ਸੁਖਬੀਰ ਸਿੰਘ ਬਾਦਲ ਤੇ ਹਮਲਾ ਵਿਰੋਧੀਆਂ ਦੀ ਡੂੰਘੀ ਸ਼ਾਜਿਸ਼,ਉਹਨਾਂ ਨੂੰ ਅਕਾਲੀ ਦਲ ਦੀ ਚੜਤ ਬਰਦਾਸ਼ਤ ਨਹੀ ਹੋ ਰਹੀ: ਰੂਬੀ ਬਰਾੜ
ਪੰਜਗਰਾਈਂ ਕਲਾਂ,15 ਅਗਸਤ (ਸੁਖਜਿੰਦਰ ਸਿੰਘ ਪੰਜਗਰਾਈਂ): ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉੱਤੇ ਸ੍ਰੀ ਹਜੂਰ ਸਾਹਿਬ ਵਿਖੇ ਕੀਤਾ ਗਿਆ ਹਮਲਾ ਵਿਰੋਧੀਆਂ ਦੀ ਡੂੰਘੀ ਸ਼ਾਜਿਸ਼ ਹੈ,ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ,ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਲ ਪੰਜਗਰਾਈਂ ਕਲਾਂ ਦੇ ਪ੍ਰਧਾਨ ਤੇ ਸੀਨੀਅਰ ਯੂਥ ਅਕਾਲੀ ਆਗੂ ਮਨਦੀਪ ਸਿੰਘ ਪੰਜਗਰਾਈਂ ਉਰਫ ਰੂਬੀ ਬਰਾੜ ਨੇ 'ਰੋਜ਼ਾਨਾ ਪਹਿਰੇਦਾਰ 'ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕੇ ਪਿੱਛਲੇ ਸਾਲ ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪੀੜਤ ਲੋਕਾਂ ਦੀ ਮਦਦ ਕਰਨ ਕਰਕੇ ਅਕਾਲੀ ਦਲ ਬਾਦਲ ਦੀ ਚੜਤ ਸਿਖਰਾਂ ਤੇ ਪਹੁੰਚ ਗਈ ਹੈ ,ਜੋ ਵਿਰੋਧੀ ਧਿਰਾਂ ਨੂੰ ਹੁਣ ਬਰਦਾਸ਼ਤ ਨਹੀ ਹੋ ਰਹੀ ਤੇ ਉਹ ਘਟੀਆ ਕਰਵਾਈਆਂ ਕਰਕੇ ਅਕਾਲੀ ਦਲ ਦਾ ਨੁਕਸਾਨ ਕਰਨਾ ਚਾਹੁੰਦੀਆਂ ਹਨ । ਉਹਨਾਂ ਕਿਹਾ ਕੇ ਪ੍ਰਮਾਤਮਾ ਨੇ ਸੁਖਬੀਰ ਸਿੰਘ ਬਾਦਲ ਨੂੰ ਦੋ ਵਾਰ ਹਮਲੇ ਤੋਂ ਹੱਥ ਦੇ ਕੇ ਬਚਾਇਆ ਹੈ ਤੇ ਉਹਨਾਂ ਤੇ ਵਾਹਿਗੁਰੂ ਦੀ ਆਪਾਰ ਕਿਰਪਾ ਹੈ। ਉਹਨਾਂ ਕਿਹਾ ਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾ ਕਦੇ ਵਿਰੋਧੀਆਂ ਦੀਆਂ ਚਾਲਾਂ ਤੋਂ ਡਰੇ ਹਨ ਤੇ ਨਾ ਹੀ ਕਦੇ ਡਰਨਗੇ। ਉਹਨਾਂ ਕਿਹਾ ਕੇ ਜਿਹੜੇ ਗੁਰੂ ਦੋਖੀ ਭਗਵੰਤ ਮਾਨ ਦੇ ਵਿਧਾਇਕ ਤੇ ਮੰਤਰੀ ਹਮਲੇ ਦੀ ਹਮਾਇਤ ਕਰ ਰਹੇ ਹਨ ਉਹ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਗੁਰੂਆਂ ਦੀਆਂ ਤਸਵੀਰਾਂ ਤੇ ਸ਼ਰਾਬ ਛਿੜਕ ਕੇ ਕਦੇ ਨਾ ਭੁੱਲਣ ਵਾਲੀ ਬੇਅਦਬੀ ਕੀਤੀ ਹੈ, ਜਿਸ ਨਾਲ ਹਰ ਸਿੱਖ ਦੀਆਂ ਭਾਵਨਾਵਾਂ ਨੂੰ ਭਾਰੀ ਸੱਟ ਵੱਜੀ ਹੈ। ਉਹਨਾਂ ਕਿਹਾ ਕੇ ਭਵਿੱਖ ਵਿੱਚ ਗੁਰੂ ਦੋਖੀ ਭਗਵੰਤ ਨੂੰ ਸਿੱਖ ਕੌਮ ਕਦੇ ਵੀ ਮੁਆਫ ਨਹੀ ਕਰੇਗੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੀਤੇ ਹਮਲੇ ਦੀ ਸ਼ਖਤ ਸ਼ਬਦਾਂ ਵਿੱਚ ਨਿੰਦਿਆਂ ਕਰਦਿਆਂ ਮਨਦੀਪ ਸਿੰਘ ਪੰਜਗਰਾਈ ਰੂਬੀ ਬਰਾੜ ਨੇ ਕਿਹਾ ਕੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਲੀਆਂ ਵਿਰੋਧੀ ਜਿੰਨੀਆਂ ਮਰਜੀ ਚਾਲਾਂ ਚੱਲ ਲੈਣ ਪਰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਅਕਾਲੀ ਦਲ ਬਾਦਲ ਨੂੰ ਜਿਤਾਉਣ ਲਈ ਤਿਆਰ ਬੈਠੇ ਹਨ ਤੇ ਪਾਰਟੀ ਵੱਡੀ ਜਿੱਤ ਹਾਸਲ ਕਰ ਕੇ ਪੰਜਾਬ ਵਿਚ ਬਹੁਮਤ ਦੇ ਨਾਲ ਆਪਣੀ ਸਰਕਾਰ ਬਣਾਵੇਗੀ।
- Download Babushahi App
-
-