ਡੇਰਾ ਸਿਰਸਾ ਦੇ ਖੇਡ ਪਿੰਡ ’ਚ ਤੈਰਾਕੀ ਮੁਕਾਬਲਿਆਂ ਦੇ ਜ਼ਬਰਦਸਤ ਰੋਮਾਂਚ ਨੇ ਸਮਾਂ ਬੰਨ੍ਹਿਆ
ਅਸ਼ੋਕ ਵਰਮਾ
ਸਿਰਸਾ , 27 ਜੁਲਾਈ 2026: ਡੇਰਾ ਸੱਚਾ ਸੌਦਾ ਸਿਰਸਾ ਦੇ ਐੱਮਐੱਸਜੀ ਭਾਰਤੀ ਖੇਲ ਗਾਓਂ, ਡੇਰਾ ਸੱਚਾ ਸੌਦਾ ਸਰਸਾ ’ਚ ਚੱਲ ਰਹੀ ਚਾਰ ਰੋਜ਼ਾ ਸੀਬੀਐੱਸਈ ਨਾਰਥ ਜੋਨ-2 ਬੁਆਇਜ਼ ਸਵਿਮਿੰਗ ਚੈਂਪੀਅਨਸ਼ਿਪ ਦੇ ਦੂਜੇ ਦਿਨ ਸਵਿਮਿੰਗ ਪੂਲ ’ਚ ਉਤਸ਼ਾਹ ਆਪਣੇ ਸਿਖ਼ਰ ’ਤੇ ਨਜ਼ਰ ਆਇਆ। ਸਵੇਰ ਹੁੰਦਿਆਂ ਹੀ ਖਿਡਾਰੀ ਆਪੋ ਆਪਣੇ ਨਿਰਧਾਰਿਤ ਮੁਕਾਬਲਿਆਂ ਦੀ ਤਿਆਰੀ ’ਚ ਜੁਟ ਗਏ। ਇਸ ਮੌਕੇ ਵੱਖ-ਵੱਖ ਉਮਰ ਵਰਗ ਦੇ ਮੁਕਾਬਲਿਆਂ ’ਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਪ੍ਰਤਿਭਾ ਦਾ ਲੋਹਾ ਜੇਤੂ ਅਤੇ ਉਪ ਜੇਤੂ ਦੇ ਰੂਪ ’ਚ ਮਨਵਾਇਆ। ਕਈ ਮੁਕਾਬਲੇ ਐਨੇ ਸਖਤ ਸਨ ਜਿੰਨ੍ਹਾਂ ਵਿਚਕਾਰ ਅੰਤਰ ਸਿਰਫ ਕੁਝ ਮਿਲੀ ਸੈਕਿੰਡ ਦਾ ਰਿਹਾ। ਹਰ ਰੇਸ ਤੋਂ ਬਾਅਦ ਦਰਸ਼ਕਾਂ ਦੀਆਂ ਤਾੜੀਆਂ ਦੀ ਗੂੰਜ ਅਤੇ ਖਿਡਾਰੀਆਂ ਦੇ ਚਿਹਰੇ ’ਤੇ ਜਿੱਤ ਦਾ ਉਤਸ਼ਾਹ ਪੂਰੇ ਕੈਂਪਸ ’ਚ ਖੇਡ ਭਾਵਨਾ ਦਾ ਸੁਨੇਹਾ ਦੇ ਰਿਹਾ ਸੀ । ਦੂਜੇ ਦਿਨ ਦੌਰਾਨ ਮੁਕਾਬਲਿਆਂ ਦਾ ਦਬਾਅ ਪਹਿਲੇ ਦਿਨ ਦੀ ਤੁਲਨਾ ’ਚ ਵੱਧ ਦਿਖਾਈ ਦਿੱਤਾ।
ਹੁਣ ਖਿਡਾਰੀਆਂ ਦੀ ਨਜ਼ਰ ਸਿਰਫ ਵਧੀਆ ਪ੍ਰਦਰਸ਼ਨ ਕਰਨ ’ਤੇ ਨਹੀਂ, ਸਗੋਂ ਅਗਲੇ ਸੈਸ਼ਨ ’ਚ ਥਾਂ ਪੱਕੀ ਕਰਨ ’ਤੇ ਵੀ ਸੀ। ਇਹੀ ਕਾਰਨ ਰਿਹਾ ਕਿ ਹਰੇਕ ਮੁਕਾਬਲੇਬਾਜ਼ ਪੂਰੇ ਆਤਮ-ਵਿਸ਼ਵਾਸ ਅਤੇ ਰਣਨੀਤੀ ਨਾਲ ਪੂਲ ’ਚ ਉੱਤਰਿਆ। ਕੋਚ ਵੀ ਲਗਾਤਾਰ ਖਿਡਾਰੀਆਂ ਦੀ ਤਕਨੀਕ, ਸਪੀਡ ਅਤੇ ਟਾਈਮਿੰਗ ’ਤੇ ਨਜ਼ਰ ਰੱਖ ਰਹੇ ਸਨ ਅਤੇ ਹਰ ਰੇਸ ਤੋਂ ਬਾਅਦ ਜ਼ਰੂਰੀ ਸੁਝਾਅ ਦਿੰਦੇ ਨਜ਼ਰ ਆਏ। ਮੁਕਾਬਲੇ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੇ ਦੱਸਿਆ ਕਿ ਇਸ ਪੱਧਰ ਦੇ ਮੁਕਾਬਲੇ ਉਨ੍ਹਾਂ ਲਈ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹਨ । ਦੂਜੇ ਦਿਨ ਵੀ ਪ੍ਰੋਗਰਾਮ ਵਾਲੇ ਸਥਾਨ ’ਤੇ ਅਨੁਸ਼ਾਸਨ ਅਤੇ ਪ੍ਰਬੰਧਾਂ ਪੱਧਰ ਖਿੱਚ ਦਾ ਕੇਂਦਰ ਬਣਿਆ ਰਿਹਾ। ਸੇਵਾਦਾਰ ਖਿਡਾਰੀਆਂ, ਅਧਿਕਾਰੀਆਂ ਅਤੇ ਮਾਪਿਆਂ ਦੀ ਮੱਦਦ ’ਚ ਲਗਾਤਾਰ ਲੱਗੇ ਰਹੇ ਜਦੋਂਕਿ ਮੈਡੀਕਲ ਟੀਮ, ਸੁਰੱਖਿਆਪ੍ਰਬੰਧ, ਸਾਫ ਪੀਣ ਵਾਲਾ ਪਾਣੀ, ਭੋਜਨ ਅਤੇ ਆਰਾਮ ਵਾਲੀਆਂ ਥਾਵਾਂ ਦੇ ਪ੍ਰਬੰਧਾਂ ਨੇ ਬਾਹਰੋਂ ਆਏ ਮੁਕਾਬਲੇਬਾਜਾਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਮਹਿਸੂਸ ਨਹੀਂ ਹੋਣ ਦਿੱਤੀ।
ਫਰੀਦਾਬਾਦ ਤੋਂ ਆਪਣੇ ਪਿਤਾ ਮਨਜੀਤ ਸਿੰਘ ਨਾਲ ਆਇਆ ਮੁਕਾਬਲੇਬਾਜ਼ ਅਕਾਲਬੀਰ ਸਿੰਘ ਕਿ ਇਸ ਤੋਂ ਪਹਿਲਾਂ ਨੈਸ਼ਨਲ ਅਤੇ ਸਟੇਟ ਮੁਕਾਬਲੇ ’ਚ ਵੀ ਆਪਣਾ ਲੋਹਾ ਮਨਵਾ ਚੁੱਕੇ ਸਨ ਜੋ ਅੱਜ ਸਰਸਾ ’ਚ ਵੀ ਆਪਣੇ ਨਤੀਜੇ ਤੋਂ ਸੰਤੁਸ਼ਟ ਨਜ਼ਰ ਆਏ। ਮਨਜੀਤ ਸਿੰਘ ਨੇ ਦੱਸਿਆ ਕਿ ਖਿਡਾਰੀਆਂ ਨੂੰ ਹਰ ਸਹੂਲਤ ਮਿਲ ਰਹੀ ਹੈ ਜੋ ਕਿ ਵੱਡੀ ਗੱਲ ਹੈ। ਉਨ੍ਹਾਂ ਪਬੰਧਕਾਂ ਵੱਲੋਂ ਕੀਤੇ ਗਏ ਪ੍ਰਬੰਧਾਂ ਪ੍ਰਤੀ ਸੰਤੁਸ਼ਟੀ ਜਤਾਈ। ਸਵਿਮਿੰਗ ’ਚ ਹਿੱਸੇਦਾਰੀ ਯਕੀਨੀ ਬਨਾਉਣ ਲਈ ਫਰੀਦਾਬਾਦ ਤੋਂ ਆਏ ਹੋਏ ਕ੍ਰਿਸ਼ ਮੋਹਿੰਦਰਾ ਨੇ ਦੱਸਿਆ ਕਿ ਮੁਕਾਬਲੇ ’ਚ ਵਰਤੇ ਜਾ ਰਹੇ ਆਧੁਨਿਕ ਇਲੈਕਟਰਾਨਿਕ ਟਾਈਮਿੰਗ ਸਿਸਟਮ ਨੇ ਵੀ ਸਾਰਿਆਂ ਦਾ ਧਿਆਨ ਖਿੱਚਿ੍ਹਆ ਹੈ। ਉਨ੍ਹਾਂ ਦੱਸਿਆ ਕਿ ਸਟੀਕ ਨਤੀਜੇ ਕੁਝ ਵੀ ਪਲਾਂ ’ਚ ਐਲਾਨ ਹੋਣ ਨਾਲ ਮੁਕਾਬਲਾ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਤਕਨੀਕੀ ਰੂਪ ਨਾਲ ਸਹੀ ਨਜ਼ਰ ਆਇਆ ਹੈ। ਕ੍ਰਿਸ਼ ਦੇ ਪਿਤਾ ਨੇ ਦੱਸਿਆ ਕਿ ਅਸੀਂ ਪਹਿਲੀ ਵਾਰ ਅਜਿਹਾ ਯੋਜਨਾਬੱਧ ਅਤੇ ਸੇਵਾਭਾਵ ਵਾਲਾ ਖੇਤਰ ਦੇਖਿਆ ਹੈ।
ਉਨ੍ਹਾਂ ਦੱਸਿਆ ਕਿ ਉਹ ਉੱਤਰ ਹੀ ਨਹੀਂ ਸਗੋਂ ਦੱਖਣੀ ਭਾਰਤ ਦੀਆਂ ਕਈ ਥਾਵਾਂ ’ਤੇ ਗਏ ਹਾਂ, ਵੱਡੀਆਂ ਯੂਨੀਵਰਸਿਟੀਆਂ ’ਚ ਗਏ ਪਰ ਇੱਥੇ ਆ ਕੇ ਜੋ ਸੁਵਿਧਾਵਾਂ ਮਿਲੀਆਂ ਹਨ ਵਾਕਈ ਕਾਬਿਲੇ ਤਾਰੀਫ ਹਨ। ਬੱਚਿਆਂ ਅਤੇ ਮਾਪਿਆਂ ਲਈ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਕਿ ਉਹ ਜਿੱਥੇ ਵੀ ਜਾਣ ਤਾਂ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਮਿਲਣ ਤਾਂ ਕਿ ਉਨ੍ਹਾਂ ਦੇ ਅਭਿਆਸ ਅਤੇ ਨਤੀਜੇ ’ਤੇ ਅਸਰ ਨਾ ਪਵੇ, ਪਰ ਇਸ ਸਟੇਡੀਅਮ ’ਚ ਜੋ ਪ੍ਰਬੰਧ ਕੀਤਾ ਗਿਆ ਹੈ ਉਸ ਦਾ ਕੋਈ ਸਾਨੀ ਨਹੀਂ ਹੈ। ਮੁਕਾਬਲੇ ’ਚ ਆਪਣੇ ਬੱਚਿਆਂ ਨਾਲ ਪਹੁੰਚੇ ਰਾਹੁਲ, ਕਰਨ, ਸੁਨੀਲ, ਰਾਮਨਿਵਾਸ, ਸੁਰਭੀ ਆਦਿ ਨੇ ਦੱਸਿਆ ਕਿ ਮਾਪੇ ਪੂਰਾ ਸਮਾਂ ਖਿਡਾਰੀਆਂ ਦਾ ਉਤਸ਼ਾਹ ਵਧਾਉਂਦੇ ਰਹੇ। ਹਰ ਸਫਲ ਰੇਸ ਤੋਂ ਬਾਅਦ ਤਾੜੀਆਂ ਨਾਲ ਖਿਡਾਰੀਆਂ ਦਾ ਸਵਾਗਤ ਕੀਤਾ ਗਿਆ। ਕਈ ਮਾਪਿਆਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਬੱਚਿਆਂ ’ਚ ਆਤਮ ਵਿਸ਼ਵਾਸ, ਅਨੁਸ਼ਾਸਨ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਵਿਕਸਤ ਹੁੰਦੀ ਹੈ।
- Download Babushahi App
-
-