ਲੁਧਿਆਣਾ ਐਲੀਵੇਟਿਡ ਹਾਈਵੇ ਬਣਿਆ ਕਮਰਸ਼ੀਅਲ ਇਸ਼ਤਿਹਾਰਾਂ ਦਾ ਕੈਰੀਡੋਰ?
---NHAI ਦੇ ਪ੍ਰੋਜੈਕਟ ਡਾਇਰੈਕਟਰ ਖ਼ਿਲਾਫ਼ PAC ਨੇ ਕੀਤੀ ਸ਼ਿਕਾਇਤ
ਸੁਖਮਿੰਦਰ ਭੰਗੂ ਨੂੰ
ਲੁਧਿਆਣਾ, 7 ਮਾਰਚ 2026
ਲੁਧਿਆਣਾ ਦੇ ਐਲੀਵੇਟਿਡ ਹਾਈਵੇ ‘ਤੇ ਲਗੀਆਂ ਵੱਡੀ ਗਿਣਤੀ ਵਿੱਚ ਕਮਰਸ਼ੀਅਲ ਹੋਰਡਿੰਗਾਂ ਨੂੰ NHAI ਦੇ ਨਿਯਮਾਂ ਦੀ ਸਾਫ਼ ਉਲੰਘਣਾ ਦੱਸਦੇ ਹੋਏ ਪਬਲਿਕ ਐਕਸ਼ਨ ਕਮੇਟੀ (PAC) ਮੱਟੇਵਾਰਾ–ਸਤਲੁਜ–ਬੁੱਢਾ ਦਰਿਆ ਵੱਲੋਂ NHAI ਦੇ ਪ੍ਰੋਜੈਕਟ ਡਾਇਰੈਕਟਰ, PIU ਲੁਧਿਆਣਾ ਖ਼ਿਲਾਫ਼ ਸਰਕਾਰੀ ਸ਼ਿਕਾਇਤ ਕੀਤੀ ਗਈ ਹੈ।
ਇਹ ਸ਼ਿਕਾਇਤ ਕਮੇਟੀ ਦੇ ਕੋਰ ਕਮੇਟੀ ਮੈਂਬਰ ਕੁਲਦੀਪ ਸਿੰਘ ਖਹਿਰਾ, ਇੰਜੀ. ਕਪਿਲ ਅਰੋੜਾ, ਡਾ. ਅਮਨਦੀਪ ਸਿੰਘ ਬੈਂਸ, ਇੰਜੀ. ਜਸਕੀਰਤ ਸਿੰਘ ਅਤੇ ਗੁਰਪ੍ਰੀਤ ਸਿੰਘ ਵੱਲੋਂ ਦਿੱਤੀ ਗਈ ਹੈ।
ਕਮੇਟੀ ਨੇ ਕਿਹਾ ਕਿ ਐਲੀਵੇਟਿਡ ਹਾਈਵੇ ਦੇ ਪਿੱਲਰਾਂ ਅਤੇ ਮੱਧਲੀ ਪੱਟੀ (ਸੈਂਟਰਲ ਵਰਜ) ਦੇ ਨੇੜੇ ਲਗੀਆਂ ਕਮਰਸ਼ੀਅਲ ਹੋਰਡਿੰਗਾਂ NHAI ਵੱਲੋਂ ਜਾਰੀ “Standard Operating Procedure (SOP) for Beautification on Elevated Highway Ludhiana” ਦੀ ਸਿੱਧੀ ਸਿੱਧੀ ਉਲੰਘਣਾ ਹਨ।
ਕਮੇਟੀ ਨੇ ਖਾਸ ਤੌਰ ‘ਤੇ SOP ਦੀ ਧਾਰਾ 2.5 ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਵਿੱਚ ਸਪਸ਼ਟ ਲਿਖਿਆ ਹੈ ਕਿ ਕੇਵਲ ਪਿੱਲਰ ਦੇ ਕੋਲ ACP ਪੈਨਲ ‘ਤੇ ਏਜੰਸੀ ਦਾ ਲੋਗੋ ਹੀ ਲਗਾਇਆ ਜਾ ਸਕਦਾ ਹੈ ਅਤੇ ਕਿਸੇ ਹੋਰ ਥਾਂ ਕਿਸੇ ਵੀ ਕਿਸਮ ਦਾ ਇਸ਼ਤਿਹਾਰ ਲਗਾਉਣ ਦੀ ਆਗਿਆ ਨਹੀਂ ਹੈ।
ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਭਾਰਤ ਨਗਰ ਚੌਕ ਵਿੱਚ ਵੀ ਪ੍ਰੋਜੈਕਟ ਡਾਇਰੈਕਟਰ ਵਲੋਂ ਗੈਰਕਾਨੂੰਨੀ ਢੰਗ ਨਾਲ ਸਾਈਕਲ ਦਾ ਢਾਂਚਾ ਲਗਾਉਣ ਦੀ ਇਜਾਜ਼ਤ ਦਿੱਤੀ ਸੀ, ਜਿਸ ਤੋਂ ਸਾਫ ਹੁੰਦਾ ਹੈ ਕਿ ਪ੍ਰੋਜੈਕਟ ਡਾਇਰੈਕਟਰ ਖੁਦ ਕਾਨੂੰਨ ਦੀ ਪਾਲਣਾ ਕਰਵਾਉਣ ਵਿੱਚ ਫੇਲ ਹੈ ਤੇ ਉਸਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।
ਕਮੇਟੀ ਮੈਂਬਰਾਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਇਹਨਾਂ ਸਪਸ਼ਟ ਨਿਯਮਾਂ ਦੇ ਬਾਵਜੂਦ ਐਲੀਵੇਟਿਡ ਹਾਈਵੇ ਨੂੰ ਕਮਰਸ਼ੀਅਲ ਇਸ਼ਤਿਹਾਰਾਂ ਦਾ ਕਾਰੀਡੋਰ ਬਣਾਇਆ ਜਾ ਰਿਹਾ ਹੈ, ਜੋ ਨਾ ਸਿਰਫ਼ ਨਿਯਮਾਂ ਦੀ ਉਲੰਘਣਾ ਹੈ ਸਗੋਂ ਸਰਕਾਰੀ ਢਾਂਚੇ ਦੀ ਖੁੱਲ੍ਹੀ ਦੁਰਵਰਤੋਂ ਵੀ ਹੈ।
ਉਨ੍ਹਾਂ ਕਿਹਾ ਕਿ ਹਾਈਵੇ ਦੇ ਪਿੱਲਰ ਅਤੇ ਗ੍ਰੀਨ ਵਰਜ ਇਲਾਕੇ ਸੁੰਦਰਤਾ, ਰੁੱਖ ਲਗਾਉਣ ਅਤੇ ਸੜਕ ਸੁਰੱਖਿਆ ਲਈ ਰੱਖੇ ਗਏ ਹਨ, ਨਾ ਕਿ ਵਪਾਰਕ ਇਸ਼ਤਿਹਾਰਬਾਜ਼ੀ ਲਈ।
ਪਬਲਿਕ ਐਕਸ਼ਨ ਕਮੇਟੀ ਨੇ ਮੰਗ ਕੀਤੀ ਹੈ ਕਿ ਸਾਰੀਆਂ ਗੈਰਕਾਨੂੰਨੀ ਹੋਰਡਿੰਗਾਂ ਤੁਰੰਤ ਹਟਾਈਆਂ ਜਾਣ, ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਜੇਕਰ ਸਾਡੀ ਸ਼ਿਕਾਇਤ ਤੇ ਅਗਲੇ 5 ਦਿਨਾਂ ਚ ਕਾਰਵਾਈ ਨਹੀਂ ਹੁੰਦੀ ਤਾਂ PAC ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਰੁੱਖ ਕਰੇਗੀ।
Click to Follow Babushahi Facebook page →