ਮਾਨਸਾ: ਵਕੀਲ ਭਾਈਚਾਰੇ ਨੇ ਅਦਾਲਤੀ ਕੰਮ ਠੱਪ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤਾ ਧਰਨਾ
ਅਸ਼ੋਕ ਵਰਮਾ
ਮਾਨਸਾ, 21 ਅਗਸਤ 2026 :ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਸੰਘਰਸ਼ ਦੌਰਾਨ ਨੌਜਵਾਨਾਂ 'ਤੇ ਦਰਜ ਕੀਤੇ ਝੂਠੇ ਪਰਚੇ ਰੱਦ ਕਰਵਾਉਣ ਲਈ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ ਪੂਰਨ ਸਮਰਥਨ ਦਿੱਤਾ ਗਿਆ। ਇਸ ਕਾਲ ਤਹਿਤ ਅੱਜ ਵਕੀਲ ਭਾਈਚਾਰੇ ਨੇ ਅਦਾਲਤੀ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖਿਆ ਗਿਆ ਅਤੇ ਜ਼ਿਲ੍ਹਾ ਕਚਹਿਰੀਆਂ ਮਾਨਸਾ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਦਿੱਤਾ । ਧਰਨੇ ਦੌਰਾਨ ਬਾਰ ਐਸੋਸੀਏਸ਼ਨ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਮੂਹ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ 'ਤੇ ਪਾਏ ਗਏ ਝੂਠੇ ਪੁਲਿਸ ਕੇਸ ਬਿਨਾਂ ਸ਼ਰਤ ਰੱਦ ਕੀਤੇ ਜਾਣ।ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ, ਮਨਿੰਦਰ ਸਿੰਘ, ਬਿਮਲਜੀਤ ਸਿੰਘ, ਵਿਜੈ ਸਿੰਗਲਾ, ਬਦਰੀ ਨਾਰਾਇਣ ਗੋਇਲ, ਰਾਜ ਕਮਲ, ਹਰਪ੍ਰੀਤ ਸਿੰਘ, ਗੁਰਲਾਭ ਸਿੰਘ ਮਾਹਲ, ਪਰਮਿੰਦਰ ਸਿੰਘ ਬਹਿਣੀਵਾਲ, ਅਮਨਦੀਪ ਸਿੰਘ ਭਲਾਈਕੇ, ਗੋਰਾ ਥਿੰਦ, ਸਾਧੂ ਸਿੰਘ, ਰਣਜੀਤ ਸਿੰਘ, ਰਣਜੀਤ ਰੰਧਾਵਾ, ਗੁਰਪ੍ਰੀਤ ਸਰਾਓਂ, ਲਖਵੀਰ ਸਰਾਓਂ, ਬਲਬੀਰ ਕੌਰ, ਬਿਮਲ ਜਿੰਦਲ, ਗੁਰਵਿੰਦਰ ਝੰਡੂਕੇ ਅਤੇ ਸੁਖਵਿੰਦਰ ਔਲਖ ਆਦਿ ਹਾਜ਼ਰ ਸਨ।
- Download Babushahi App
-
-