ਹਰੀ ਚਰਨਾਂ ’ਚ ਜਾਣ ਤੋਂ ਪਹਿਲਾਂ ਵੀ ਖੁਦ ਨੂੰ ਮਨੁੱਖਤਾ ਲੇਖੇ ਲਾ ਗਿਆ ਹਰੀ ਸ਼ਰਨ ਯਾਦਵ
ਅਸ਼ੋਕ ਵਰਮਾ
ਬਠਿੰਡਾ, 5 ਜਨਵਰੀ 2025: ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਕੀਤੇ ਜਾ ਰਹੇ 170 ਮਾਨਵਤਾ ਭਲਾਈ ਕਾਰਜਾਂ ਚੋਂ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ’ਚ 128ਵਾਂ ਸਰੀਰਦਾਨ ਹੋਇਆ ਬਲਾਕ ਬਠਿੰਡਾ ਦੇ ਏਰੀਆ ਜਨਤਾ ਨਗਰ ਦੇ ਡੇਰਾ ਸ਼ਰਧਾਲੂ ਸੱਚੀ ਸੀਨੀਅਰ ਪ੍ਰੇਮੀ ਸੰਮਤੀ, ਸੱਚੀ ਮਾਲੀ ਸੰਮਤੀ ਅਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਹਰੀ ਸ਼ਰਨ ਯਾਦਵ ਇੰਸਾਂ ਦੀ ਮੌਤ ਉਪਰੰਤ ਉਨ੍ਹਾਂ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਦਾਨ ਕੀਤੀ। ਪ੍ਰਾਪਤ ਵੇਰਵਿਆਂ ਅਨੁਸਾਰ ਸੇਵਾਦਾਰ ਹਰੀ ਸ਼ਰਨ ਯਾਦਵ ਇੰਸਾਂ (69) ਗਲੀ ਨੰ.3, ਅਰਜੁਨ ਨਗਰ, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਕਲਾ ਵਤੀ ਇੰਸਾਂ, ਪੁੱਤਰ ਕ੍ਰਿਸ਼ਨ ਇੰਸਾਂ, ਸ਼ਿਵ ਕੁਮਾਰ ਇੰਸਾਂ, ਧੀ ਡਿੰਪਲ ਇੰਸਾਂ, ਜਵਾਈ ਵਿਨੋਦ ਇੰਸਾਂ ਅਤੇ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਦੀ ਬਜਾਏ ਸ਼ਰੀਰਦਾਨ ਕਰਨ ਦਾ ਫੈਸਲਾ ਲਿਆ ।
ਪ੍ਰੀਵਾਰ ਨੇ ਮ੍ਰਿਤਕ ਦੇਹ ਕੇ.ਡੀ. ਮੈਡੀਕਲ ਕਾਲਜ ਹਸਪਤਾਲ ਅਤੇ ਰਿਸਰਚ ਸੈਂਟਰ, ਮਥੁਰਾ-ਦਿੱਲੀ ਰੋਡ, ਮਥੁਰਾ (ਉੱਤਰ ਪ੍ਰਦੇਸ਼) ਨੂੰ ਸੌਂਪੀ ਜਿਸ ਤੇ ਹੁਣ ਮੈਡੀਕਲ ਖੋਜ ਕਾਰਜ ਕੀਤੇ ਜਾਣਗੇ। ਇਸ ਮੌਕੇ ਸੇਵਾਦਾਰ ਹਰੀ ਸ਼ਰਨ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਹਰੀ ਸ਼ਰਨ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨਾਲ ਮ੍ਰਿਤਕ ਦੀ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਏਰੀਆ ਪ੍ਰੇਮੀ ਸੇਵਕ ਸੇਵਾ ਮੁਕਤ ਲੈਕਚਰਾਰ ਜਸਵੰਤ ਰਾਏ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਕੋਮਲ ਇੰਸਾਂ ਨੇ ਦੱਸਿਆ ਕਿ ਹਰੀ ਸ਼ਰਨ ਇੰਸਾਂ ਦੇ ਸਮੂਹ ਪਰਿਵਾਰ ਨੇ ਮੌਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਹੈ ਜਿਸ ਤੇ ਚਲਦਿਆਂ ਉਨ੍ਹਾਂ ਦੀ ਇਸ ਇੱਛਾ ਨੂੰ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ।
ਇਸ ਮੌਕੇ ਉਨ੍ਹਾਂ ਦੇ ਸਾਥੀ ਅਤੇ ਸੱਚੀ ਮਾਲੀ ਸੰਮਤੀ ਦੇ ਜਿੰਮੇਵਾਰ ਸੇਵਾਦਾਰ ਕ੍ਰਿਸ਼ਨ ਇੰਸਾਂ ਨੇ ਦੱਸਿਆ ਕਿ ਹਰੀ ਸ਼ਰਨ ਇੰਸਾਂ ਪਿਛਲੇ ਲੰਮੇਂ ਸਮੇਂ ਤੋਂ ਮਾਲੀ ਸੰਮਤੀ ਵਿਚ ਸੇਵਾ ਨਿਭਾ ਰਹੇ ਸਨ ਅਤੇ ਹਮੇਸ਼ਾਂ ਹੀ ਸੇਵਾ ਲਈ ਤਿਆਰ ਰਹਿੰਦੇ ਸਨ। ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰੀ ਸ਼ਰਨ ਇੰਸਾਂ ਨੇ ਆਪਣੀ ਜਿੰਦਗੀ ਵਿਚ ਨੌਕਰੀ, ਪਰਿਵਾਰ ਦੇ ਨਾਲ-ਨਾਲ ਸਮਾਜ ਸੇਵਾ ਵਿਚ ਬਹੁਤ ਵੱਡਾ ਯੋਗਦਾਨ ਦਿੱਤਾ। ਉਨ੍ਹਾਂ ਕਿਹਾ ਕਿ ਸੇਵਾ ਕਾਰਜਾਂ ਦੌਰਾਨ ਉਨ੍ਹਾਂ ਕਦੇ ਦਿਨ ਰਾਤ ਨਹੀਂ ਦੇਖਿਆ ਬਲਕਿਹਮੇਸ਼ਾ ਮਾਨਵਤਾ ਭਲਾਈ ਨੂੰ ਪਹਿਲ ਦਿੱਤੀ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਚਲੇ ਜਾਣ ਨਾਲ ਪਰਿਵਾਰ ਅਤੇ ਸੰਗਤ ਨੂੰ ਬਹੁਤ ਘਾਟਾ ਪਿਆ ਹੈ। ਜਾਂਦੇ-ਜਾਂਦੇ ਵੀ ਉਹ ਆਪਣਾ ਮ੍ਰਿਤਕ ਸਰੀਰ ਮੈਡੀਕਲ ਦੇ ਵਿਦਿਆਰਥੀਆਂ ਲਈ ਖੋਜਾਂ ਲਈ ਦਾਨ ਕਰ ਗਏ ਹਨ ਜੋ ਕਿ ਬਹੁਤ ਹੀ ਉੱਤਮ ਦਾਨ ਹੈ।
ਇਹ ਸ਼ਖਸ਼ੀਅਤਾਂ ਵੀ ਸਨ ਹਾਜ਼ਰ
ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ, ਸੱਚੇ ਨਿਮਰ ਸੇਵਾਦਾਰ ਅਮਰਿੰਦਰ ਸਿੰਘ ਇੰਸਾਂ, ਮੇਘ ਰਾਜ ਇੰਸਾਂ, ਭੈਣ ਕੁਲਦੀਪ ਇੰਸਾਂ, ਚਰਨਜੀਤ ਇੰਸਾਂ, ਜਸਵੰਤ ਇੰਸਾਂ, ਸੁਖਵਿੰਦਰ ਕੌਰ ਇੰਸਾਂ, ਬਲਾਕ ਪ੍ਰੇਮੀ ਸੇਵਕ ਇੰਜ. ਗੁਰਤੇਜ ਸਿੰਘ ਇੰਸਾਂ, ਏਰੀਆ ਜਨਤਾ ਨਗਰ ਦੇ ਸੀਨੀਅਰ ਸੱਚੀ ਪ੍ਰੇਮੀ ਸੰਮਤੀ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਤੋਂ ਇਲਾਵਾ ਬਲਾਕ ਬਠਿੰਡਾ ਦੇ ਵੱਖ-ਵੱਖ ਏਰੀਆ ਦੇ ਸੱਚੀ ਪ੍ਰੇਮੀ ਸੰਮਤੀਆਂ, ਸੱਚੀ ਸੀਨੀਅਰ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ੇਤਦਾਰ, ਸਨੇਹੀ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜਰ ਸੀ।