ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਭੀਣ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ
ਬੱਚਿਆਂ ਦੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ।
ਪ੍ਰਮੋਦ ਭਾਰਤੀ
ਨਵਾਂਸ਼ਹਿਰ 22 ਅਪ੍ਰੈਲ, 2026
ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਤੇ ਮਾਣਯੋਗ ਜ਼ਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਪ੍ਰਿਆ ਸੂਦ ਜੀਆਂ ਦੀਆਂ ਹਦਾਇਤਾਂ ਤਹਿਤ ਮਾਣਯੋਗ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ, ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਡਾ. ਅਮਨਦੀਪ ਜੀਆਂ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਭੀਣ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਜਿਸ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਥਾਰਟੀ ਦੇ ਪੈਨਲ ਵਕੀਲ ਜਸ਼ਨਦੀਪ ਕੌਰ ਅਤੇ ਪੈਰਾ ਲੀਗਲ ਵਲੰਟੀਅਰ ਵਾਸਦੇਵ ਪਰਦੇਸੀ, ਕਸ਼ਮੀਰ ਸਿੰਘ ਅਤੇ ਦੇਸ ਰਾਜ ਬਾਲੀ ਹੋਰਾਂ ਵਿਸ਼ਵ ਧਰਤੀ ਦਿਵਸ ਮਨਾਉਣ ਮੌਕੇ ਬੱਚਿਆਂ ਦੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਇੰਦਰਪ੍ਰੀਤ ਕੌਰ, ਅੰਸ਼ ਬਾਂਗਲਾ,, ਗੁਰਲੀਨ ਕੌਰ ਨੇ ਕ੍ਰਮਵਾਰ ਪਹਿਲਾ,ਦੂਸਰਾ, ਅਤੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ।ਇਸ ਮੌਕੇ ਵਿਦਿਆਰਥੀਆਂ ਨੂੰ ਤੋਂ ਸੰਬੋਧਨ ਕਰਦਿਆਂ ਦੇਸ ਰਾਜ ਬਾਲੀ ਨੇ ਕਿਹਾ ਕਿ ਧਰਤੀ ਨੂੰ ਬਚਾਉਣ ਲਈ ਸਾਨੂੰ ਆਪਣੇ ਘਰਾਂ ,ਆਲੇ ਦੁਆਲੇ ਤੋਂ ਪਲਾਸਟਿਕ ਪਦਾਰਥਾਂ ਨੂੰ ਖਤਮ ਕਰਨਾ ਹੋਵੇਗਾ ਅਤੇ ਹਰ ਵਿਅਕਤੀ ਨੂੰ ਘੱਟੋ ਘੱਟ ਇੱਕ ਬੂਟਾ ਲਗਾਉਣਾ ਹੋਵੇਗਾ ,ਕੀਟਨਾਸ਼ਕ ਰਸਾਇਣਾਂ ਦੀ ਵਰਤੋਂ ਘਟਾਉਣਾ, ਪਾਣੀ ਬਚਾਉਣਾ ਨਜਦੀਕੀ ਸਥਾਨਾਂ ਤੱਕ ਜਾਣ ਲਈ ਘੱਟ ਤੋਂ ਘੱਟ ਵਾਹਨਾਂ ਦਾ ਪ੍ਰਯੋਗ ਕਰਨਾ, ਕੁਦਰਤੀ ਸਰੋਤਾਂ ਦੀ ਰਾਖੀ ਕਰਨੀ ,ਨਾੜ ਅਤੇ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਅ ਸਬੰਧੀ ਵੀ ਜਾਗਰੂਕਤਾ ਫੈਲਾਉਣਾ ਹੋਵੇਗਾ। ਉਹਨਾਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਰਾਖੀ ਕਰਨਾ ਬਿਜਲੀ ਬਚਾਉਣਾ ਸਾਡਾ ਫਰਜ਼ ਹੋਵੇ ਤਾਂ ਕਿ ਧਰਤੀ ਦੀ ਤਾਕਤ ਤੇ ਤੰਦਰੁਸਤੀ ਬਰਕਰਾਰ ਰਹੇ ਨਾਲ ਹੀ ਦੇਸ ਰਾਜ ਬਾਲੀ ਨੇ ਵਾਤਾਵਰਣ ਸੰਭਾਲ ਸਬੰਧੀ ਜਾਗਰੂਕਤਾ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਇਸ ਦਿਨ ਨੂੰ ਮਨਾਉਣ ਦਾ ਵੱਡਾ ਮਨੋਰਥ ਦੱਸਿਆ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਸੰਕਲਪ ਕਰਨਾ ਚਾਹੀਦਾ ਹੈ ਕਿ ਹਰ ਵਿਅਕਤੀ ਇੱਕ ਰੁੱਖ ਲਗਾਵੇ ਅਤੇ ਆਮ ਲੋਕ ਆਪਣੇ ਤੌਰ ਤੇ ਹੰਭਲਾ ਮਾਰਨ ।ਹਰ ਵਿਦਿਆਰਥੀ ਆਪਣੇ ਜਨਮਦਿਨ ਆਪਣੇ ਮਾਤਾ ਪਿਤਾ ਦੇ ਜਨਮਦਿਨ ਅਤੇ ਹੋਰ ਵਿਸ਼ੇਸ਼ ਸਮਾਗਮਾਂ ਤੇ ਰੁੱਖ ਲਗਾਉਣਾ ਯਕੀਨੀ ਬਣਾਉਣ। ਪੈਨਲ ਵਕੀਲ ਜਸ਼ਨਦੀਪ ਕੌਰ ਨੇ ਕਿਹਾ ਕਿ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕਰਕੇ ਵਕੀਲਾਂ ਦੀਆਂ ਸੇਵਾਵਾਂ ਮੁਫ਼ਤ ਲਈਆਂ ਜਾ ਸਕਦੀਆਂ ਹਨ। ਇਸ ਮੌਕੇ ਜਸ਼ਨਦੀਪ ਕੌਰ ਵਕੀਲ ,ਪੈਰਾ ਲੀਗਲ ਵਲੰਟੀਅਰ ਵਾਸਦੇਵ ਪ੍ਰਦੇਸੀ ,ਦੇਸ ਰਾਜ ਬਾਲੀ ਅਤੇ ਕਸ਼ਮੀਰ ਸਿੰਘ ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ,ਸੰਜੀਵ ਕੁਮਾਰ,ਡੀ ਪੀ ਈ, ਅਮਨਦੀਪ ਸਿੰਘ,ਅੰਜਲਾ, ਰਾਕੇਸ਼ ਰਾਣੀ, ਗਗਨਦੀਪ ਕੌਰ,ਸੁਮਨ ਆਦਿ ਹਾਜ਼ਰ ਸਨ।
Click to Follow Babushahi Facebook page →