SC ਕਮਿਸ਼ਨ ਪੰਜਾਬ ਦੇ ਨਿਰਦੇਸ਼ਾਂ ਤਹਿਤ ਪਿੰਡ ਕੋਟਲੀ ਸੂਰਤ ਮੱਲੀ ਵਿਖੇ ਹੋਈ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ
ਮਾਮਲਾ ਪੰਚਾਇਤੀ ਜਮੀਨ ਦੇ ਤਿੰਨ ਕਨਾਲ ਤਿੰਨ ਮਰਲੇ ਉੱਪਰ ਹੋਏ ਨਜਾਇਜ ਕਬਜੇ ਦਾ
ਰੋਹਿਤ ਗੁਪਤਾ, ਗੁਰਦਸਪੁਰ
ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤ ਮੱਲ੍ਹੀ ਵਿਖੇ ਐਸ:ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਚਾਇਤੀ ਤਿੰਨ ਕਨਾਲ ਤਿੰਨ ਮਰਲੇ ਜ਼ਮੀਨ ਦੀ ਨਿਸ਼ਾਨਦੇਹੀ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਬੀਡੀਪੀਓ ਦਫਤਰ ਦੇ ਅਧਿਕਾਰੀਆਂ ਅਤੇ ਪਿੰਡ ਦੇ ਮੌਜੂਦਾ ਸਰਪੰਚ ਦੀ ਅਗਵਾਈ ਹੇਠ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਪੰਚਾਇਤੀ ਜਮੀਨ ਉੱਪਰ ਪਿੰਡ ਦੀ ਆਮਦਨ ਵਧਾਉਣ ਲਈ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਸੀ ਜਿਸ ਨੂੰ ਲੈ ਕੇ ਪਿੰਡ ਦੀ ਦੂਸਰੀ ਧਿਰ ਗੁਰਮੇਜ ਸਿੰਘ ਵੱਲੋਂ ਐਸ:ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਚੇਅਰਮੈਨ ਸਾਹਿਬ ਵੱਲੋਂ ਦੋਵਾਂ ਧਿਰਾਂ ਨੂੰ ਬੁਲਾ ਕੇ ਪੱਖ ਸੁਣਨ ਉਪਰੰਤ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਬੀਡੀਪੀਓ ਦਫਤਰ ਦੇ ਕਰਮਚਾਰੀਆਂ ਅਤੇ ਸਰਪੰਚ ਦੀ ਅਗਵਾਈ ਹੇਠ ਨਿਸ਼ਾਨਦੇਹੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।
ਉਧਰ ਇਸ ਮਾਮਲੇ ਸਬੰਧੀ ਨਿਸ਼ਾਨਦੇਹੀ ਕਰਨ ਆਏ ਮਾਲ ਵਿਭਾਗ ਦੇ ਗਰਦੌਰ ਦਲਜੀਤ ਰਾਏ ਅਤੇ ਬੀਡੀਪੀਓ ਦਫਤਰ ਦੇ ਕਰਮਚਾਰੀ ਸੈਕਟਰੀ ਰੋਸ਼ਨ ਲਾਲ ਨੇ ਦੱਸਿਆ ਕਿ ਮਾਨਯੋਗ ਐਸ:ਸੀ ਕਮਿਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਕੋਟਲੀ ਸੂਰਤ ਮੱਲ੍ਹੀ ਵਿਖੇ ਤਿੰਨ ਕਨਾਲ ਤਿੰਨ ਮਰਲੇ ਤਿੰਨ ਮਰਲੇ ਜ਼ਮੀਨ ਦੀ ਪਾਰਦਰਸ਼ੀ ਢੰਗ ਨਾਲ ਨਿਰਪੱਖ ਨਿਸ਼ਾਨਦੇਹੀ ਕੀਤੀ ਗਈ ਹੈ ਜਿਸ ਵਿੱਚ ਪਿੰਡ ਦੇ ਮੌਜੂਦਾ ਸਰਪੰਚ ਧਿਰ ਮੌਜੂਦ ਰਹੇ ਤੇ ਦੂਸਰੀ ਸ਼ਿਕਾਇਤ ਕਰਤਾ ਧਿਰ ਗੁਰਮੇਜ ਸਿੰਘ ਦਾ ਨੂੰ ਬਾਰ ਬਾਰ ਇਤਲਾਹ ਦੇਣ ਦੇ ਬਾਵਜੂਦ ਦਰਵਾਜ਼ਾ ਖੜਕਾਇਆ ਗਿਆ ਪਰ ਉਨਾਂ ਆਪਣਾ ਦਰਵਾਜ਼ਾ ਨਹੀਂ ਖੋਲਿਆ।