ਆਕਸਫੋਰਡ ਸਕੂਲ ਭਗਤਾ ਭਾਈ ਦੇ ਐਨਸੀਸੀ ਕੈਡਿਟ ਫੌਜ ਦੇ 10 ਰੋਜ਼ਾ ਕੈਂਪ ਲਈ ਰਵਾਨਾ
ਅਸ਼ੋਕ ਵਰਮਾ
ਭਗਤਾ ਭਾਈ, 16 ਮਈ 2026 : 'ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ’ ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ ਜੋ ਹਰ ਖੇਤਰ ਵਿੱਚ ਹੀ ਧਰੂ-ਤਾਰੇ ਵਾਂਗ ਚਮਕਦੀ ਹੈ।ਇਸ ਸੰਸਥਾ ਵਿੱਚ ਹਰ ਵਿਦਿਆਰਥੀ ਨੂੰ ਅਕਾਦਮਿਕ ਪੱਖ ਦੇ ਨਾਲ-ਨਾਲ ਬੌਧਿਕਤਾ ਨਾਲ ਭਰਪੂਰ ਹੋਰ ਗਤੀਵਿਧੀਆਂ ਵੀ ਮਹੁੱਈਆ ਕਰਵਾਈਆਂ ਜਾਂਦੀਆਂ ਹਨ, ਜੋ ਉਸਦੇ ਆਉਣ ਵਾਲੇ ਜੀਵਨ ਵਿੱਚ ਬਹੁਤ ਸਹਾਇਕ ਸਿੱਧ ਹੋਣਗੀਆਂ।ਇਸ ਲਈ ਇਸ ਸੰਸਥਾ ਦੇ ਵਿਦਿਆਰਥੀਆਂ ਦਾ NCC ਨੇਵੀਂ ਅਤੇ ਆਰਮੀ ਕੈਡਿਟ ਵਿੰਗ ਸਕਾਉਟ ਐਂਡ ਗਾਈਡਸ ਯੂਨਿਟ ਦਾ ਹਿੱਸਾ ਬਣਨਾ ਵੀ ਬੜੇ ਮਾਣ ਵਾਲੀ ਗੱਲ ਹੈ।ਇਹ NCC ਕੈਡਿਟ ਸਮੇਂ-ਸਮੇਂ ਤੇ ਲੱਗਣ ਵਾਲੇ ਵੱਖ-ਵੱਖ ਕੈਂਪਾਂ ਵਿੱਚ ਸ਼ਮੂਲੀਅਤ ਕਰਦੇ ਹਨ ਅਤੇ ਆਪਣੇ ਅੰਦਰ ਇੱਕ ਉੱਤਮ ਕੈਡਿਟ ਦੇ ਗੁਣ ਭਰਦੇ ਹਨ।
ਇਸੇ ਤਹਿਤ ਹੀ ਇਸ ਸੰਸਥਾ ਦੇ ਐਨ.ਸੀ.ਸੀ ਆਰਮੀ ਦੇ 27 ਕੈਡਿਟਾਂ ਨੂੰ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਵੱਲੋਂ ਸ਼ੁੱਭ ਇਛਾਵਾਂ ਦੇ ਕੇ ਕੈਂਪ ਲਈ ਰਵਾਨਾ ਕੀਤਾ ਗਿਆ।ਇਨ੍ਹਾਂ ਵਿੱਚ 10 ਲੜਕੀਆਂ ਅਤੇ 17 ਲੜਕੇ ਸ਼ਾਮਿਲ ਹਨ।ਐਨ.ਸੀ.ਸੀ. ਦੇ ਸੀ.ਟੀ.ਓ. ਤੇਜਿੰਦਰ ਸਿੰਘ ਦੀ ਅਗਵਾਈ ਵਿੱਚ ਗਏ ਕੈਡਿਟ, ‘ਐਨ.ਸੀ.ਸੀ ਅਕੈਡਮੀ, ਮਲੋਟ” ਵਿਖੇ ਲੱਗਣ ਵਾਲੇ 10 ਰੋਜ਼ਾ ਕੈਂਪ ਦਾ ਹਿੱਸਾ ਬਣਨਗੇ।ਇਸ ਕੈਂਪ ਦੌਰਾਨ ਇਹ ਕੈਡਿਟ ਵੱਖ-ਵੱਖ ਗਤੀਵਿਧੀਆਂ ਜਿਵੇਂ ਪਰੇਡ, ਪੀ.ਟੀ., ਕੈਂਪਿੰਗ, ਸ਼ੂਟਿੰਗ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਦੀ ਮੁਹਾਰਤ ਹਾਸਲ ਕਰਨਗੇ।ਇਸ ਦਸ ਰੋਜ਼ਾ ਕੈਂਪ ਵਿੱਚ ਜਾਣ ਵਾਲੇ ਸਾਰੇ ਕੈਡਿਟ ਬੜੇ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਸਨ।
ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ) ,ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਵੀ ਵਿਦਿਆਰਥੀਆਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ।
- Download Babushahi App
-
-