ਆਕਸਫੋਰਡ ਸਕੂਲ ਵਿਖੇ ਸਲਾਨਾ ਨੇਵਲ ਯੂਨਿਟ ਸਿਖਲਾਈ ਕੈਂਪ ਸਫਲਤਾ ਪੂਰਵਕ ਸਮਾਪਤ
ਅਸ਼ੋਕ ਵਰਮਾ
ਭਗਤਾ ਭਾਈ, 11 ਜੂਨ 2026 :ਦਾ ਆਕਸਫੋਰਡ ਸਕੂਲ ਆਫ ਐਜੂਕੇਸ਼ਨ, ਭਗਤਾ ਭਾਈ, ਇਲਾਕੇ ਦੀ ਇੱਕ ਅਜਿਹੀ ਮਾਣਮੱਤੀ ਸੰਸਥਾ ਹੈ ,ਜੋ ਵਿਦਿਅਕ ਪੱਖ ਦੇ ਨਾਲ -ਨਾਲ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਹੋਰ ਗਤੀਵਿਧੀਆਂ ਨੂੰ ਪ੍ਰਮੁੱਖ ਰੱਖਦੇ ਹੋਏ ਸਮੇਂ -ਸਮੇਂ ਉੱਤੇ ਅਜਿਹੇ ਉਪਰਾਲੇ ਕਰਦੀ ਹੈ, ਜੋ ਵਿਦਿਆਰਥੀਆਂ ਦੇ ਵਰਤਮਾਨ ਅਤੇ ਭਵਿੱਖ ਨੂੰ ਉਜਵਲ ਬਣਾਉਣ ਵਿੱਚ ਸਹਾਈ ਸਿੱਧ ਹੁੰਦੇ ਹਨ । ਇਹ ਅਜਿਹੀ ਸੰਸਥਾ ਹੈ, ਜਿਸ ਦੇ ਵਿਦਿਆਰਥੀ ਐਨ.ਸੀ.ਸੀ ਕੈਡਿਟ ਬਣ ਚੁੱਕੇ ਹਨ। ਇਸ ਸੰਸਥਾ ਵਿੱਚ ਨੇਵੀ ਵਿੰਗ ਦੇ ਸਲਾਨਾ ਟ੍ਰੇਨਿੰਗ ਕੈਂਪ ਦੀ ਸ਼ੁਰੂਆਤ 2 ਜੂਨ ਨੂੰ ਕੀਤੀ ਗਈ ਸੀ। ਇਸ ਦਸ ਰੋਜ਼ਾ ਕੈਂਪ ਵਿੱਚ ਐਨ.ਸੀ.ਸੀ ਕੈਡਿਟਾਂ ਨੂੰ ਅਨੁਸ਼ਾਸਨ, ਲੀਡਰਸ਼ਿਪ ,ਦੇਸ਼ ਦੀ ਸੇਵਾ ਕਰਨ ਅਤੇ ਇੱਕ ਚੰਗੇ ਨਾਗਰਿਕ ਬਣਨ ਦੀ ਜਾਣਕਾਰੀ ਦਿੱਤੀ ਗਈ।
ਸਾਰੇ ਕੈਡਿਟਾਂ ਨੇ ਇਸ ਸਿਖਲਾਈ ਦਾ ਪੂਰਾ ਲਾਭ ਲਿਆ ਤਾਂ ਕਿ ਉਹ ਇਥੋਂ ਅਨੁਸ਼ਾਸਿਤ ਰੂਪ ਵਿੱਚ ਅੱਗੇ ਵਧਣ ਅਤੇ ਕਿਸੇ ਵੀ ਰੂਪ ਵਿੱਚ ਦੇਸ਼ ਦੀ ਸੇਵਾ ਕਰ ਸਕਣ। ਇਸ ਕੈਂਪ ਦਾ ਮੁੱਖ ਉਦੇਸ਼ ਇੱਕ ਜੁੱਟ ਹੋ ਕੇ ਰਹਿਣ ਦੀ ਜਾਚ ਸਿੱਖਣਾ ,ਅਨੁਸ਼ਾਸਨ ਸਿੱਖਣਾ, ਵੱਖ ਵੱਖ ਪ੍ਰਸਥਿਤੀਆਂ ਵਿੱਚ ਇਕੱਠੇ ਰਹਿਣ ਦੀ ਜਾਂਚ ਸਿੱਖਣਾ ਵੀ ਸੀ। ਇਸ ਕੈਂਪ ਵਿੱਚ 23 ਸਕੂਲਾਂ ਦੇ ਕੁੱਲ 564 ਕੈਡਿਟ ਸ਼ਾਮਿਲ ਹੋਏ ਜਿਨਾਂ ਦੇ ਵਿੱਚ 221 ਜੂਨੀਅਰ ਵਿੰਗ (ਲੜਕੀਆਂ) ਅਤੇ 343 ਜੂਨੀਅਰ ਡਿਵੀਜ਼ਨ (ਲੜਕੇ) ਦੇ ਕੈਡਿਟ ਸ਼ਾਮਿਲ ਸਨ। ਇਸ ਕੈਂਪ ਵਿੱਚ 564 ਕੈਡਿਟ ਨੂੰ 11 ਕੰਪਨੀਆਂ ਵਿੱਚ ਵੰਡ ਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਜਿਵੇਂ ਕਿ ਰਾਈਫਲ ਸਿਖਲਾਈ , ਰੱਸਾ ਕੱਸੀ ,ਵਾਲੀਬਾਲ , ਕਲਚਰ ਗਤੀਵਿਧੀਆਂ, ਪੀ.ਟੀ ਪਰੇਡ ਆਦਿ ਕਰਵਾਈ ਗਈ ।
