ਬਟਾਲਾ ਪੁਲਿਸ ਨੇ ਸੁਖਰਾਜ ਸਿੰਘ ਉਰਫ ਕਾਕਾ ਪੱਡੇ 'ਤੇ ਗੋਲੀ ਚਲਾਉਣ ਵਾਲੇ ਦਬੋਚੇ
ਦੋਸ਼ੀ ਕੋਲੋ 1 ਪਿਸਟਲ 30 ਬੇਰ ਬਰੇਟਾ, 3 ਰੋਂਦ ਜਿੰਦਾ 30 ਬੋਰ ਬ੍ਰਾਮਦਗੀ ਹੋਈ
ਰੋਹਿਤ ਗੁਪਤਾ
ਬਟਾਲਾ, 21 ਮਈ ਸੰਦੀਪ ਕੁਮਾਰ ਵਡੇਰਾ ਐੱਸ.ਪੀ ਇੰਨਵੈਸਟੀਗੇਸ਼ਨ ਬਟਾਲਾ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕਿ ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਦੇ ਖਿਲਾਫ ਚਲਾਇਆ ਗਿਆ ਆਪਰੇਸ਼ਨ ਪ੍ਰਹਾਰ-2 ਜੀ ਸਬੰਧੀ ਡੀ.ਜੀ.ਪੀ ਪੰਜਾਬ ਦੇ ਹੁਕਮਾਂ ਅਨੁਸਾਰ ਡਾ. ਮਹਿਤਾਬ ਸਿੰਘ ਐਸ.ਐਸ.ਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਟਾਲਾ ਪੁਲਿਸ ਵੱਲੋਂ ਜੋਗਾ ਸਿੰਘ ਡੀ.ਐੱਸ.ਪੀ, ਡੇਰਾ ਬਾਬਾ ਨਾਨਕ ਦੀ ਜੇਰ ਨਿਗਰਾਨੀ, ਇੰਸਪੈਕਟਰ ਸੁਖਰਾਜ ਸਿੰਘ ਸੀ.ਏ.ਸਟਾਫ ਬਟਾਲਾ ਅਤੇ ਐਸ.ਆਈ ਅਸ਼ੋਕ ਕੁਮਾਰ ਮੁੱਖ ਅਫਸਰ ਥਾਣਾ ਡੇਰਾ ਬਾਬਾ ਨਾਨਕ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ, ਜਦੋ ਅਸ਼ੀਸ ਮਸੀਹ ਉਰਫ ਸੀਪਾ ਪੁੱਤਰ ਸੈਮੁਅਲ ਮਸੀਹ ਵਾਸੀ ਸਾਹਪੁਰ ਜਾਜਨ ਨੂੰ ਕਾਬੂ ਕਰਕੇ ਇਸ ਪਾਸੇ 1 ਪਿਸਟਲ 30 ਬੋਰ ਬਰੋਟਾ ਤੇ 3 ਰੋਂਦ ਜਿੰਦਾ 30 ਬੋਰ ਬ੍ਰਾਮਦ ਕਰਕੇ ਇਸ ਦੇ ਖਿਲਾਫ ਮੁੱਕਦਮਾ ਨੰਬਰ 101 ਮਿਤੀ 20-5-2026 ਜੁਰਮ 25-54-59 ਅਸਲਾ ਐਕਟ ਥਾਣਾ ਡੇਰਾ ਬਾਬਾ ਨਾਨਕ ਦਰਜ ਰਜਿਸਟਰ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੇਸੀ ਅਸ਼ੀਸ ਉਰਫ ਸੀਪਾ ਨੇ ਦੱਸਿਆ ਕਿ ਮਿਤੀ 25 ਮਾਰਚ 2026 ਨੂੰ ਸੁਖਰਾਜ ਸਿੰਘ ਉਰਫ ਕਾਕਾ ਵਾਸੀ ਪੱਡੇ ਤੇ ਜਿਸ ਦਿਨ ਗੋਲੀਆਂ ਚੱਲੀਆਂ ਸਨ, ਉਸ ਦਿਨ ਉਸ ਨੇ ਸੁਖਰਾਜ ਸਿੰਘ ਉਰਫ ਕਾਕਾ ਪੱਡੇ ਦੀ ਰੈਕੀ ਕੀਤੀ ਸੀ, ਜੋ ਇਸ ਵਕੂਆ ਸਬੰਧੀ ਦਰਜ ਮੁਕੱਦਮਾ ਨੰਬਰ 47 ਮਿਤੀ 25-03-2026 ਜੁਰਮ 109, 61(2), ਬੀ,ਐਨ,ਐਸ 25/27-54-59 ਆਰਮਜ ਐਕਟ ਥਾਣਾ ਡੇਰਾ ਬਾਬਾ ਨਾਨਕ ਵਿਚ ਵੀ ਲੋੜੀਦਾ ਸੀ, ਦੋਸ਼ੀ ਸੀਪਾ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਰਿਮਾਂਡ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾ ਦੱਸਿਆ ਕਿ ਦੋਸ਼ੀ ਕੋਲੇ 1 ਪਿਸਟਲ 30 ਬੇਰ ਬਰੇਟਾ, 3 ਰੋਂਦ ਜਿੰਦਾ 30 ਬੋਰ ਬ੍ਰਾਮਦਗੀ ਹੋਈ ਹੈ।
- Download Babushahi App
-
-