ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜਫਰ ਦੀ ਪ੍ਰਧਾਨਗੀ ਹੇਠ ਕਵੀ ਦਰਬਾਰ 27 ਸਤੰਬਰ ਨੂੰ
ਅਸ਼ੋਕ ਵਰਮਾ
ਬਠਿੰਡਾ , 24 ਸਤੰਬਰ 2026 : ਸਾਹਿਤ ਸਿਰਜਣਾ ਮੰਚ (ਰਜਿ.) ਬਠਿੰਡਾ ਨੇ 27 ਸਤੰਬਰ ਨੂੰ ਗੋਸ਼ਟੀ- ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਹੈ ਜਿਸ ਦੀ ਪ੍ਰਧਾਨਗੀ ਜਸਵੰਤ ਜਫ਼ਰ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਕਰਨਗੇ ਜਦੋਂ ਕਿ ਪ੍ਰਿੰ. ਤਸਵਿੰਦਰ ਸਿੰਘ ਅਤੇ ਪ੍ਰਿੰ. ਅਵਤਾਰ ਸਿੰਘ ਕ੍ਮਵਾਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਣਗੇ। ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੀ ਪ੍ਰਧਾਨਗੀ ਤਹਿਤ ਹੋਈ ਮੀਟਿੰਗ ਵਿੱਚ ਮੰਚ ਵੱਲੋਂ 27 ਸਤੰਬਰ, 2026 ਦਿਨ ਐਤਵਾਰ, ਸਵੇਰੇ 10 ਵਜੇ ਪ੍ਰਸਿੱਧ ਰੁਬਾਈਕਾਰ ਸੁਖਦਰਸ਼ਨ ਗਰਗ ਦੀ ਪੁਸਤਕ 'ਧਰਤ ਪਿਆਸੀ' ਉਪਰ ਟੀਚਰਜ਼ ਹੋਮ ਵਿਖੇ ਕਰਵਾਈ ਜਾਣ ਵਾਲੀ ਵਿਚਾਰ ਗੋਸ਼ਟੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਸਤਕ ਉਪਰ ਪ੍ਰਸਿੱਧ ਚਿੰਤਕ ਪ੍ਰੋ. ਤਰਸੇਮ ਨਰੂਲਾ ਅਤੇ ਹੋਣਹਾਰ ਅਲੋਚਕ ਪ੍ਰੋ. ਜਸਕਰਨ ਸਿੰਘ ਖੋਜ ਪੇਪਰ ਪੜੵਨਗੇ ਅਤੇ ਕਵੀ ਦਰਬਾਰ ਕਰਵਾਇਆ ਜਾਵੇਗਾ। ਇਸ ਮੌਕੇ ਕੀਰਤੀ ਕਿਰਪਾਲ, ਜ਼ਿਲਾ ਭਾਸ਼ਾ ਅਫ਼ਸਰ, ਜਗਨ ਨਾਥ, ਪ੍ਰੋ. ਤਰਸੇਮ ਨਰੂਲਾ, ਅਮਰਜੀਤ ਪੇਂਟਰ, ਪੋਰਿੰਦਰ ਕੁਮਾਰ ਸਿੰਗਲਾ, ਮੀਤ ਬਠਿੰਡਾ, ਗੁਰਪ੍ਰੀਤ ਕੌਰ ਪ੍ਰੀਤ, ਜਸਵਿੰਦਰ ਖੁੱਡੀਆਂ, ਜਸਵਿੰਦਰ ਸੁਰਗੀਤ , ਡਾ. ਜਸਪਾਲਜੀਤ ਅਤੇ ਨਾਵਲਕਾਰ ਪ੍ਰਿੰ. ਜਗਮੇਲ ਸਿੰਘ ਜਠੌਲ ਆਦਿ ਹਾਜ਼ਰ ਸਨ।
- Download Babushahi App
-
-