ਇਸ ਮੌਕੇ ਸਰੀਰਕ ਗਤੀਵਿਧੀਆਂ ਤੋਂ ਇਲਾਵਾ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ਤੇ ਜਾਗਰੂਕ ਲੈਕਚਰ ਲਗਾਏ ਗਏ ਜਿਵੇਂ ਕਿ ਟਰੈਫਿਕ ਰੂਲ ਅਤੇ ਰੈਗੂਲੇਸ਼ਨ, ਫਾਇਰ ਸੇਫਟੀ, ਨਸ਼ਿਆਂ ਵਿਰੁੱਧ, ਮੁਢਲੀ ਸਹਾਇਤਾ, ਸਾਈਬਰ ਕ੍ਰਾਈਮ, ਡਿਜਾਸਟਰ ਮੈਨੇਜਮੈਂਟ , ਵਾਤਾਵਰਨ ਆਦਿ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਇਸ ਦਿਨ ਵੱਖ-ਵੱਖ ਸਕੂਲਾਂ ਤੋਂ ਆਏ ਸਾਰੇ ਕੈਡੀਟਾਂ ਨੇ ਵੱਖ-ਵੱਖ ਮਨੋਰੰਜਨ ਦਾਇਕ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਸਮੇਂ ਸਾਰੇ ਕੈਡਿਟਾਂ ਵੱਲੋਂ ਇੱਕ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਹ ਰੰਗਾ -ਰੰਗ ਪ੍ਰੋਗਰਾਮ ਵਿੱਚ ਪੰਜਾਬੀ ਲੋਕ ਨਾਚ ਦਾ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਵਿੱਚ ਕੈਡਿਟ ਨੇ ਪੋਜੀਸ਼ਨਾਂ ਵੀ ਹਾਸਿਲ ਕੀਤੀਆਂ। ਆਕਸਫੋਰਡ ਸਕੂਲ ਦੇ ਕੈਡਿਟ ਨੇ ਵੀ ਪੁਜੀਸ਼ਨ ਹਾਸਿਲ ਕੀਤੀ ।
ਇਸ ਮੌਕੇ ਕੈਪਟਨ ਇਸ਼ਰਾਜ ਸਿੰਘ (ਕਮਾਂਡਰ ਅਫਸਰ) ਨੇ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੂੰ ਸਨਮਾਨ ਚਿੰਨ ਦੇ ਕੇ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਦਾ ਧੰਨਵਾਦ ਕੀਤਾ । ਏ.ਐਨ.ਓ. ਤਜਿੰਦਰ ਸਿੰਘ, ਸੀ.ਟੀ.ਓ. ਜਗਜੀਤ ਸਿੰਘ, ਸਕੂਲ ਦੇ ਡੀਪੀ ਈ ਪ੍ਰਦਮਨਸਿੰਘ, ਸੁਖਵਿੰਦਰ ਸਿੰਘ, ਗੁਰਜਿੰਦਰ ਸਿੰਘ ,ਮੈਡਮ ਮਨਪ੍ਰੀਤ ਕੌਰ, ਮੈਡਮ ਪੂਨਮ , ਅਤੇ ਬਾਕੀ ਸਕੂਲਾਂ ਤੋਂ ਆਏ ਅਧਿਆਪਕਾਂ ਦੇ ਸਹਿਯੋਗ ਨਾਲ ਇਹ ਕੈਂਪ ਸਦੀਵੀ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਸਮੇਂ ਸਾਰੇ ਕੈਡਿਟ ਬੜੇ ਉਤਸ਼ਾਹਿਤ ਨਜ਼ਰ ਆ ਰਹੇ ਸਨ। ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਰਾਜਵਿੰਦਰ ਸਿੰਘ ਸੋਢੀ (ਜਨਰਲ ਸਕੱਤਰ), ਗੁਰਮੀਤ ਸਿੰਘ ਗਿੱਲ (ਸਰਪੰਚ) ਵੀ ਮੌਜੂਦ ਸਨ।
- Download Babushahi App
-
-