ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਐਨੀਮਲ ਐਬੂਲੈਂਸ ਨੂੰ ਕੀਤਾ ਸਮਾਜ ਸੇਵਾ ਲਈ ਸਮਰਪਿਤ
ਐਮਪੀ ਕੋਟੇ ਵਿਚੋਂ ਦਿੱਤੀ ਸੀ 15.50 ਲੱਖ ਰੁਪਏ ਦੀ ਗ੍ਰਾਂਟ
ਪ੍ਰਮੋਦ ਭਾਰਤੀ
ਚੰਡੀਗੜ੍ਹ, 19 ਅਪ੍ਰੈਲ,2026
ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਪਸ਼ੂਆਂ ਦੀ ਭਲਾਈ ਵਾਸਤੇ ਇੱਕ ਅਹਿਮ ਕਦਮ ਚੁੱਕਦੇ ਹੋਏ, ਆਪਣੇ ਐਮਪੀ ਕੋਟੇ ਵਿੱਚੋਂ ਦਿੱਤੀ ਗਈ 15.50 ਲੱਖ ਰੁਪਏ ਗਰਾਂਟ ਨਾਲ ਖਰੀਦੀ ਗਈ ਐਨੀਮਲ ਐਂਬੂਲੈਂਸ ਨੂੰ ਅੱਜ ਸਮਾਜ ਸੇਵਾ ਲਈ ਸਮਰਪਿਤ ਕੀਤਾ। ਇਸ ਐਂਬੂਲੈਂਸ ਰਾਹੀਂ ਜਖਮੀ, ਬਿਮਾਰ ਅਤੇ ਬੇਸਹਾਰਾ ਜਾਨਵਰਾਂ ਨੂੰ ਸਮੇਂ ਸਿਰ ਮੈਡੀਕਲ ਸਹਾਇਤਾ ਦਿੱਤੀ ਜਾ ਸਕੇਗੀ।
ਇਸ ਮੌਕੇ ਸੰਬੋਧਨ ਕਰਦੇ ਹੋਏ, ਤਿਵਾੜੀ ਨੇ ਕਿਹਾ ਕਿ ਇਹ ਐਂਬੂਲੈਂਸ ਲੋੜਵੰਦ ਪਸ਼ੂਆਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਵਿੱਚ ਇੱਕ ਅਹਿਮ ਰੋਲ ਅਦਾ ਕਰੇਗੀ। ਜਿਸ ਨਾਲ ਪੀੜਿਤ ਪਸ਼ੂਆਂ ਦੇ ਮੁੜ ਠੀਕ ਹੋਣ ਦੀ ਸੰਭਾਵਨਾ ਵਧੇਗੀ। ਇਸ ਵਿੱਚ ਡਰਿਪ, ਪ੍ਰਾਥਮਿਕ ਸਹਾਇਤਾ ਲਈ ਦਵਾਈਆਂ, ਪਸ਼ੂ ਲਈ ਪੀਣ ਯੋਗ ਪਾਣੀ ਆਦੀ ਮੌਜੂਦ ਸੁਵਿਧਾਵਾਂ ਹਨ। ਉਹ ਸਮਝਦੇ ਹਨ ਕਿ ਪਸ਼ੂਆਂ ਦੀ ਭਲਾਈ ਵਾਸਤੇ ਕੰਮ ਕਰਨਾ ਇਨਸਾਨੀਅਤ ਦਾ ਇੱਕ ਅਹਿਮ ਫਰਜ ਹੈ। ਆਉਣ ਵਾਲੇ ਸਮੇਂ ਵਿੱਚ ਵੀ ਉਹ ਸਮਾਜ ਦੇ ਵੱਖ-ਵੱਖ ਹਿੱਸਿਆਂ ਦੀ ਭਲਾਈ ਵਾਸਤੇ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਗੇ।
ਸਥਾਨਕ ਲੋਕਾਂ ਵੱਲੋਂ ਵੀ ਸੰਸਦ ਮੈਂਬਰ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਇਹ ਐਂਬੂਲੈਂਸ ਸੇਵਾ ਤਿਵਾੜੀ ਵੱਲੋਂ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਵਿੱਚੋਂ ਇੱਕ ਅਹਿਮ ਸਥਾਨ ਰੱਖਦੀ ਹੈ। ਜਿਹੜੀ ਪਹਿਲਾਂ ਤੋਂ ਮੌਜੂਦ ਬੇਸਿਕ ਐਨੀਮਲ ਐਬੂਲੈਂਸ ਤੋਂ ਜਿਆਦਾ ਉੰਨਤ ਹੈ।
ਇਸ ਮੌਕੇ ਇਨਿਕਾ ਤਿਵਾੜੀ ਸਣੇ ਕਈ ਪਸ਼ੂ ਪ੍ਰੇਮੀਆਂ ਦੀ ਵਿਸ਼ੇਸ਼ ਮੌਜੂਦਗੀ ਰਹੀ। ਜਦ ਕਿ ਹੋਰਨਾਂ ਤੋਂ ਇਲਾਵਾ, ਐਸਪੀਸੀਏ ਦੇ ਚੇਅਰਮੈਨ ਅਤੇ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ, ਨਗਰ ਨਿਗਮ ਸਿਹਤ ਵਿਭਾਗ ਦੇ ਜੁਆਇੰਟ ਕਮਿਸ਼ਨਰ ਬਲਬੀਰ ਸਿੰਘ, ਐਚਸੀਐਲ ਦੇ ਜੁਆਇੰਟ ਕਮਿਸ਼ਨਰ ਇੰਦਰਜੀਤ ਸਿੰਘ, ਪ੍ਰੇਮ ਗਰਗ ਸਮਾਜ ਸੇਵੀ, ਸਿਹਤ ਵਿਭਾਗ ਤੋਂ ਡਾ. ਅਕਸ਼ਰ, ਸਣੇ ਕਈ ਹੋਰ ਪਤਵੰਤੇ ਸੱਜਣ ਵੀ ਮੌਜੂਦ ਰਹੇ
Click to Follow Babushahi Facebook page →