ਸਰਬੱਤ ਦੇ ਭਲੇ ਲਈ ਲੜੀ ਤਹਿਤ ਚੱਲ ਰਹੇ ਅਖੰਡ ਪਾਠਾਂ ਦੇ ਭੋਗ ਪਾਏ
ਪੰਜਗਰਾਈਂ ਕਲਾਂ,16 ਫਰਵਰੀ (ਸੁਖਜਿੰਦਰ ਸਿੰਘ ਪੰਜਗਰਾਈਂ) : ਪੰਜਗਰਾਈ ਕਲਾਂ ਦੇ ਦਸ਼ਮੇਸ਼ ਨਗਰ ਦੇ ਮਹਿਮੇ ਸ਼ਾਹ ਨਿਰਮਲੇ ਡੇਰਾ ਵਿਖੇ ਗੁਰਪੁਰਵਾਸੀ ਸੰਤ ਬਾਬਾ ਮਲੂਕ ਸਿੰਘ, ਸੰਤ ਬਾਬਾ ਨਰੰਗ ਸਿੰਘ, ਪੰਡਿਤ ਤਰਲੋਕ ਸਿੰਘ, ਮਹੰਤ ਬਾਬਾ ਮਾਹਨਾ ਸਿੰਘ ਜੀ,ਸੰਤ ਬਾਬਾ ਕ੍ਰਿਸ਼ਨ ਸਿੰਘ ਜੀ,ਮਹੰਤ ਬਾਬਾ ਨਛੱਤਰ ਸਿੰਘ ਤੇ ਮਹੰਤ ਬਾਬਾ ਦਰਸ਼ਨ ਸਿੰਘ ਪੰਜਗਰਾਈਂ ਦੀ ਯਾਦ ਵਿੱਚ ਸਲਾਨਾ ਸੰਤ ਸਮਾਗਮ ਕਰਵਾਇਆ ਗਿਆ । ਇਸ ਮੌਕੇ ਤੇ ਸਰਬੱਤ ਦੇ ਭਲੇ ਲਈ ਲੜੀ ਤਹਿਤ ਚੱਲ ਰਹੇ ਬੇਅੰਤ ਸ੍ਰੀ ਸੁਖਮਨੀ ਸਾਹਿਬ, ਜਪੁਜੀ ਸਾਹਿਬ ਤੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਵਿਸ਼ੇਸ਼ ਸਮਾਗਮ ਦੌਰਾਨ ਨਿਰਮਲੇ ਭੇਖ ਅਤੇ ਵੱਖ ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਖ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਪਣੇ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਤੇ ਬਾਣੇ ਤੇ ਬਾਣੀ ਦੇ ਧਾਰਨੀ ਹੋ ਕੇ ਗੁਰੂ ਵਾਲੇ ਬਣਨ ਦਾ ਉਪਦੇਸ਼ ਦਿੱਤਾ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆਪਣੀ ਹਾਜਰੀ ਲਗਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਸ਼ਾਦਾ ਛਕਾਉਣ ਉਪਰੰਤ ਡੇਰੇ ਵੱਲੋਂ ਮਹਾਂਪੁਰਖਾਂ ਨੂੰ ਪੰਗਤ ਭੇਟਾ ਵੀ ਦਿੱਤੀ ਗਈ। ਡੇਰੇ ਦੇ ਮੁੱਖ ਸੇਵਾਦਾਰ ਮਹੰਤ ਬਾਬਾ ਚਮਕੌਰ ਸਿੰਘ ਜੀ ਤੇ ਮਹੰਤ ਬਾਬਾ ਬਲੌਰ ਸਿੰਘ ਜੀ ਨੇ ਸਭ ਨੂੰ ਜੀ ਆਇਆ ਆਖਦਿਆਂ ਧੰਨਵਾਦ ਕੀਤਾ। ਇਸ ਮੌਕੇ ਤੇ ਮਹੰਤ ਬਾਬਾ ਚਮਕੌਰ ਸਿੰਘ ਜੀ ਤੇ ਮਹੰਤ ਬਾਬਾ ਬਲੌਰ ਸਿੰਘ ਜੀ ਵੱਲੋਂ ਆਏ ਹੋਏ ਮਹਾਂਪੁਰਖਾਂ ਨੂੰ ਸਿਰਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਸਟੇਜ ਦੀ ਸੇਵਾ ਮਹੰਤ ਚਮਕੌਰ ਸਿੰਘ ਨੇ ਨਿਭਾਈ। ਇਸ ਮੌਕੇ ਤੇ ਨਿਰਮਲੇ ਅਖਾੜਾ ਹਰੀਦੁਆਰ ਦੇ ਮੁਖੀ ਮਹੰਤ ਰੇਸ਼ਮ ਸਿੰਘ ਸੇਖਵਾਂ ,ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ,ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਸੰਤ ਹਰਵਿੰਦਰ ਸਿੰਘ ਰੌਲੀ ਵਾਲੇ,ਸੰਤ ਸੁੰਦਰ ਦਾਸ ਪੰਜਗਰਾਈਂ ਖੁਰਦ, ਗੁਰਦੀਪ ਸਿੰਘ ਬਠਿੰਡਾ, ਰਣਜੀਤ ਸਿੰਘ ਵਾਂਦਰ ,ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਗਿੱਲ,ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਅਮਰਜੀਤ ਕੌਰ ਪੰਜਗਰਾਈਂ,ਬਾਬਾ ਇੰਦਰਪਾਲ ਸਿੰਘ ਦੇਵੀ ਵਾਲਾ,ਭੁਪਿੰਦਰ ਸਿੰਘ ਲਾਲੀ ਬਾਦਲ,ਬਾਬਾ ਰਾਜਾ ਰਾਜ ਸਿੰਘ, ਸੰਤ ਅਮਨਦੀਪ ਸਿੰਘ ਅੰਮ੍ਰਿਤਸਰ, ਤਰਨਪ੍ਰੀਤ ਸਿੰਘ ਪੰਜਗਰਾਈ, ਸੰਤ ਜਗਜੀਤ ਸਿੰਘ ਕਾਤਰੋਂ,ਸੰਤ ਬਾਬਾ ਰਾਮ ਸਿੰਘ ਦਮਦਮੀ ਟਕਸਾਲ, ਸੰਤ ਸੁਖਪ੍ਰੀਤ ਸਿੰਘ ਰਾਜੇਆਣਾ, ਮਹੰਤ ਜਤਿੰਦਰ ਸਿੰਘ ਲੋਹਗੜ,ਸਾਬਕਾ ਸਰਪੰਚ ਬੀਬੀ ਵੀਰਪਾਲ ਕੌਰ ਗਿੱਲ, ਸਮਾਜ ਸੇਵੀ ਚਰਨਜੀਤ ਸਿੰਘ ਚੰਨਾ,ਡਾਕਟਰ ਰਮੇਸ਼ ਕੁਮਾਰ ਕੱਕੜ ਸਮੇਤ ਹੋਰ ਵੀ ਵੱਡੀ ਗਿਣਤੀ ਵਿੱਚ ਨਾਮਵਰ ਪੰਥਕ ਸ਼ਖਸ਼ੀਅਤਾਂ ਹਾਜ਼ਰ ਸਨ।