ਯੰਗ ਬ੍ਰਦਰਜ਼ ਗੇਮਜ਼ ਕਲੱਬ ਵੱਲੋਂ ਪੰਜਵਾਂ ਸੀਪ ਟੂਰਨਾਮੈਂਟ ਕਰਵਾਇਆ
ਪ੍ਰੀਤਮ ਸਿੰਘ ਭਰੋਵਾਲ ਤੇ ਰਾਮ ਲਾਲ ਅਹੂਜਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ
ਹਰਦਮ ਮਾਨ
ਸਰੀ, 18 ਸਤੰਬਰ 2026-ਯੰਗ ਬ੍ਰਦਰਜ਼ ਗੇਮਜ਼ ਕਲੱਬ ਵੱਲੋਂ ਪੰਜਵਾਂ ਸੀਪ ਟੂਰਨਾਮੈਂਟ ਲੈਗਲੀ ਬੈਂਕੁਇਟ ਹਾਲ ਵਿਖੇ ਕਰਵਾਇਆ ਗਿਆ। ਟੂਰਨਾਮੈਂਟ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੀਆਂ 64 ਸੀਪ ਟੀਮਾਂ ਨੇ ਭਾਗ ਲਿਆ। ਸਾਰੇ ਮੁਕਾਬਲੇ ਬੇਹੱਦ ਰੌਚਕ ਅਤੇ ਸਖ਼ਤ ਰਹੇ। ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਖੇਡ ਭਾਵਨਾ, ਆਪਸੀ ਸਾਂਝ ਅਤੇ ਭਾਈਚਾਰਕ ਸਦਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਬੰਧਕਾਂ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਹਾਜ਼ਰੀਨ ਅਤੇ ਖਿਡਾਰੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।
ਟੂਰਨਾਮੈਂਟ ਦੇ ਅੰਤਿਮ ਨਤੀਜਿਆਂ ਅਨੁਸਾਰ ਅਨਵਿਨ ਪਾਰਕ ਦੀ ਟੀਮ ਦੇ ਪ੍ਰੀਤਮ ਸਿੰਘ ਭਰੋਵਾਲ ਅਤੇ ਰਾਮ ਲਾਲ ਅਹੂਜਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਟੀਮ ਨੂੰ ਨਿਰਧਾਰਤ ਇਨਾਮੀ ਰਕਮ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਦੂਜਾ ਸਥਾਨ ਤੇਜਿੰਦਰ ਧਾਲੀਵਾਲ ਅਤੇ ਗੁਰਵਿੰਦਰ ਸਿੰਘ ਦੀ ਟੀਮ ਨੇ, ਤੀਜਾ ਸਥਾਨ ਅਨਵਿਨ ਪਾਰਕ ਦੀ ਅਜਮੇਰ ਸਿੰਘ ਅਤੇ ਜਗਮਿੰਦਰ ਸਿੰਘ ਦੀ ਟੀਮ ਨੇ, ਜਦਕਿ ਚੌਥਾ ਸਥਾਨ ਗੁਰਤੇਜ ਸਿੰਘ ਅਤੇ ਲਖਵਿੰਦਰ ਸਿੰਘ ਸੋਹੀ ਦੀ ਟੀਮ ਨੇ ਹਾਸਲ ਕੀਤਾ।
ਸਰਪੰਚ ਨਿਰਮਲ ਸਿੰਘ, ਨਿਰਮਲ ਸਿੰਘ ਸੰਧੂ, ਪਰਮਜੀਤ ਨਾਗਰਾ, ਹਾਕਮ ਸਿੰਘ ਧਾਲੀਵਾਲ, ਕੁਲਦੀਪ ਸਿੰਘ, ਹਾਕਮ ਸਿੰਘ ਬਸੀਆਂ, ਛਿੰਦਾ, ਹਰਬੰਸ ਧਾਲੀਵਾਲ, ਰਜਿੰਦਰ ਤੂਰ, ਪਾਲਾ ਸਿੰਘ, ਦੁਲਾ ਸਿੰਘ, ਰਘਬੀਰ ਸਿੰਘ ਮਾਂਗਟ, ਮਲਕੀਤ ਸਿੰਘ ਐਤੀਆਣਾ, ਸੁੱਖੀ ਸਿੰਘ, ਮਾਸਟਰ ਦਰਸ਼ਨ ਸਿੰਘ, ਅਵਤਾਰ ਸਿੰਘ ਗਰੇਵਾਲ, ਅਮਰਜੀਤ ਸਿੰਘ, ਬਿੰਦਰ ਸਿੰਘ, ਜੱਗਾ ਸਿੰਘ, ਕੁਲਵਿੰਦਰ ਕਿੰਦਾ, ਸੁਖਦੇਵ ਸਿੰਘ, ਤਰਸੇਮ ਸਿੰਘ, ਲਖਵਿੰਦਰ ਸਿੰਘ ਸੋਹੀ ਅਤੇ ਹਰਦੀਪ ਸਿੰਘ ਸਮੇਤ ਹੋਰ ਪਤਵੰਤਿਆਂ ਨੇ ਟੂਰਨਾਮੈਂਟ ਦਾ ਆਨੰਦ ਮਾਣਿਆ।
ਅੰਤ ਵਿੱਚ ਯੰਗ ਬ੍ਰਦਰਜ਼ ਗੇਮਜ਼ ਕਲੱਬ ਵੱਲੋਂ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਗਿਆ। ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਖੇਡ ਸਮਾਗਮ ਕਰਵਾਉਣ ਲਈ ਯਤਨ ਜਾਰੀ ਰੱਖੇ ਜਾਣਗੇ, ਤਾਂ ਜੋ ਖੇਡਾਂ ਰਾਹੀਂ ਭਾਈਚਾਰਕ ਸਾਂਝ ਅਤੇ ਆਪਸੀ ਮਿਲਵਰਤਣ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
- Download Babushahi App
-
-