ਪੰਜਗਰਾਈਂ ਕਲਾਂ ਦੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਨਿਹੰਗਾਂ ਸਿੰਘਾਂ ਦੀ ਛਾਉਣੀ ਵਿਖੇ ਲੜੀ ਤਹਿਤ ਚੱਲਦੇ ਸੁਖਮਨੀ ਸਾਹਿਬ ਦੇ ਪਾਠਾਂ ਦੀ ਸੰਪੂਰਨਤਾ ਹੋਈ
ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਨਾਲ ਮਨ ਤੇ ਤਨ ਦੋਵੇਂ ਸੁਖੀ ਰਹਿੰਦੇ ਹਨ: ਬਾਬਾ ਇੰਦਰਪਾਲ ਸਿੰਘ ਦੇਵੀਵਾਲਾ
ਸੁਖਜਿੰਦਰ ਸਿੰਘ ਪੰਜਗਰਾਈਂ
ਪੰਜਗਰਾਈਂ ਕਲਾਂ,17 ਫਰਵਰੀ : ਨਿਹੰਗ ਸਿੰਘ ਬੁੱਢਾ ਦਲ ਜਥੇਬੰਦੀ ਦੇ ਮੁਖੀ ਬਾਬਾ ਬਲਬੀਰ ਸਿੰਘ ਦੇ ਆਦੇਸਾਂ ਅਨੁਸਾਰ ਬਾਬਾ ਗੁਰਪ੍ਰੀਤ ਸਿੰਘ ਬੰਬੀਹਾ ਭਾਈ ਦੀ ਦੇਖ ਰੇਖ ਹੇਠ ਸਰਬੱਤ ਦੇ ਭਲੇ ਲਈ ਪਿਛਲੇ ਮਾਘ ਦੇ ਮਹੀਨੇ ਦੀ ਸੰਗਰਾਂਦ ਤੋਂ ਚੱਲ ਰਹੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਦੀ ਸੰਪੂਰਨਤਾ ਦੇ ਸਬੰਧ ਵਿੱਚ ਪੰਜਗਰਾਈਂ ਕਲਾਂ ਦੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ,ਨਿਹੰਗਾਂ ਸਿੰਘਾਂ ਦੀ ਛਾਉਣੀ, ਪਾਤਸ਼ਾਹੀ ਦੂਜੀ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨਾਨਕਸਰ ਠਾਠ ਦੇਵੀ ਵਾਲਾ ਦੇ ਮੁੱਖ ਸੇਵਾਦਾਰ ਬਾਬਾ ਇੰਦਰਪਾਲ ਸਿੰਘ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕੇ ਨਾਨਕਸਰ ਵਾਲੇ ਬ੍ਰਹਮ ਗਿਆਨੀ ਬਾਬਾ ਨੰਦ ਸਿੰਘ ਜੀ ਆਪਣੇ ਪ੍ਰਵਚਨਾਂ ਦੌਰਾਨ ਸੰਗਤਾਂ ਨੂੰ ਕਿਹਾ ਕਰਦੇ ਸੀ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਨਾਲ ਮਨ ਤੇ ਤਨ ਦੋਵੇਂ ਸੁਖੀ ਰਹਿੰਦੇ ਹਨ ਤੇ ਹਰ ਪ੍ਰਾਣੀ ਨੂੰ ਘਰ ਦੇ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਵੱਧ ਤੋਂ ਵੱਧ ਜਾਪ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਪ੍ਰਸਿੱਧ ਕੀਰਤਨੀਏ ਬਾਬਾ ਵੀਰ ਸਿੰਘ ਜੀ ਮੋਤਲੇ ਵਾਲਿਆਂ ਤੇ ਢਾਡੀ ਭਾਈ ਨੈਬ ਸਿੰਘ ਦੇ ਜਥਿਆਂ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਮੰਤਰ ਮੁਗਧ ਕੀਤਾ ਗਿਆ। ਇਸ ਮੌਕੇ ਤੇ ਗੁਰੂ ਕਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਜੀ ਬੰਬੀਹਾ ਭਾਈ ਵਾਲਿਆਂ ਨੇ ਆਈਆਂ ਹੋਈਆਂ ਪੰਥਕ ਸਖਸ਼ੀਅਤਾਂ ਨੂੰ ਸਿਰੋਪੇ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਤੇ ਬਾਬਾ ਭੁਪਿੰਦਰ ਸਿੰਘ ਔਲਖ, ਬਾਬਾ ਵੀਰ ਸਿੰਘ ਜੀ,ਸਰਪੰਚ ਜਸਵਿੰਦਰ ਸਿੰਘ ਗਿੱਲ, ਸਾਬਕਾ ਪੰਚ ਭਾਨਚੰਦ ਕੱਕੂ, ਸਾਬਕਾ ਜਿਲ੍ਹ ਪ੍ਰੀਸ਼ਦ ਮੈਂਬਰ ਬੀਬੀ ਅਮਰਜੀਤ ਕੌਰ ਪੰਜਗਰਾਈ,ਪੰਚ ਗੁਰਸੇਵਕ ਸਿੰਘ ਗਿੱਲ,,ਅੰਤਰਦੀਪ ਸਿੰਘ ਲਵਲੀ,ਬਾਬਾ ਬਿੰਦਰ ਸਿੰਘ, ਗੁਰਪ੍ਰਤਾਪ ਸਿੰਘ ਖਾਲਸਾ,ਹਰਨੇਕ ਸਿੰਘ ਖਾਲਸਾ,ਜੀਤਾ ਸਿੰਘ ਖਾਲਸਾ ਸਮੇਤ ਨਗਰ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।