ਵਿਸਾਖੀ ਮੇਲਾ ਵਾਇਆ ਬਠਿੰਡਾ ਜੰਕਸ਼ਨ- ਐਤਵਾਰ 26 ਅਪ੍ਰੈਲ ਨੂੰ ਸ਼ਾਮ 6.30 ਤੋਂ ਪਾਪਾਟੋਏਟੋਏ ਵਿਖੇ 7 ਪੰਜਾਬੀ ਕਲਾਕਾਰ ਲਾਉਣਗੇ ਰੌਣਕਾਂ-ਹਰਦੇਵ ਬਰਾੜ
-ਪਾਰਕਿੰਗ ਅਤੇ ਐਂਟਰੀ ਫ੍ਰੀ, ਲੱਕੀ ਡ੍ਰਾਅ ਅਤੇ ਭੰਗੜੇ ਦਾ ਜਲਵਾ
-ਗਾਇਕ ਜੋੜੀ ਬਲਵੀਰ ਚੋਟੀਆਂ ਤੇ ਜੈਸਮੀਨ ਚੋਟੀਆਂ ਦਾ ਸੋਨੇ ਦੇ ਤਗਮੇ ਨਾਲ ਹੋਵੇਗਾ ਸਨਮਾਨ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 21 ਅਪ੍ਰੈਲ, 2026:-ਔਕਲੈਂਡ ਵਿੱਚ ਮਨਾਏ ਜਾਣ ਵਾਲੇ ਵਿਸਾਖੀ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਨਿਊਜ਼ੀਲੈਂਡ ਇੰਡੀਅਨ ਸਪੋਰਟਸ ਕਲੱਬ ਨਿਊਜ਼ੀਲੈਂਡ ਵੱਲੋਂ 26 ਅਪ੍ਰੈਲ ਨੂੰ ਕਰਵਾਏ ਜਾਣ ਵਾਲੇ ਇਸ ਵਿਸ਼ਾਲ ਸਮਾਗਮ ਵਿੱਚ ਮਸ਼ਹੂਰ ਗਾਇਕ ਜੋੜੀ ਬਲਵੀਰ ਚੋਟੀਆਂ ਅਤੇ ਜੈਸਮੀਨ ਚੋਟੀਆਂ ਨੂੰ ਸੋਨੇ ਦੇ ਤਗਮੇ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।
ਕਲੱਬ ਦੇ ਮੋਢੀ ਸ. ਹਰਦੇਵ ਸਿੰਘ ਬਰਾੜ ਅਤੇ ਖ਼ਜਾਨਚੀ ਗੁਰਦੀਪ ਸਿੰਘ ਉਰਫ ਕਾਲਾ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਮੇਲਾ ਵਾਇਡਿਕ ਸੈਂਟਰ 32 ਗਲਾਸਗੋ ਐਵਨਿਊ, ਪਾਪਾਟੋਏਟੋਏ ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ। ਸ਼ਾਮ 6.30 ਵਜੇ ਰੰਗਾ-ਰੰਗ ਪ੍ਰੋਗਰਾਮ ਸ਼ੁਰੂ ਹੋ ਜਾਣਾ ਹੈ। ਸਮਾਗਮ ਵਿੱਚ ਭਾਰਤ ਤੋਂ ਆ ਰਹੇ ਕਲਾਕਾਰ ਪਰਮਿੰਦਰ ਸਿੱਧੂ, ਹਰਦੇਵ ਮਾਹੀ ਨੰਗਲ, ਦੀਪਾ ਡੁਮੇਲੀ, ਨੀਤੂ ਚਾਹਲ ਅਤੇ ਨੀਤੂ ਨੱਢਾ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਉਨ੍ਹਾਂ ਨੇ ਦੱਸਿਆ ਕਿ ਮੇਲੇ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਐਂਟਰੀ ਫੀਸ ਅਤੇ ਪਾਰਕਿੰਗ ਬਿਲਕੁਲ ਮੁਫ਼ਤ ਰੱਖੀ ਗਈ ਹੈ। ਇਸ ਤੋਂ ਇਲਾਵਾ, ਮੇਲੇ ਦੌਰਾਨ ਵੱਖ-ਵੱਖ ਖਾਣ-ਪੀਣ ਦੇ ਸਟਾਲ ਵੀ ਲਗਾਏ ਜਾਣਗੇ, ਤਾਂ ਜੋ ਆਉਣ ਵਾਲੇ ਦਰਸ਼ਕ ਪੂਰੇ ਮੇਲੇ ਦਾ ਅਨੰਦ ਲੈ ਸਕਣ।
ਇਸ ਵਿਸਾਖੀ ਮੇਲੇ ਨੂੰ ਸਫ਼ਲ ਬਣਾਉਣ ਲਈ ਡਾ. ਐਮ.ਪੀ. ਸਿੰਘ, ਜੁਝਾਰ ਸਿੰਘ ਪੰਨੂ ਮੁਜਾਰਾ, ਇੰਦਰਜੀਤ ਕਾਲਕਟ, ਗੁਰਮੁੱਖ ਸਿੱਧੂ, ਮਨਪ੍ਰੀਤ ਧਾਲੀਵਾਲ, ਵਰਿੰਦਰ ਸਿੰਘ (ਅਰਦਾਸ ਟਰੈਵਲ) ਅਤੇ ਜੀਤੂ ਸੰਧੂ ਸਮੇਤ ਸਾਰੇ ਸਪਾਂਸਰਾਂ ਦਾ ਮਹੱਤਵਪੂਰਨ ਯੋਗਦਾਨ ਹੈ।
Click to Follow Babushahi Facebook page →