ਸੈਨੇਟ ਚੋਣ ਦੇ ਉਮੀਦਵਾਰ ਅਮਨਦੀਪ ਸਿੰਘ ਖਿਉਵਾਲੀ ਦੀ ਚੋਣ ਮੁਹਿੰਮ ਭਖਾਉਣ ਲਈ ਮੀਟਿੰਗ ਹੋਈ
ਪ੍ਰਮੋਦ ਭਾਰਤੀ
ਨਵਾਂਸ਼ਹਿਰ 28 ਅਗਸਤ, 2026- ਪੰਜਾਬ ਯੂਨੀਵਰਸਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਵਿੱਚ ਖੜੇ ਉਮੀਦਵਾਰ ਅਮਨਦੀਪ ਸਿੰਘ ਖਿਉਵਾਲੀ ਦੀ ਚੋਣ ਮੁਹਿੰਮ ਨੂੰ ਤੇਜ ਕਰਨ ਲਈ ਸਥਾਨਕ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਅਧਿਆਪਕਾਂ, ਸੇਵਾ ਮੁਕਤ ਅਧਿਆਪਕਾਂ,ਵਕੀਲਾਂ,ਸਾਹਿਤਕਾਰਾਂ ਨੇ ਭਾਗ ਲਿਆ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਨੇ ਕਿਹਾ ਕਿ ਉਮੀਦਵਾਰ ਅਮਨਦੀਪ ਸਿੰਘ ਖਿਉਵਾਲੀ ਜੋ ਪੀ ਐਚ ਡੀ ਹਨ,ਸੰਘਰਸ਼ਾਂ ਵਿੱਚੋਂ ਨਿਕਲੇ ਹੋਏ ਆਗੂ ਹਨ।ਭਾਵੇਂ ਯੂਨੀਵਰਸਟੀ ਵਿਚ ਵਿਦਿਆਰਥੀਆਂ ਦੀਆਂ ਫੀਸਾਂ ਦੇ ਵਾਧੇ ਵਿਰੁੱਧ ਘੋਲ ਹੋਵੇ, ਯੂਨੀਵਰਸਟੀ ਲਈ ਗਰਾਂਟ ਲੈਣ ਲਈ ਘੋਲ ਹੋਵੇ, ਯੂਨੀਵਰਸਟੀ ਦੀ ਆਜ਼ਾਦ ਹਸਤੀ ਬਣਾਏ ਰੱਖਣ ਲਈ ਘੋਲ ਹੋਵੇ ਜਾਂ ਵਿਦਿਆਰਥੀ ਹਿੱਤਾਂ ਲਈ ਘੋਲ ਹੋਣ ਖਿਉਵਾਲੀ ਹਮੇਸ਼ਾ ਅਗਲੀ ਕਤਾਰ ਵਿਚ ਹੋ ਕੇ ਸੰਘਰਸ਼ ਲੜਦੇ ਰਹੇ ਹਨ।ਪਿੱਛੇ ਜਿਹੇ ਜਦੋਂ ਪੰਜਾਬ ਯੂਨੀਵਰਸਟੀ ਦੀ ਸੈਨੇਟ ਭੰਗ ਕਰਨ ਵਿਰੁੱਧ ਘੋਲ ਚੱਲਿਆ ਉਸ ਸਮੇਂ ਸੈਨੇਟ ਬਚਾਉਣ ਲਈ ਘੋਲ ਦੀ ਅਗਵਾਈ ਕੀਤੀ। ਉਹਨਾਂ ਕਿਹਾ ਕਿ ਖਿਉਵਾਲੀ ਸੈਨੇਟ ਵਿਚ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਲਈ ਹੱਕ ਸੱਚ ਇਨਸਾਫ਼ ਦੀ ਆਵਾਜ਼ ਬਣਕੇ ਗੂੰਜਣਗੇ।
ਉਹਨਾਂ ਕਿਹਾ ਕਿ ਖਿਉਵਾਲੀ ਗਰੈਜੂਏਟ ਕੰਸਟੀਚੁੰਅਸੀ ਤੋਂ ਉਮੀਦਵਾਰ ਹਨ।ਜਿਲਾ ਸ਼ਹੀਦ ਭਗਤ ਸਿੰਘ ਨਗਰ ਆਰ ਕੇ ਆਰੀਆ ਕਾਲਜ ਨਵਾਂਸ਼ਹਿਰ, ਐਸ ਐਨ ਖਾਲਸਾ ਕਾਲਜ ਬੰਗਾ,ਸਰਕਾਰੀ ਕਾਲਜ ਬਲਾਚੌਰ ਅਤੇ ਸਰਕਾਰੀ ਕਾਲਜ ਪੋਜੇਵਾਲ ਪੋਲਿੰਗ ਬੂਥ ਹਨ। ਉਹਨਾਂ ਖਿਉਵਾਲੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।ਇਸ ਮੀਟਿੰਗ ਵਿੱਚ ਦਲਜੀਤ ਸਿੰਘ ਐਡਵੋਕੇਟ,ਸੁਨੀਲ ਕੁਮਾਰ ਐਡਵੋਕੇਟ, ਪ੍ਰੋ. ਇਕਬਾਲ ਸਿੰਘ ਚੀਮਾ,ਨਰਿੰਦਰ ਸਿੰਘ ਉੜਾਪੜ,ਗੁਰਮੀਤ ਸਿੰਘ ਸਰਾਂ (ਡਾਕਟਰ), ਸੁਨੀਲ ਚੰਦਿਆਣਵੀ, ਅਜਮੇਰ ਸਿੱਧੂ, ਜਸਬੀਰ ਦੀਪ,ਮਾਸਟਰ ਭੁਪਿੰਦਰ ਸਿੰਘ ਵੜੈਚ,ਕੁਲਵਿੰਦਰ ਖੱਟਕੜ, ਬਲਜੀਤ ਸਿੰਘ ਧਰਮਕੋਟ,ਅਵਤਾਰ ਸਿੰਘ ਤਾਰੀ,ਹਰਜਿੰਦਰ ਸਿੰਘ, ਤਰਸੇਮ ਸਿੰਘ ਬੈਂਸ ਮੌਜੂਦ ਸਨ।
- Download Babushahi App
-
-