Big Breaking: Shubham Sharma ਦਾ ਪੰਜਾਬ ਯੂਥ ਕਾਂਗਰਸ ਦਾ ਨਵਾਂ ਪ੍ਰਧਾਨ ਬਣਨਾ ਤਹਿ - ਸਭ ਤੋਂ ਵੱਧ ਵੋਟ ਲਈਆਂ - ਰਾਜਾ ਵੜਿੰਗ ਨੇ ਪਾਈ ਜੱਫੀ
ਸ਼ੁਭਮ ਸ਼ਰਮਾ 'ਸ਼ੁਭੀ' ਬਣਨਗੇ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ- 3800 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਕੇ ਸ਼ੁਭਮ ਸ਼ਰਮਾ ਨੇ ਹਾਸਲ ਕੀਤੀ ਯੂਥ ਕਾਂਗਰਸ ਦੀ ਕਮਾਨ
ਸਖ਼ਤ ਮੁਕਾਬਲੇ ਵਿੱਚ ਸ਼ੁਭਮ ਸ਼ਰਮਾ ਨੂੰ ਮਿਲੇ 1,60,154 ਵੋਟ ਅਤੇ ਗਗਨਦੀਪ ਨੂੰ ਮਿਲੇ 1,56,271 ਵੋਟ
Ravi Jakhu
ਧੂਰੀ/ਚੰਡੀਗੜ੍ਹ, 22 ਜੂਨ 2026: ਪੰਜਾਬ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਸ਼ੁਭਮ ਸ਼ਰਮਾ 'ਸ਼ੁਭੀ' ਦਾ ਪੰਜਾਬ ਯੂਥ ਕਾਂਗਰਸ ਦਾ ਨਵਾਂ ਪ੍ਰਧਾਨ ਬਣਨਾ ਤਹਿ ਹੈ। ਬੇਹੱਦ ਰੋਮਾਂਚਕ ਅਤੇ ਸਖ਼ਤ ਮੁਕਾਬਲੇ ਵਿੱਚ ਸ਼ੁਭਮ ਸ਼ਰਮਾ ਨੇ 3,800 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਸ਼ਾਨਦਾਰ ਜਿੱਤ ਦਰਜ ਕਰਕੇ ਪਾਰਟੀ ਦੀ ਇਸ ਅਹਿਮ ਵਿੰਗ ਦੀ ਕਮਾਨ ਸੰਭਾਲੀ ਹੈ।
ਇਸ ਚੋਣ ਮੁਕਾਬਲੇ ਵਿੱਚ ਦੂਜੇ ਉਮੀਦਵਾਰਾਂ ਵੱਲੋਂ ਵੀ ਜ਼ੋਰਦਾਰ ਟੱਕਰ ਦਿੱਤੀ ਗਈ, ਜਿਸ ਤਹਿਤ ਸ਼ੁਭਮ ਸ਼ਰਮਾ ਨੂੰ ਕੁੱਲ 1,60,154 ਵੋਟਾਂ ਹਾਸਲ ਹੋਈਆਂ, ਜਦੋਂ ਕਿ ਗਗਨਦੀਪ ਨੇ 1,56,271 ਵੋਟਾਂ ਪ੍ਰਾਪਤ ਕੀਤੀਆਂ। ਗਗਨ ਨੂੰ ਪਛਾੜਦਿਆਂ ਸ਼ੁਭਮ ਸ਼ਰਮਾ 'ਸ਼ੁਭੀ' ਨੇ ਪ੍ਰਧਾਨਗੀ ਦੇ ਅਹੁਦੇ 'ਤੇ ਕਬਜ਼ਾ ਜਮਾਇਆ ਹੈ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ੁਭਮ ਸ਼ਰਮਾ 'ਸ਼ੁਭੀ' ਨੂੰ ਚੋਂ ਜਿੱਤਣ ਅਤੇ ਨੌਜਵਾਨਾਂ ਦੀ ਪਹਿਲੀ ਪਸੰਦ ਬਣਨ ਤੇ ਵਧਾਈ ਦਿੱਤੀ।
- Download Babushahi App
-
-