MP ਸੁਖਜਿੰਦਰ ਰੰਧਾਵਾ ਦਾ ਦੇਰ ਰਾਤ ਸੁਰੱਖਿਆ ਨੂੰ ਲੈ ਕੇ ਰਿਅਲਿਟੀ ਚੈਕ
ਨਜ਼ਰ ਨਹੀਂ ਆਇਆ ਕੋਈ ਪੁਲਿਸ ਕਰਮਚਾਰੀ , ਫਲਾਣੇ ਨੂੰ ਜਾਂਦਾ ਰੋਡ ਬੈਰੀਕੇਡ ਲਾ ਕੇ ਕੀਤਾ ਗਿਆ ਸੀ ਬੰਦ , ਰੰਧਾਵਾ ਨੇ ਐਸ ਐਚ ਓ ਨੂੰ ਬੁਲਾ ਕੇ ਲਗਾਈ ਕਲਾਸ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਧਾਵਾ ਨੇ ਦੇਰ ਰਾਤ 11 ਵਜੇ ਦੇ ਕਰੀਬ ਆਪਣੇ ਨਜ਼ਦੀਕੀ ਇਲਾਕਿਆਂ ਕੋਟਲੀ ਸੂਰਤ ਮੱਲੀ ਅਤੇ ਡੇਰਾ ਬਾਬਾ ਨਾਨਕ ਵਿਖੇ ਪੁਲਿਸ ਸੁਰੱਖਿਆ ਦਾ ਰਿਐਲਟੀ ਚੈੱਕ ਕੀਤਾ । ਮੌਕੇ ਦੀਆਂ ਵੀਡੀਓ ਜਾਰੀ ਕਰਦੇ ਰੰਧਾਵਾ ਨੇ ਕਿਹਾ ਕਿ ਕਈ ਚੌਰਾਹਿਆਂ ਵਿੱਚ ਤੇ ਮੇਨ ਰੋਡ ਤੇ ਕੋਈ ਪੁਲਿਸ ਕਰਮਚਾਰੀ ਨਜ਼ਰ ਨਹੀਂ ਆਇਆ ਜਦਕਿ ਦੋ ਦਿਨ ਪਹਿਲਾਂ ਹੀ ਇੱਕ ਚੌਂਕੀ ਵਿੱਚ ਤੈਨਾਤ ਪੁਲਿਸ ਕਰਮਚਾਰੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਉੱਥੇ ਹੀ ਕੋਟਲੀ ਸੂਰਤ ਮੱਲੀ ਦੇ ਥਾਣੇ ਨੂੰ ਜਾਂਦਾ ਰਸਤਾ ਜੋ ਇੱਕ ਪਾਸੇ ਹੁਣ ਡੇਰਾ ਬਾਬਾ ਨਾਨਕ ਨੂੰ ਵੀ ਨਿਕਲਦਾ ਹੈ , ਬੈਰੀਕੇਡ ਲਗਾ ਕੇ ਬੰਦ ਕੀਤਾ ਗਿਆ ਸੀ। ਜਿਸ ਤੇ ਸੁਖਜਿੰਦਰ ਰੰਧਾਵਾ ਨੇ ਐਸ ਐਚ ਓ ਨੂੰ ਮੌਕੇ ਤੇ ਬੁਲਾ ਕੇ ਖੂਬ ਖਿਚਾਈ ਕੀਤੀ।
Click to Follow Babushahi Facebook page →