ਉਮਰਪੁਰ ਕਲਾਂ ਵਿੱਚ ਅੱਧੀ ਰਾਤ ਨੂੰ ਅਸਮਾਨ ਵਿੱਚ ਇੱਕ ਸ਼ੱਕੀ ਵਸਤੂ ਦੇਖੀ ਗਈ
ਪੁਲਿਸ ਅਤੇ ਬੀਐਸਐਫ ਨੇ ਮੌਕੇ ਤੇ ਪਹੁੰਚ ਕੇ ਚਲਾਇਆ ਸਰ ਚ ਆਪਰੇਸ਼ਨ
ਰੋਹਿਤ ਗੁਪਤਾ
ਗੁਰਦਾਸਪੁਰ ,26 ਜਨਵਰੀ 2026 : ਗੁਰਦਾਸਪੁਰ ਦੇ ਦੀਨਾਨਗਰ ਵਿਧਾਨ ਸਭਾ ਹਲਕੇ ਦੇ ਪਿੰਡ ਉਮਰਪੁਰ ਕਲਾਂ ਵਿੱਚ ਅੱਧੀ ਰਾਤ ਨੂੰ ਪਿੰਡ ਦੇ ਵਸਨੀਕਾਂ ਨੇ ਅਸਮਾਨ ਤੋਂ ਇੱਕ ਸ਼ੱਕੀ ਵਸਤੂ ਡਿੱਗਦੇ ਦੇਖੇ ਜਾਣ ਦਾ ਦਾਅਵਾ ਕੀਤਾ ਹੈ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਪਿੰਡ ਦੇ ਸਰਪੰਚ ਸੰਦੀਪ ਕੁਮਾਰ ਅਤੇ ਪਿੰਡ ਦੇ ਵਸਨੀਕ ਪਰਵੀਨ ਸਿੰਘ ਨੇ ਦੱਸਿਆ ਕਿ ਰਾਤ 11 ਵਜੇ ਦੇ ਕਰੀਬ, ਪੋਲਟਰੀ ਫਾਰਮ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੇ ਅਸਮਾਨ ਵਿੱਚ ਇੱਕ ਸ਼ੱਕੀ ਵਸਤੂ ਦੇਖੀ ਅਤੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਪਿੰਡ ਵਾਸੀਆਂ ਨੇ ਤੁਰੰਤ ਦੌਰਾਂਗਲਾ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ। ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਅਤੇ ਰਾਤ ਤੋਂ ਹੀ ਇਲਾਕੇ ਵਿੱਚ ਪੁਲਿਸ ਅਤੇ ਸੀਮਾ ਸੁਰੱਖਿਆ ਬਲ (BSF) ਵੱਲੋਂ ਇੱਕ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ ਗਿਆ, ਪਰ ਹਜੇ ਤੱਕ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਇਸ ਦੌਰਾਨ, ਜਦੋਂ ਦੀਨਾਨਗਰ ਦੇ ਡੀਐਸਪੀ ਰਾਜਿੰਦਰ ਮਨਹਾਸ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ 26 ਜਨਵਰੀ ਤੋਂ ਪੂਰੀ ਤਰ੍ਹਾਂ ਸਰਗਰਮ ਹੈ। ਜਦੋਂ ਪਿੰਡ ਵਾਸੀਆਂ ਨੇ ਬੀਤੀ ਰਾਤ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਵੱਖ-ਵੱਖ ਟੀਮਾਂ ਪਿੰਡ ਭੇਜੀਆਂ। ਅੱਜ ਸਵੇਰੇ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਬੀਐਸਐਫ ਦੇ ਜਵਾਨਾਂ ਨੇ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ, ਪਰ ਪੁਲਿਸ ਨੂੰ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੁਲਿਸ ਲੋਕਾਂ ਦੀ ਸੇਵਾ ਲਈ ਇੱਥੇ ਹੈ ਅਤੇ 24 ਘੰਟੇ ਉਪਲਬਧ ਹੈ।