ਬਾਬਾ ਬਕਾਲਾ ਸਾਹਿਬ: ਡੀ.ਸੀ. ਅੰਮ੍ਰਿਤਸਰ ਵੱਲੋਂ ਆਰ.ਸੀ. ਰਣਧੀਰ ਸਿੰਘ ਦੀ ਨਿਯੁਕਤੀ ਨੂੰ ਲੈ ਕੇ ਹੰਗਾਮਾ; ਸਰਕਾਰੀ ਹੁਕਮਾਂ ਦੀ ਉਲੰਘਣਾ ਦੇ ਲੱਗੇ ਇਲਜ਼ਾਮ
ਭ੍ਰਿਸਟਾਚਾਰ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਕੱਢੇ ਗਏ ਆਡਰ ਦੀ ਪ੍ਰਵਾਹ ਕੀਤੇ ਬਿਨਾਂ ਰਣਧੀਰ ਸਿੰਘ ਜੂਨੀਅਰ ਕਲਰਕ ਨੂੰ ਡੀ.ਸੀ. ਅੰਮ੍ਰਿਤਸਰ ਵੱਲੋਂ ਮੁੜ ਲਗਾਇਆ ਗਿਆ ਆਰ.ਸੀ.
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ, 4 ਫਰਵਰੀ 2026- ਚੇਅਰਮੈਨ ਸੁਰਜੀਤ ਸਿੰਘ ਕੰਗ, ਸੀਨੀਅਰ ਆਗੂ ਬਲਸ਼ਰਨ ਸਿੰਘ, ਸੂਬੇਦਾਰ ਹਰਜੀਤ ਸਿੰਘ ਜਿਲ੍ਹਾ ਪ੍ਰਧਾਨ ਸਾਬਕਾ ਸੈਨਿਕ ਵਿੰਗ, ਐਮ.ਸੀ. ਮਨਜਿੰਦਰ ਸਿੰਘ, ਐਮ.ਸੀ. ਰਵੀ ਸਿੰਘ, ਜਥੇਦਾਰ ਰੇਸਮ ਸਿੰਘ, ਪਰਮਜੀਤ ਸਿੰਘ ਭੁੱਲਰ, ਬੀਬੀ ਮਨਜੀਤ ਕੌਰ ਨੇ ਗੰਭੀਰ ਦੋਸ਼ ਲਾਉਂਦਿਆਂ ਹੋਇਆ ਦੱਸਿਆ ਕਿ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਲੰਬਾ ਸਮਾਂ ਆਰ.ਸੀ. (ਰਜਿਸਟਰੀ ਕਲਰਕ) ਰਹਿ ਚੁੱਕੇ ਰਣਧੀਰ ਸਿੰਘ ਜੂਨੀਅਰ ਕਲਰਕ ਤੋਂ ਪਹਿਲਾ ਹੀ ਕਥਿਤ ਤੌਰ ਤੇ ਤਹਿਸੀਲ ਬਾਬਾ ਬਕਾਲਾ ਸਾਹਿਬ ਹੇਠ ਆਉਂਦੇ ਪਿੰਡਾਂ ਦੇ ਆਮ ਲੋਕ ਬਹੁਤ ਦੁਖੀ ਸਨ ਅਤੇ ਜਦੋ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਰਣਧੀਰ ਸਿੰਘ ਨੂੰ ਆਰ.ਸੀ. ਦੀ ਡਿਉਟੀ ਤੋਂ ਹਟਾ ਦਿੱਤਾ ਗਿਆ, ਜਿਸ ਕਾਰਨ ਲੋਕ ਬਹੁਤ ਖੁਸ ਸਨ ਕਿ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿੱਚੋ ਭ੍ਰਿਸਟਾਚਾਰ ਘਟੇਗਾ।
ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਇੱਕ ਸਖਤ ਆਡਰ ਜਾਰੀ ਕੀਤਾ ਗਿਆ ਕਿ ਜਿੰਨਾਂ ਕਰਮਚਾਰੀਆਂ ਦੀ ਅਜੇ ਸੱਤ ਸਾਲ ਤੋਂ ਘੱਟ ਦੀ ਨੌਕਰੀ ਹੋਈ ਹੈ, ਕੇਵਲ ਉਹਨਾਂ ਨੂੰ ਹੀ ਸਬ ਰਜਿਸਟਰਾਰ/ਜੁਆਇੰਟ ਸਬ ਰਜਿਸਟਰਾਰ ਦੇ ਨਾਲ ਰਜਿਸਟਰੀਆਂ ਦੇ ਕੰਮ ਵਿੱਚ ਸਹਿਯੋਗ ਦੇਣ ਲਈ ਨਿਯੁਕਤ ਕੀਤਾ ਜਾਵੇ। ਇਸਦੇ ਬਾਵਯੂਦ ਵੀ ਮੁੱੜ ਰਣਧੀਰ ਸਿੰਘ ਜੂਨੀਅਰ ਕਲਰਕ ਨੂੰ ਆਰ.ਸੀ. ਬਾਬਾ ਬਕਾਲਾ ਸਾਹਿਬ ਦੀ ਡਿਊਟੀ ਤੇ ਤਾਇਨਾਤ ਕੀਤਾ ਗਿਆ ਅਤੇ ਡੀ.ਸੀ. ਵੱਲੋਂ ਪੰਜਾਬ ਸਰਕਾਰ ਦਾ ਆਰਡਰਾਂ ਨੂੰ ਅਣਗੌਲਿਆ ਕੀਤਾ ਗਿਆ ਹੈ।
ਹਲਕਾ ਬਾਬਾ ਬਕਾਲਾ ਸਾਹਿਬ ਦੇ ਲੋਕ ਇਸ ਪੁਰਾਣੇ ਮੁਲਾਜਮ ਦੇ ਆਰ.ਸੀ. ਨਿਯੁਕਤ ਹੋਣ ਕਾਰਨ ਬਹੁਤ ਪ੍ਰੇਸਾਨ ਹੋਣਗੇ ਕਿਉਂਕਿ ਲੋਕਾਂ ਨੇ ਆਗੂਆਂ ਨੂੰ ਸਿਕਾਇਤ ਕੀਤੀ ਹੈ ਕਿ ਰਣਧੀਰ ਸਿੰਘ ਨਿੱਕੀ ਨਿੱਕੀ ਊਣਤਾਈ ਰਜਿਸਟਰੀ ਵਿੱਚ ਲੱਭ ਕੇ ਵੱਡੇ ਵੱਡੇ ਭ੍ਰਿਸਟਾਚਰ ਨੂੰ ਜਨਮ ਦਿੰਦਾ ਹੈ। ਜਿਸ ਕਾਰਨ ਲੋਕ ਬਹੁਤ ਹੀ ਪ੍ਰੇਸਾਨ ਹੁੰਦੇ ਹਨ। ਆਮ ਲੋਕਾਂ ਨੇ ਕਿਹਾ ਕਿ ਜੇਕਰ ਜਲਦ ਤੋਂ ਜਲਦ ਆਰ.ਸੀ. ਦੀ ਬਦਲੀ ਨਹੀ ਕੀਤੀ ਜਾਂਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਮਾਲ ਵਿਭਾਗ ਦੇ ਕੈਬਨੇਟ ਮੰਤਰੀ ਅਤੇ ਉੱਚ ਅਧਿਕਾਰੀਆਂ ਨਾਲ ਤਾਲਮੋਲ ਕੀਤਾ ਜਾਵੇਗਾ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਲੋਕਾਂ ਦੀ ਇਹ ਪ੍ਰੇਸਾਨੀ ਉਹਨਾਂ ਦੇ ਧਿਆਨ ਵਿੱਚ ਲਿਆਦੀ ਜਾਵੇਗੀ।