ਇੰਸਟਾਗ੍ਰਾਮ ਦੀ ਦੋਸਤੀ ਪਈ ਮਹਿੰਗੀ: ਖ਼ਰਚਾ ਕਰਕੇ ਪਤਨੀ ਨੂੰ ਭੇਜਿਆ ਵਿਦੇਸ਼, ਉੱਥੇ ਜਾ ਕੇ ਵਹੁਟੀ ਨੇ ਫੇਰੀਆਂ ਅੱਖਾਂ
ਮੁੰਡਾ ਕਹਿੰਦਾ ਤਿੰਨ ਸਾਲ ਹੋ ਗਏ ਬਰਬਾਦ, ਡਿਪਰੈਸ਼ਨ ਦਾ ਹੋ ਗਿਆ ਸ਼ਿਕਾਰ
ਰੋਹਿਤ ਗੁਪਤਾ, ਗੁਰਦਾਸਪੁਰ
ਸੋਸ਼ਲ ਮੀਡੀਆ ਜੇਕਰ ਅੱਜ ਦੇ ਸਮੇਂ ਦੀ ਜਰੂਰਤ ਬਣ ਗਿਆ ਹੈ ਤਾਂ ਇਸ ਦੇ ਕਈ ਨੁਕਸਾਨ ਵੀ ਸਾਹਮਣੇ ਆ ਰਹੇ ਹਨ। ਬਿਨਾਂ ਜਾਣ ਪਹਿਚਾਣ ਦੇ ਲੜਕੀ ਅਤੇ ਲੜਕਾ ਇੱਕ ਦੂਜੇ ਦੇ ਕਰੀਬ ਆ ਜਾਂਦੇ ਹਨ ਅਤੇ ਵਿਆਹ ਕਰ ਲੈਂਦੇ ਹਨ ਪਰ ਅਜਿਹੇ ਜੀ ਆਦਤ ਧਰਮ ਵਿਵਾ ਨਾਕਾਮਯਾਬ ਹੀ ਰਹਿੰਦੇ ਹਨ । ਅਜਿਹਾ ਹੀ ਦੋਸ਼ ਗੁਰਦਾਸਪੁਰ ਦੇ ਇੱਕ ਲੜਕੇ ਸਾਹਿਲ ਗਿੱਲ ਨਾਮ ਦੇ ਨੌਜਵਾਨ ਨੇ ਲਗਾਇਆ ਜਿਸ ਦਾ ਕਹਿਣਾ ਹੈ ਕਿ ਉਸਨੇ ਇੰਸਟਾਗਰਾਮ ਤੇ ਦੋਸਤੀ ਕਰਕੇ ਫਜ਼ਿਲਕਾ ਦੀ ਇੱਕ ਲੜਕੀ ਨਾਲ ਵਿਆਹ ਕਰਵਾ ਲਿਆ ਤੇ ਬਕਾਇਦਾ ਚਰਚ ਵਿੱਚ ਮੈਰਿਜ ਕਰਵਾਉਣ ਤੋਂ ਬਾਅਦ ਕੋਰਟ ਮੈਰਿਜ ਰਜਿਸਟਰਡ ਵੀ ਕਰਵਾਈ ਸੀ ਫਿਰ ਆਪਣਾ ਖਰਚਾ ਕਰਕੇ ਨੂੰ ਲੜਕੀ ਨੂੰ ਵਿਦੇਸ਼ ਭੇਜ ਦਿੱਤਾ ਤਾਂ ਜੋ ਲੜਕੀ ਉਸਨੂੰ ਵੀ ਵਿਦੇਸ਼ ਬੁਲਾ ਸਕੇ ਪਰ ਉੱਥੇ ਜਾ ਕੇ ਲੜਕੀ ਨੇ ਹੋਰ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਤੇ ਮੁਕਰ ਗਈ । ਹਾਲਾਂਕਿ ਮਾਮਲੇ ਦੀ ਐਫਆਈਆਰ ਵੀ ਦੋ ਸਾਲ ਪਹਿਲਾਂ ਦਰਜ ਹੋ ਗਈ ਜਿਸ ਵਿੱਚ ਲੜਕੀ ਲੜਕੇ ਦੇ ਪਿਤਾ ਤੇ ਲੜਕੀ ਦੀ ਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਪਰ ਉਹਨਾਂ ਦੀ ਜਮਾਨਤ ਹੋ ਗਈ ਹੈ ਪਰ ਇਧਰ ਲੜਕਾ ਡਿਪਰੈਸ਼ਨ ਅਤੇ ਹੋਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ।