ਖੇਤੀਬਾੜੀ ਵਿਭਾਗ, ਪੰਜਾਬ ਵੱਲੋ ਨਵੀਂ ਖੇਤੀ ਮਸ਼ੀਨਰੀ ਲਈ ਅਰਜ਼ੀਆਂ ਦੀ ਮੰਗ
agrimachinerypb.com 'ਤੇ ਕਿਸਾਨ ਵੀਰ ਕਰ ਸਕਦੇ ਹਨ ਅਪਲਾਈ
20 ਅਪ੍ਰੈਲ ਤੋਂ 15 ਮਈ ਤੱਕ ਆਨਲਾਈਨ ਅਪਲਾਈ ਕੀਤਾ ਜਾਵੇ
ਅਸ਼ੋਕ ਵਰਮਾ
ਬਠਿੰਡਾ, 21 ਅਪ੍ਰੈਲ 2026 : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋ ਫ਼ਸਲੀ ਵਿਭਿੰਨਤਾ ਅਤੇ ਨਵੀਂ ਖੇਤੀ ਮਸ਼ੀਨਰੀ ਨੂੰ ਉਤਸ਼ਾਹਿਤ ਕਰਨ ਲਈ ਸੀ.ਡੀ.ਪੀ. ਅਤੇ ਸਮੈਮ ਸਕੀਮ ਸਾਲ 2026-27 ਦੌਰਾਨ ਖੇਤੀ ਮਸ਼ੀਨਰੀ ਸਬਸਿਡੀ 'ਤੇ ਦੇਣ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ।
ਇਸ ਸਕੀਮ ਤਹਿਤ ਵਿਅਕਤੀਗਤ ਕਿਸਾਨ ਕਸਟਮ ਹਾਈਰਿੰਗ ਸੈਂਟਰ ਵਿਖੇ ਸੀ.ਡੀ.ਪੀ ਸਕੀਮ ਹੇਠ ਫ਼ਸਲੀ ਵਿਭਿੰਨਤਾ ਲਈ ਮਸ਼ੀਨਾਂ ਨੂਮੈਟਿਕ ਪਲਾਂਟਰ, ਸੂਗਰਕੇਨ ਹਰਵੇਸਟਰ, ਮੇਜ਼ ਸ਼ੈਲਰ, ਹਾਈ ਕਲੀਰੈਂਸ ਬੂਮ ਸਪਰੇਅਰ, ਮੈਨੂਅਲਪਾਵਰ ਸਪਰੇਅਰ, ਸ਼ੂਗਰਕੇਨ ਪਲਾਂਟਰ, ਇੰਨਫੀਲਡਰ, ਗਰਾਊਂਡਨਟ ਡਿੱਗਰ, ਕਾਟਨ ਪਲਾਂਟਰ ਅਤੇ ਮਲਟੀ ਕਰਾਪ ਥਰੈਸ਼ਰ ਅਤੇ ਪੋਰਟਲ ਦੀ ਸੂਚੀ 'ਚ ਦਰਜ ਮਸ਼ੀਨਾਂ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਆਪਣੀ ਅਰਜੀ agrimachinerypb.com ਪੋਰਟਲ 'ਤੇ ਆਨਲਾਈਨ 20 ਅਪ੍ਰੈਲ 2026 ਤੋਂ 12 ਮਈ 2026 ਤੱਕ ਦੇ ਸਕਦੇ ਹਨ। ਜੇਕਰ ਫਾਈਲ ਅਪਲਾਈ ਸਬੰਧੀ ਕੋਈ ਸਮੱਸਿਆਂ ਆਉਦੀ ਹੈ ਤਾਂ ਕਿਸਾਨ ਆਪਣੇ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਅਤੇ ਵਧੇਰੇ ਜਾਣਕਾਰੀ ਲਈ ਦਫ਼ਤਰ ਸਹਾਇਕ ਖੇਤੀਬਾੜੀ ਇੰਜੀਨੀਅਰ, ਬਠਿੰਡਾ ਬਰਾਂਚ ਵਿਖੇ ਸੰਪਰਕ ਕਰਨ।
ਇਸ ਤੋਂ ਇਲਾਵਾ ਸਮੈਮ ਸਕੀਮ ਅਧੀਨ ਵਿਅਕਤੀਗਤ ਕਿਸਾਨ ਅਤੇ ਕਸਟਮ ਹਾਈਰਿੰਗ ਸੈਂਟਰਾਂ ਲਈ ਡੀ.ਐਸ.ਆਰ, ਪੀ.ਟੀ.ਓ ਉਪਰੇਟਿਡ ਬੰਡ ਫਾਰਮਰ, ਹਾਈ ਕਲੀਰੈਂਸ ਬੂਮ ਸਪਰੇਅਰ, ਪੀ.ਟੀ.ਓ ਉਪਰੇਟਿਡ ਫਰਟੀਲਾਈਜ਼ਰ ਸਪਰੈਡਰ, ਪੈਡੀ ਟਰਾਂਸਪਲਾਂਟਰ, ਟਰੈਕਟਰ ਆਪਰੇਟਿਡ ਬੂਮ ਸਪਰੇਅਰ, ਨਰਸਰੀ ਸੀਡਰ, ਟਰੈਕਟਰ ਆਪਰੇਟਿਡ ਇਲੈਕਟਰੋਸਟੈਟਿਕ ਸਪਰੇਅਰ ਆਦਿ ਮਸ਼ੀਨਾਂ ਨੂੰ ਆਨਲਾਇਨ ਅਪਲਾਈ ਕੀਤਾ ਜਾ ਸਕਦਾ ਹੈ।
ਡਾ. ਹਰਪ੍ਰੀਤਪਾਲ ਕੌਰ, ਮੁੱਖ ਖੇਤੀਬੜੀ ਅਫਸਰ, ਬਠਿੰਡਾ ਨੇ ਵਧੇਰੇ ਜਾਣਕਾਰੀ ਦਿੰਦਿਆ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋ ਸੀ.ਡੀ.ਪੀ ਸਕੀਮ ਹੇਠ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਖੇਤੀ ਮਸ਼ੀਨਾਂ ਅਤੇ ਸਮੈਮ ਸਕੀਮ ਅਧੀਨ ਆਧੁਨਿਕ ਖੇਤੀ ਮਸ਼ੀਨਾਂ ਸਬਸਿਡੀ 'ਤੇ ਮੁਹੱਈਆ ਕਰਵਾਈਆ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਨਾਲ ਖੇਤੀ ਕਰਨੀ ਸੌਖੀ ਹੋਣ ਦੇ ਨਾਲ-ਨਾਲ, ਸਮੇਂ ਦੀ ਬੱਚਤ ਵੀ ਹੋਵੇਗੀ, ਲੇਬਰ ਦਾ ਖਰਚਾ ਘੱਟ ਹੋਵੇਗਾ ਅਤੇ ਪਾਣੀ ਦੀ ਬੱਚਤ ਹੋਵੇਗੀ ਅਤੇ ਨਾਲ ਹੀ ਕਿਸਾਨਾਂ ਦਾ ਮੁਨਾਫਾ ਵੀ ਵਧੇਗਾ।
Click to Follow Babushahi Facebook page →