ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਕੈਂਪ ਦਾ ਆਯੋਜਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 12 ਅਪ੍ਰੈਲ, 2026
ਵਿਧਾਨ ਸਭਾ ਹਲਕਾ ਬਲਾਚੌਰ ਵਿੱਚ ਅੱਜ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ। ਇਹ ਸਿਖਲਾਈ ਕੈਂਪ ਬਾਬਾ ਵਿਸ਼ਵਕਰਮਾ ਸਕੂਲ, ਬਲਾਚੌਰ ਵਿੱਚ ਲਗਾਇਆ ਗਿਆ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।
ਇਸ ਕੈਂਪ ਦੀ ਅਗਵਾਈ ਰਾਜਵਿੰਦਰ ਸਿੰਘ ਲੱਕੀ, ਜ਼ਿਲ੍ਹਾ ਪ੍ਰਧਾਨ ਭਾਜਪਾ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੀਤੀ ਗਈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਿਖਲਾਈ ਕੈਂਪ ਵਰਕਰਾਂ ਨੂੰ ਪਾਰਟੀ ਦੀ ਵਿਚਾਰਧਾਰਾ ਨਾਲ ਜੋੜਨ ਅਤੇ ਉਨ੍ਹਾਂ ਨੂੰ ਸੰਗਠਨਾਤਮਕ ਤੌਰ ‘ਤੇ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਕੈਂਪ ਦੌਰਾਨ ਵੱਖ-ਵੱਖ ਵਿਸ਼ਿਆਂ ‘ਤੇ ਪ੍ਰਸਿੱਧ ਵਕਤਾਵਾਂ ਵੱਲੋਂ ਵਿਸਥਾਰ ਨਾਲ ਚਰਚਾ ਕੀਤੀ ਗਈ। ਸ਼੍ਰੀਮਤੀ ਵਰਿੰਦਰ ਕੌਰ ਥਾਂਦੀ ਵੱਲੋਂ ਭਾਜਪਾ ਦਾ ਇਤਿਹਾਸ ਅਤੇ ਇਸਦਾ ਵਿਕਾਸ ਵਿਸਥਾਰ ਨਾਲ ਰੱਖਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪਾਰਟੀ ਨੇ ਆਪਣੇ ਸ਼ੁਰੂਆਤੀ ਦੌਰ ਤੋਂ ਲੈ ਕੇ ਅੱਜ ਤੱਕ ਦੇਸ਼ ਦੀ ਰਾਜਨੀਤੀ ਵਿੱਚ ਇੱਕ ਮਜ਼ਬੂਤ ਸਥਾਨ ਬਣਾਇਆ ਹੈ।
ਸ਼੍ਰੀ ਸੰਜੀਵ ਭਾਰਦਵਾਜ ਵੱਲੋਂ ਪਾਰਟੀ ਦੀ ਵਿਚਾਰਧਾਰਾ ‘ਤੇ ਰੋਸ਼ਨੀ ਪਾਈ ਗਈ। ਉਨ੍ਹਾਂ ਨੇ ਦੱਸਿਆ ਕਿ ਭਾਜਪਾ ਦੀ ਵਿਚਾਰਧਾਰਾ ਰਾਸ਼ਟਰਵਾਦ, ਸੇਵਾ ਅਤੇ ਸੱਭਿਆਚਾਰਕ ਮੁੱਲਾਂ ‘ਤੇ ਆਧਾਰਿਤ ਹੈ।
ਇਸ ਦੇ ਨਾਲ ਹੀ ਸ਼੍ਰੀ ਵੀਰੇਂਦਰ ਭੁੰਬਲਾ ਵੱਲੋਂ “ਪੰਜ ਪਰਿਵਰਤਨ” ਵਿਸ਼ੇ ‘ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਇਸਦੀ ਅਹਿਮੀਅਤ ਬਾਰੇ ਵਰਕਰਾਂ ਨੂੰ ਸਮਝਾਇਆ ਗਿਆ।
ਸ਼੍ਰੀ ਦਿਨੇਸ਼ ਭਾਰਦਵਾਜ ਨੇ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਚਰਚਾ ਕਰਦਿਆਂ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਸ਼੍ਰੀ ਅਮਨ ਰਾਣਾ ਅਤੇ ਸ਼੍ਰੀ ਵਿਸ਼ਾਲ ਸ਼ਰਮਾ ਵੱਲੋਂ ਵੀ ਵੱਖ-ਵੱਖ ਸੰਗਠਨਾਤਮਕ ਅਤੇ ਰਾਜਨੀਤਿਕ ਵਿਸ਼ਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਕੈਂਪ ਵਿੱਚ ਮੌਜੂਦ ਵਰਕਰਾਂ ਨੂੰ ਆਉਣ ਵਾਲੀਆਂ ਚੋਣਾਂ ਲਈ ਤਿਆਰ ਰਹਿਣ ਅਤੇ ਘਰ-ਘਰ ਤੱਕ ਪਾਰਟੀ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ‘ਤੇ ਵਰਕਰਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।
ਅੰਤ ਵਿੱਚ ਆਯੋਜਕਾਂ ਵੱਲੋਂ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਤਰ੍ਹਾਂ ਦੇ ਹੋਰ ਸਿਖਲਾਈ ਕੈਂਪ ਭਵਿੱਖ ਵਿੱਚ ਵੀ ਲਗਾਉਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਸ਼੍ਰੀ ਰਾਮ ਟੌਂਸਾ, ਕਮਲ ਸ਼ਰਮਾ, ਰਾਜ ਖਟਾਨਾ, ਪਰਵੀਨ ਪੂਰੀ, ਨਰਿੰਦਰ ਸੂਦਨ, ਪੰਡਿਤ ਬਲਰਾਮ ਕ੍ਰਿਸ਼ਨ,ਰਾਜੂ ਆਨੰਦ, ਪੰਕਜ਼ ਕੁਮਾਰ ਯੁਵਾ ਮੋਰਚਾ, ਨੰਦ ਕਿਸ਼ੋਰ, ਜਸਵੰਤ ਸਿੰਘ, ਪੰਕਜ਼ ਰਾਣਾ ਬੇਗਮਪੁਰ, ਬਾਬਾ ਗੁਰਮੀਤ ਸਿੰਘ ਬਕਾਪੁਰ, ਰਵੀ ਰਾਣਾ, ਸੁਭਾਸ਼ ਰਾਣਾ, ਬਿੱਲੂ ਪੰਡਿਤ ਥੋਪੀਆ, ਵਿੱਕੀ ਚੇਚੀ, ਨਰੇਸ਼ ਬਾਗੋਵਾਲ, ਵਿਜੇ ਟਕਾਰਲਾ, ਬਿੰਦਰ ਟਕਾਰਲਾ, ਭਾਸਕਰ ਪਾਠਕ, ਸੁਰਿੰਦਰ ਪਾਲ ਵਰਮਾ, ਨਰੇਸ਼ ਰਾਵਲ, ਮੁਨੀਸ਼ ਅਗਨੀਹੋਤਰੀ, ਹਨੀ ਰੱਤੇਵਾਲ,ਆਦਿ ਹਾਜਰ ਸਨ।
Click to Follow Babushahi Facebook page →