ਜ਼ਿਲ੍ਹਾ ਮੈਜਿਸਟ੍ਰੇਟ ਨੇ ਪਿੰਡ ਮਹਿੰਦਪੁਰ ਸਥਿਤ ਗੇਲ ਮਿੰਨੀ ਇੰਸਟੀਚਿਊਟ ਦੇ 300 ਮੀਟਰ ਘੇਰੇ ਨੂੰ 'ਨੋ ਡਰੋਨ ਜ਼ੋਨ' ਘੋਸ਼ਿਤ ਕੀਤਾ
ਮਨਪ੍ਰੀਤ ਸਿੰਘ
ਰੂਪਨਗਰ, 2 ਜੁਲਾਈ:
ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਿੰਡ ਮਹਿੰਦਪੁਰ ਵਿਖੇ ਸਥਿਤ ਗੇਲ ਮਿੰਨੀ ਇੰਸਟੀਚਿਊਟ ਦੇ 300 ਮੀਟਰ ਦੇ ਘੇਰੇ ਨੂੰ 'ਨੋ ਡਰੋਨ ਜ਼ੋਨ' (ਵਰਜਿਤ ਖੇਤਰ) ਘੋਸ਼ਿਤ ਕੀਤਾ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਜਨਰਲ ਮੈਨੇਜਰ, ਗੇਲ (ਇੰਡੀਆ) ਲਿਮਿਟਡ, ਲੁਧਿਆਣਾ ਵੱਲੋਂ ਉਕਤ ਇੰਸਟੀਚਿਊਟ ਨੂੰ 'ਨੋ ਡਰੋਨ ਜ਼ੋਨ' ਘੋਸ਼ਿਤ ਕਰਨ ਲਈ ਬੇਨਤੀ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਅਤੇ ਉਪ ਮੰਡਲ ਮੈਜਿਸਟਰੇਟ ਨੰਗਲ ਤੋਂ ਪ੍ਰਾਪਤ ਰਿਪੋਰਟਾਂ ਵਿੱਚ ਸੁਰੱਖਿਆ ਪੱਖੋਂ ਇੰਸਟੀਚਿਊਟ ਦੇ ਆਲੇ-ਦੁਆਲੇ 300 ਮੀਟਰ ਦੇ ਖੇਤਰ ਨੂੰ 'ਨੋ ਡਰੋਨ ਜ਼ੋਨ' ਘੋਸ਼ਿਤ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ, ਜਿਸ ਤੇ ਸੁਰੱਖਿਆ ਦੇ ਮੱਦੇਨਜ਼ਰ ਇਹ ਹੁਕਮ ਲਾਗੂ ਕੀਤੇ ਗਏ ਹਨ।
ਇਹ ਹੁਕਮ 2 ਜੁਲਾਈ 2026 ਤੋਂ 23 ਅਗਸਤ 2026 ਤੱਕ ਲਾਗੂ ਰਹੇਗਾ।
- Download Babushahi App
-
-