'NASA Fellow' ਤੋਂ ਖੌਫਨਾਕ ਸ਼ੂਟਰ ਤੱਕ: ਟਰੰਪ ਦੀ ਡਿਨਰ ਪਾਰਟੀ 'ਤੇ ਹਮਲਾ ਕਰਨ ਵਾਲਾ ਕੋਲ ਥਾਮਸ ਐਲਨ ਅਸਲ ਵਿੱਚ ਕੌਣ ਹੈ?
ਵਾਸ਼ਿੰਗਟਨ, ਡੀ.ਸੀ., 26 ਅਪ੍ਰੈਲ, 2026
ਵਾਸ਼ਿੰਗਟਨ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਡਿਨਰ ਪਾਰਟੀ ਦੌਰਾਨ ਹੋਈ ਗੋਲੀਬਾਰੀ ਨੇ ਪੂਰੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਘਟਨਾ ਨੇ ਨਾ ਸਿਰਫ ਅਮਰੀਕੀ ਸੁਰੱਖਿਆ ਪ੍ਰਬੰਧਾਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ, ਸਗੋਂ ਹਮਲਾਵਰ ਦੀ ਪਛਾਣ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਇਸ ਹਮਲੇ ਨੂੰ ਅੰਜਾਮ ਦੇਣ ਵਾਲਾ 31 ਸਾਲਾ ਕੋਲ ਥਾਮਸ ਐਲਨ ਕੋਈ ਆਮ ਅਪਰਾਧੀ ਨਹੀਂ, ਸਗੋਂ ਇੱਕ ਉੱਚ-ਪੜ੍ਹਿਆ ਲਿਖਿਆ ਇੰਜੀਨੀਅਰ ਅਤੇ ਇੱਕ ਹੋਣਹਾਰ ਵਿਅਕਤੀ ਹੈ।
ਕੈਲੀਫੋਰਨੀਆ ਦੇ ਟੋਰੈਂਸ ਦਾ ਰਹਿਣ ਵਾਲਾ ਕੋਲ ਥਾਮਸ ਐਲਨ ਅਕਾਦਮਿਕ ਤੌਰ 'ਤੇ ਬੇਹੱਦ ਤੇਜ਼ ਰਿਹਾ ਹੈ। ਉਸਨੇ ਅਮਰੀਕਾ ਦੇ ਪ੍ਰਸਿੱਧ CalTech (ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ) ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਅਤੇ ਬਾਅਦ ਵਿੱਚ ਕੰਪਿਊਟਰ ਸਾਇੰਸ ਵਿੱਚ ਵੀ ਮਹਾਰਤ ਹਾਸਲ ਕੀਤੀ। ਇੰਨਾ ਹੀ ਨਹੀਂ, ਉਹ ਇੱਕ Indie game developer ਵਜੋਂ ਵੀ ਸਰਗਰਮ ਸੀ ਅਤੇ ਵਿਦਿਆਰਥੀਆਂ ਨੂੰ ਟਿਊਸ਼ਨ ਵੀ ਪੜ੍ਹਾਉਂਦਾ ਸੀ। ਉਸਦੇ ਕਰੀਅਰ ਦਾ ਸਭ ਤੋਂ ਹੈਰਾਨੀਜਨਕ ਪਹਿਲੂ ਉਸਦਾ NASA ਨਾਲ ਸਬੰਧ ਹੈ। ਰਿਪੋਰਟਾਂ ਅਨੁਸਾਰ, ਉਸਨੇ NASA Jet Propulsion Laboratory ਵਿੱਚ ਇੱਕ Summer Research Fellow ਵਜੋਂ ਵੀ ਕੰਮ ਕੀਤਾ ਸੀ, ਜਿਸ ਕਾਰਨ ਉਸਨੂੰ 'NASA Fellow' ਵਜੋਂ ਵੀ ਜਾਣਿਆ ਜਾਂਦਾ ਸੀ। ਇੱਕ ਵਿਅਕਤੀ ਜੋ ਵਿਗਿਆਨ ਅਤੇ ਤਕਨੀਕੀ ਖੇਤਰ ਵਿੱਚ ਇੰਨੀ ਵੱਡੀ ਪੁਲਾਂਘ ਪੁੱਟ ਚੁੱਕਿਆ ਸੀ, ਉਹ ਅਚਾਨਕ ਅਜਿਹੇ ਖੌਫਨਾਕ ਰਾਹ 'ਤੇ ਕਿਵੇਂ ਚੱਲ ਪਿਆ, ਇਹ ਸਵਾਲ ਸਾਰਿਆਂ ਨੂੰ ਪਰੇਸ਼ਾਨ ਕਰ ਰਿਹਾ ਹੈ।
ਘਟਨਾ ਵਾਲੇ ਦਿਨ ਐਲਨ ਪੂਰੀ ਤਿਆਰੀ ਨਾਲ ਆਇਆ ਸੀ। ਉਹ ਇੱਕ ਸ਼ਾਟਗਨ, ਪਿਸਤੌਲ ਅਤੇ ਹੋਰ ਖਤਰਨਾਕ ਹਥਿਆਰਾਂ ਨਾਲ ਲੈਸ ਹੋ ਕੇ ਘਟਨਾ ਸਥਾਨ 'ਤੇ ਪਹੁੰਚਿਆ। ਜਦੋਂ ਉਹ ਸੁਰੱਖਿਆ ਘੇਰੇ ਨੂੰ ਤੋੜ ਕੇ ਪਾਰਟੀ ਹਾਲ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਸੁਰੱਖਿਆ ਕਰਮਚਾਰੀਆਂ ਨੇ ਉਸਨੂੰ ਰੋਕ ਲਿਆ। ਇਸ ਤੋਂ ਬਾਅਦ ਸ਼ੱਕੀ ਅਤੇ ਸੁਰੱਖਿਆ ਅਧਿਕਾਰੀਆਂ ਵਿਚਕਾਰ ਗੋਲੀਬਾਰੀ (shootout) ਸ਼ੁਰੂ ਹੋ ਗਈ। ਇਸ ਹਫੜਾ-ਦਫੜੀ ਵਿੱਚ ਇੱਕ ਸੁਰੱਖਿਆ ਕਰਮਚਾਰੀ ਜ਼ਖਮੀ ਹੋਇਆ, ਪਰ ਖੁਸ਼ਕਿਸਮਤੀ ਨਾਲ ਉਸਨੇ Bulletproof jacket ਪਹਿਨੀ ਹੋਈ ਸੀ, ਜਿਸ ਕਾਰਨ ਉਸਦੀ ਜਾਨ ਬਚ ਗਈ। Secret Service ਅਤੇ ਸੁਰੱਖਿਆ ਏਜੰਸੀਆਂ ਨੇ ਤੁਰੰਤ ਜਵਾਬ ਦਿੰਦੇ ਹੋਏ ਟਰੰਪ ਅਤੇ ਉੱਥੇ ਮੌਜੂਦ ਹੋਰ ਨੇਤਾਵਾਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ ਅਤੇ ਹਮਲਾਵਰ ਨੂੰ ਕਾਬੂ ਕਰ ਲਿਆ। ਫਿਲਹਾਲ ਇਸ ਗੱਲ ਦੀ ਜਾਂਚ ਚੱਲ ਰਹੀ ਹੈ ਕਿ ਇੱਕ ਨਾਸਾ ਫੈਲੋ ਰਹਿ ਚੁੱਕੇ ਇੰਜੀਨੀਅਰ ਨੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਕਿਉਂ ਬਣਾਈ।
Click to Follow Babushahi Facebook page →