਕਾਰ ਵੱਲੋਂ ਕਰਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਤੇ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚੋਂ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ-(ਗੁਰਦਾਸਪੁਰ)ਦੇ ਮਾਰਸ਼ਲ ਆਰਟ ਦੇ ਹੋਣਹਾਰ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨਕਾਰੀ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਪੂਰੇ ਪੰਜਾਬ ਵਿੱਚ ਵਿੱਚ ਰੌਸ਼ਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਐਸ.ਬੀ.ਨਾਯਰ ਜੀ ਨੇ ਦੱਸਿਆ ਕਿ ਅੰਡਰ- 17 ਦੇ ਰਾਜ ਪੱਧਰੀ 'ਵੁਸ਼ੂ' ਖੇਡ ਮੁਕਾਬਲਿਆਂ ਵਿੱਚੋਂ ਤਾਨੀਆ, ਪਿੰਡ ਮਾਨ ਦੀ ਖਿਡਾਰਨ ਨੇ ਸੋਨੇ ਦਾ ਤਮਗਾ ਅਤੇ 10 ਹਜਾਰ ਰੁਪਏ ਦੀ ਰਾਸ਼ੀ ਹਾਸਲ ਕਰਕੇ ਬਾਕੀ ਖਿਡਾਰੀਆਂ ਲਈ ਮੀਲ ਪੱਥਰ ਕਾਇਮ ਕੀਤਾ ਹੈ। ਇਸ ਦੇ ਨਾਲ ਹੀ ਅੰਡਰ-14 ਦੀ ਖਿਡਾਰਨ ਗੁਰਸੀਰਤ ਕੌਰ,ਵਾਸੀ ਗੁਰਦਾਸਪੁਰ ਨੇ ਵੀ 'ਵੁਸ਼ੂ' ਖੇਡ ਵਿੱਚੋਂ ਚਾਂਦੀ ਦਾ ਤਮਗਾ ਤੇ 5 ਹਜਾਰ ਦੀ ਰਾਸ਼ੀ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ।
ਇਸ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਗਈਆਂ ਰਾਜ ਪੱਧਰੀ ਖੇਡਾਂ ਵਿੱਚੋਂ ਅੰਡਰ- 17 ਦੀ ਗੁਰਤਾਨਿਸ਼ ਕੌਰ, ਵਾਸੀ ਨਿਮਾਣੇ ਨੇ 'ਟਾਈਕਮਾਂਡੋ' ਖੇਡ ਵਿੱਚੋਂ ਚਾਂਦੀ ਦਾ ਤਮਗਾ ਅਤੇ 'ਬਾਕਸਿੰਗ' ਖੇਡ ਵਿੱਚੋਂ ਵੀ ਖਿਡਾਰਨ ਤਾਨੀਆ, ਵਾਸੀ ਮਾਨ ਨੇ ਕਾਂਸੇ ਦਾ ਤਮਗਾ ਹਾਸਲ ਕਰਕੇ ਆਪਣੀ ਹਿੰਮਤ, ਮਿਹਨਤ ਅਤੇ ਜਜ਼ਬੇ ਦਾ ਪ੍ਰਗਟਾਵਾ ਕੀਤਾ ਹੈ।
ਸਕੂਲ ਪਹੁੰਚਣ ਤੇ ਇਹਨਾਂ ਸਾਰੀਆਂ ਹੋਣਹਾਰ ਖਿਡਾਰਨਾਂ ਦਾ ਪ੍ਰਿੰਸੀਪਲ ਜੀ, ਮੈਨੇਜਮੈਂਟ ਮੈਂਬਰ ਮੈਡਮ ਨਵਦੀਪ ਕੌਰ ਜੀ ਤੇ ਕੁਲਦੀਪ ਕੌਰ ਜੀ ਦੁਆਰਾ ਭਰਵਾਂ ਸਵਾਗਤ ਕਰਦਿਆਂ ਤੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਵਧਾਈ ਦਿੱਤੀ ਗਈ। ਇਸ ਮੌਕੇ ਸਕੂਲੀ ਮੈਨੇਜਮੈਂਟ ਦੁਆਰਾ ਬਾਕਸਿੰਗ ਕੋਚ ਗੁਰਪ੍ਰੀਤ ਕੌਰ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਖੇਡ ਪ੍ਰਤੀ ਲਗਨ ਦੀ ਸ਼ਲਾਘਾ ਕੀਤੀ ਗਈ ਅਤੇ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਹਿੱਸੇਦਾਰੀ ਲੈਂਦੇ ਰਹਿਣ ਦੀ ਪ੍ਰੇਰਨਾ ਦਿੱਤੀ ਗਈ।ਇਸ ਮੌਕੇ ਸਮੂਹ ਸਕੂਲ ਸਟਾਫ. ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
- Download Babushahi App
-
-