ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸਟੇਟ ਚੈਂਪੀਅਨ ਬਣ ਕੇ ਅਰਮਾਨਦੀਪ ਨੇ ਚਮਕਾਇਆ ਸਕੂਲ ਦਾ ਨਾਮ
ਅਸ਼ੋਕ ਵਰਮਾ
ਬਠਿੰਡਾ, 11 ਅਪ੍ਰੈਲ 2026 :ਤਰਨ ਤਾਰਨ ਵਿਖੇ ਹੋਈ ਸਬ ਜੂਨੀਅਰ ਲੜਕੇ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਅਰਮਾਨਦੀਪ ਸਿੰਘ ਸਨਰਾਈਜ਼ ਪਬਲਿਕ ਸਕੂਲ ਭਾਈ ਰੂਪਾ ਨੇ ਆਪਣੀ ਜਿੱਤ ਦੇ ਝੰਡੇ ਗੱਡੇ ਤੇ ਸਟੇਟ ਚੈਂਪੀਅਨ ਬਣਿਆ।ਸਕੂਲ ਪਹੁੰਚਣ ਉੱਪਰ ਪ੍ਰਿੰਸੀਪਲ ਪ੍ਰਿੰਸੀਪਲ ਜਤਿੰਦਰ ਨਾਥ ਕੋਹਲੀ ਨੇ ਇਸ ਦਾ ਸਨਮਾਨ ਕੀਤਾ। ਸਨਰਾਈਜ਼ ਪਬਲਿਕ ਸਕੂਲ ਦਾ ਹੋਣਹਾਰ ਵਿੱਦਿਆਰਥੀ ਬੋਕਸਿੰਗ ਦੇ ਖੇਤਰ ਵਿੱਚ ਸਕੂਲ ਦਾ ਨਾਂ ਚਮਕਾ ਰਿਹਾ ਹੈ। ਇਸ ਦਾ ਸਿਹਰਾ ਬਾਕਸਿੰਗ ਕੋਚ ਨਿਰਮਲ ਸਿੰਘ ਭਾਈ ਰੂਪਾ, ਬਾਕਸਿੰਗ ਕੋਚ ਹਰਦੀਪ ਸਿੰਘ ਤਲਵੰਡੀ ਸਾਬੋ, ਸਮੂਹ ਸਟਾਫ ਅਤੇ ਇਸ ਦੇ ਮਾਤਾ ਪਿਤਾ ਸਿਰ ਹੈ। ਪ੍ਰਿੰਸੀਪਲ ਨੇ ਆਖਿਆ ਕਿ ਇਹ ਸਾਰੇ ਹੀ ਵਧਾਈ ਦੇ ਪਾਤਰ ਹਨ। ਵਾਈਸ ਪ੍ਰਿੰਸੀਪਲ ਉਪ ਮਲਕੀਤ ਸਿੰਘ ਭੁੱਲਰ ਨੇ ਬੱਚੇ ਨੂੰ ਵਧਾਈ ਦਿੰਦੇ ਹੋਏ ਨੈਸ਼ਨਲ ਵਿੱਚ ਮੈਡਲ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ। ਇਸ ਸਮੇਂ ਸਮੂਹ ਸਕੂਲ ਸਟਾਫ਼ ਮੈਂਬਰ ਹਾਜ਼ਿਰ ਸਨ।
Click to Follow Babushahi Facebook page →