ਸਿਵਲ ਡਿਫੈਂਸ ਵਲੋਂ ਵਿਸ਼ਵ ਮਾਨਵਤਾਵਾ ਦਿਵਸ ਮੌਕੇ ਕੀਤਾ ਜਾਗਰੂਕ
"ਵਿਸ਼ਵਵਿਆਪੀ ਏਕਤਾ ਨੂੰ ਮਜ਼ਬੂਤ ਕਰਨਾ ਅਤੇ ਸਥਾਨਕ ਨਾਗਰਿਕਾਂ ਨੂੰ ਆਫਤਾਂ ਨਾਲ ਨਜਿੱਠਣ ਲਈ ਸਿੱਖਿਅਤ ਕਰਨਾ" ਉਦੇਸ਼-2026
ਰੋਹਿਤ ਗੁਪਤਾ
ਬਟਾਲਾ, 19 ਅਗਸਤ
ਵਾਰਡਨ ਸਰਵਿਸ ਪੋਸਟ ਨੰ. 8, ਸਿਵਲ ਡਿਫੈਂਸ ਵਲੋਂ ਆਰ.ਪੀ. ਅਗਰਵਾਲ ਡੀ.ਏ.ਵੀ. ਪ੍ਰਾਇਮਰੀ ਸਕੂਲ, ਬਟਾਲਾ ਵਿਖੇ ਪ੍ਰਿੰਸੀਪਲ ਸੀਮਾ ਦੱਤਾ ਦੀ ਅਗਵਾਈ ਵਿਚ ਵਿਸ਼ਵ ਮਾਨਵਤਾਵਾ ਦਿਵਸ ਮੌਕੇ ਨਾਗਰਿਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਵਿਸ਼ਾ "ਵਿਸ਼ਵਵਿਆਪੀ ਏਕਤਾ ਨੂੰ ਮਜ਼ਬੂਤ ਕਰਨਾ ਅਤੇ ਸਥਾਨਕ ਨਾਗਰਿਕਾਂ ਨੂੰ ਆਫਤਾਂ ਨਾਲ ਨਜਿੱਠਣ ਲਈ ਸਿੱਖਿਅਤ ਕਰਨਾ" ਸੀ।
ਇਸ ਮੌਕੇ ਸੀ ਡੀ ਪੋਸਟ ਵਾਰਡਨ/ਆਪਦਾ ਮਿੱਤਰਾ ਹਰਬਖਸ਼ ਸਿੰਘ, ਸੀਡੀਸੀ ਮਨਿੰਦਰ ਕੌਰ ਤੇ ਰਜਿੰਦਰਪਾਲ ਸਿੰਘ ਮਠਾਰੂ, ਸਿਮਰਨਦੀਪ ਕੌਰ ਤੇ ਵਿਦਿਆਰਥੀ ਹਾਜ਼ਰ ਸਨ।
ਇਸ ਮੌਕੇ ਦੱਸਿਆ ਗਿਆ ਕਿ ਮਨੁੱਖਤਾ ਦੀ ਸੇਵਾ ਅਤੇ ਸੰਕਟ ਸਮੇਂ ਲੋਕਾਂ ਦੀ ਮਦਦ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਕੁਦਰਤੀ ਆਫ਼ਤਾਂ, ਹਾਦਸਿਆਂ ਅਤੇ ਐਮਰਜੈਂਸੀ ਹਾਲਾਤਾਂ ਦੌਰਾਨ ਲੋੜਵੰਦ ਲੋਕਾਂ ਦੀ ਮਦਦ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਸਾਨੂੰ ਸਾਰਿਆਂ ਨੂੰ ਸੰਕਟ ਦੇ ਸਮੇਂ ਇਕਜੁੱਟ ਹੋ ਕੇ ਇੱਕ-ਦੂਜੇ ਦੀ ਸਹਾਇਤਾ ਕਰਨੀ ਚਾਹੀਦੀ ਹੈ। ਸਿਵਲ ਡਿਫੈਂਸ ਵਲੰਟੀਅਰਾਂ ਅਤੇ ਮਾਨਵਤਾਵਾਦੀ ਸਹਾਇਤਾ ਕਰਮਚਾਰੀਆਂ ਦੀ ਭੂਮਿਕਾ ਆਫ਼ਤਾਂ ਅਤੇ ਐਮਰਜੈਂਸੀ ਦੇ ਸਮੇਂ ਬਹੁਤ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਵੀ ਸਮਾਜ ਦੀ ਜ਼ਿੰਮੇਵਾਰੀ ਹੈ।
ਇਸ ਮੌਕੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਹਰ ਨਾਗਰਿਕ ਫਸਟ ਏਡ, ਅੱਗ ਤੋਂ ਬਚਾਅ, ਆਫ਼ਤ ਪ੍ਰਬੰਧਨ ਅਤੇ ਐਮਰਜੈਂਸੀ ਰਿਸਪਾਂਸ ਵਰਗੀਆਂ ਮੁੱਢਲੀਆਂ ਸੁਰੱਖਿਆ ਹੁਨਰਾਂ ਤੋ ਸਿੱਖਿਅਤ ਹੋਵੇ। ਕਿਸੇ ਘਟਨਾ ਮੌਕੇ ਕਿਸੇ ਪੀੜਤ ਦੀ ਮਦਦ ਕਿਵੇਂ ਕਰਨੀ ਹੈ ਬਾਰੇ ਵਿਸਥਾਰ ਨਾਲ ਦਸਿਆ ਗਿਆ।
- Download Babushahi App
-
-